ਸਿੱਧੂ ਨੂੰ ਜੇਲ੍ਹ ਭੇਜਣ ਲਈ ਅਰਚਨਾ ਨੇ ਕੀਤਾ ਕਾਲਾ ਜਾਦੂ! ਸਜ਼ਾ ਹੋਣ ਪਿੱਛੋਂ ਵਾਇਰਲ ਹੋਏ ਇਹ ਮੀਮਸ

Saturday, May 21, 2022 - 03:08 PM (IST)

ਸਿੱਧੂ ਨੂੰ ਜੇਲ੍ਹ ਭੇਜਣ ਲਈ ਅਰਚਨਾ ਨੇ ਕੀਤਾ ਕਾਲਾ ਜਾਦੂ! ਸਜ਼ਾ ਹੋਣ ਪਿੱਛੋਂ ਵਾਇਰਲ ਹੋਏ ਇਹ ਮੀਮਸ

ਮੁੰਬਈ (ਬਿਊਰੋ)– ਨਵਜੋਤ ਸਿੰਘ ਸਿੱਧੂ ਨੂੰ 1988 ’ਚ ਰੋਡ ਰੇਜ ਕਰਨ ਦੇ ਮਾਮਲੇ ’ਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 19 ਮਈ ਨੂੰ ਸੁਪਰੀਮ ਕੋਰਟ ਨੇ ਸਿੱਧੂ ਨੂੰ ਇਕ ਸਾਲ ਜੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਇਸ ਸਜ਼ਾ ਦੇ ਮਿਲਣ ਤੋਂ ਬਾਅਦ ਸਿੱਧੂ ਨੇ ਪਟਿਆਲਾ ਕੋਰਟ ’ਚ ਸਰੰਡਰ ਵੀ ਕਰ ਦਿੱਤਾ। ਸੁਪਰੀਮ ਕੋਰਟ ਦੇ ਸਜ਼ਾ ਸੁਣਾਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਨਵਜੋਤ ਸਿੱਧੂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਪਾਨ ਮਸਾਲਾ ਐਡ : ਕਸੂਤੇ ਫਸੇ ਅਮਿਤਾਭ, ਸ਼ਾਹਰੁਖ, ਰਣਵੀਰ ਤੇ ਅਜੇ ਦੇਵਗਨ, ਦਰਜ ਹੋਇਆ ਮਾਮਲਾ

ਟਵਿਟਰ ’ਤੇ ਢੇਰ ਸਾਰੇ ਮੀਮਸ ਵਾਇਰਲ ਹੋ ਰਹੇ ਹਨ। ਇਨ੍ਹਾਂ ਮੀਮਸ ’ਚ ਸਿੱਧੂ ਦੇ ਜੇਲ੍ਹ ਜਾਣ ’ਤੇ ਅਰਚਨਾ ਪੂਰਨ ਸਿੰਘ ਨੂੰ ਖ਼ੁਸ਼ ਦੱਸਿਆ ਜਾ ਰਿਹਾ ਹੈ। ਸਿੱਧੂ ਤੋਂ ਬਾਅਦ ਅਰਚਨਾ ਨੇ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ’ਚ ਜੱਜ ਦੀ ਕੁਰਸੀ ਸੰਭਾਲੀ ਸੀ। ਉਦੋਂ ਤੋਂ ਸ਼ੋਅ ਦੀ ਸਟਾਰਕਾਸਟ ਤੇ ਪ੍ਰਸ਼ੰਸਕ ਅਰਚਨਾ ਨੂੰ ਛੇੜਦੇ ਹਨ ਤੇ ਕਹਿੰਦੇ ਹਨ ਕਿ ਉਨ੍ਹਾਂ ਨੇ ਸਿੱਧੂ ਦੀ ਕੁਸੀ ਮੱਲੀ ਹੈ। ਸੋਸ਼ਲ ਮੀਡੀਆ ’ਤੇ ਵੀ ਦੋਵਾਂ ਦੇ ਮੀਮਸ ਵਾਇਰਲ ਹੁੰਦੇ ਰਹਿੰਦੇ ਹਨ।

ਹੁਣ ਵਾਇਰਲ ਹੋ ਰਹੇ ਮੀਮਸ ’ਚ ਯੂਜ਼ਰਸ ਦਾ ਕਹਿਣਾ ਹੈ ਕਿ ਇਕ ਸਾਲ ਤਕ ਤਾਂ ਅਰਚਨਾ ਪੂਰਨ ਸਿੰਘ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਹਟਾਉਣਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੋਵੇਗਾ। ਸਾਲ ਭਰ ਲਈ ਅਰਚਨਾ ਨੂੰ ਸਿੱਧੂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਅਜਿਹੇ ’ਚ ਅਰਚਨਾ ਖ਼ੁਸ਼ ਤਾਂ ਬਹੁਤ ਹੋਵੇਗੀ।

PunjabKesari

ਇਕ ਯੂਜ਼ਰ ਨੇ ਟਵੀਟ ਕੀਤਾ, ‘‘ਹੁਣ ਅਰਚਨਾ ਪੂਰਨ ਸਿੰਘ ਦਾ ਹਾਸਾ ਤਿੰਨ ਗੁਣਾ ਵੱਧ ਗਿਆ ਹੈ। ਜਦੋਂ ਤੋਂ ਉਸ ਨੇ ਸੁਣਿਆ ਹੈ ਕਿ ਸਿੱਧੂ ਨੂੰ ਜੇਲ੍ਹ ਹੋ ਗਈ ਹੈ ਤੇ ਉਨ੍ਹਾਂ ਦੀ ਸੀਟ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਰਿਜ਼ਰਵ ਹੋ ਗਈ ਹੈ।’’

PunjabKesari

ਇਕ ਯੂਜ਼ਰ ਨੇ ਸਿੱਧੂ ਨੂੰ ਜੇਲ੍ਹ ਹੋਣ ਦੀ ਖ਼ਬਰ ’ਤੇ ਪ੍ਰਤੀਕਿਰਿਆ ਦਿੰਦਿਆਂ ਲਿਖਿਆ, ‘ਠੋਕੋ ਤਾਲੀ ਗੁਰੂ। ਅਰਚਨਾ ਪੂਰਨ ਸਿੰਘ ਦੀ ਨੌਕਰੀ ਕਪਿਲ ਸ਼ਰਮਾ ਸ਼ੋਅ ’ਤੇ ਘੱਟ ਤੋਂ ਘੱਟ ਇਕ ਸਾਲ ਲਈ ਤਾਂ ਸੁਰੱਖਿਅਤ ਹੈ।’’

PunjabKesari

ਇਕ ਹੋਰ ਯੂਜ਼ਰ ਨੇ ਅਰਚਨਾ ਦੀ ਤਾਂਤਰਿਕ ਦੇ ਭੇਸ ’ਚ ਤਸਵੀਰ ਸਾਂਝੀ ਕਰਦਿਆਂ ਲਿਖਿਆ, ‘‘ਸਿੱਧੂ ਨੂੰ ਅੱਜ ਜੇਲ੍ਹ ਹੋ ਗਈ। ਕੱਲ ਰਾਤ ਅਰਚਨਾ ਇਸ ਲਈ ਕਾਲਾ ਜਾਦੂ ਕਰ ਰਹੀ ਸੀ।’’

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News