ਆਰ. ਮਾਧਵਨ 11 ਸਾਲਾਂ ਬਾਅਦ ਗੀਤ ‘ਮੇਰਾ ਦਿਲ ਗਾਏ ਜਾ’ ’ਤੇ ਥਿਰਕਦੇ ਆਏ ਨਜ਼ਰ (ਵੀਡੀਓ)
Tuesday, Sep 06, 2022 - 05:54 PM (IST)

ਮੁੰਬਈ (ਬਿਊਰੋ)– ਆਗਾਮੀ ਬਾਲੀਵੁੱਡ ਥ੍ਰਿਲਰ ‘ਧੋਖਾ-ਰਾਊਂਡ ਦਿ ਕਾਰਨਰ’ ਦਾ ਹਾਲ ਹੀ ’ਚ ਆਰ. ਮਾਧਵਨ, ਖੁਸ਼ਹਾਲੀ ਕੁਮਾਰ, ਅਪਾਰਸ਼ਕਤੀ ਖੁਰਾਣਾ ਤੇ ਦਰਸ਼ਨ ਕੁਮਾਰ ਸਟਾਰਰ ਰੈਟਰੋ ਟ੍ਰੈਕ ‘ਮੇਰੇ ਦਿਲ ਗਾਏ ਜਾ’ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੇ ਯਕੀਨੀ ਤੌਰ ’ਤੇ ਆਪਣੇ ਮੂਵਜ਼ ਤੇ ਖ਼ੂਬੀਆਂ ਨਾਲ ਦਿਲ ਜਿੱਤ ਲਿਆ ਹੈ।
ਦਿਲਚਸਪ ਗੱਲ ਇਹ ਹੈ ਕਿ ਅਦਾਕਾਰ ਆਰ. ਮਾਧਵਨ 11 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਇਕ ਸ਼ਾਨਦਾਰ ਡਾਂਸ ਟ੍ਰੈਕ ’ਚ ਫ਼ੀਚਰ ਹੋਏ ਹਨ। ਦਰਅਸਲ ਉਹ ਆਖਰੀ ਵਾਰ 2011 ’ਚ ‘ਤਨੂੰ ਵੈੱਡਸ ਮਨੂੰ’ ਦੇ ਗੀਤ ‘ਸਾਡੀ ਗਲੀ ’ਚ’ ਨਜ਼ਰ ਆਏ ਸਨ।
ਇਹ ਖ਼ਬਰ ਵੀ ਪੜ੍ਹੋ : ਤਿਰੂਪਤੀ ਬਾਲਾਜੀ ਮੰਦਰ ਸਟਾਫ ’ਤੇ ਅਦਾਕਾਰਾ ਨੇ ਲਾਏ ਗੰਭੀਰ ਦੋਸ਼, ਕਿਹਾ- ‘ਭਗਵਾਨ ਤੁਹਾਨੂੰ ਸਜ਼ਾ ਦੇਵੇਗਾ’
ਹੁਣ ‘ਮੇਰਾ ਦਿਲ ਗਏ ਜਾ’ ਰਾਹੀਂ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ। ਇਹ ਮਸ਼ਹੂਰ ਗੀਤ ‘ਜੁਬੀ ਜੁਬੀ’ ਦਾ ਰੀਮੇਕ ਹੈ। ਇਹ ਜੀਵੰਤ ਟ੍ਰੈਕ ਪਹਿਲਾਂ ਹੀ ਚਾਰਟ ’ਤੇ ਕਮਾਲ ਕਰ ਰਿਹਾ ਹੈ। ਗੀਤ ਨੂੰ ਇਸ ਸਾਲ ਦਾ ਡਿਸਕੋ ਗੀਤ ਮੰਨਿਆ ਜਾ ਰਿਹਾ ਹੈ। ਅਸੀਂ ਪੁਰਾਣੀ ਵਾਈਬਸ ਦੇ ਆਈਕਾਨਿਕ ਟਿਊਨ ਤੇ ਵਿਜ਼ੂਅਲਸ ਲਈ ਦਿੱਗਜ ਬੱਪੀ ਲਹਿਰੀ ਦੇ ਧੰਨਵਾਦੀ ਹਾਂ।
ਆਰ. ਮਾਧਵਨ ਕਹਿੰਦੇ ਹਨ, ‘‘ਇਕ ਅਜਿਹੇ ਗੀਤ ’ਤੇ ਕੰਮ ਕਰਦਿਆਂ ਕਾਫੀ ਸਮਾਂ ਹੋ ਗਿਆ ਹੈ, ਜੋ ਤੁਹਾਨੂੰ ਡਾਂਸ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਗੀਤ ਦੀ ਸ਼ੂਟਿੰਗ ’ਚ ਕਾਫੀ ਮਜ਼ਾ ਆਇਆ। ਇਕ ਸ਼ਾਨਦਾਰ ਗੀਤ ਨੂੰ ਦੁਬਾਰਾ ਬਣਾਉਣਾ ਬਹੁਤ ਖ਼ੁਸ਼ੀ ਤੇ ਸਨਮਾਨ ਦੀ ਗੱਲ ਹੈ। ਮੈਂ ਖ਼ੁਦ ਡਾਂਸਰ ਨਹੀਂ ਹਾਂ ਪਰ ਇਹ ਗੀਤ ਤੁਹਾਨੂੰ ਆਪਣੀ ਕਲਾਸਿਕ ਰੈਟਰੋ ਵਾਈਬ ਨਾਲ ਥਿਰਕਣ ਲਈ ਮਜਬੂਰ ਕਰ ਦੇਵੇਗਾ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।