ਮਿਲੋ ਟੀ.ਵੀ. ਅਭਿਨੇਤਰੀਆਂ ਨੂੰ ਜਿਨ੍ਹਾਂ ਨੇ ਪਤੀਆਂ ਤੋਂ ਬਿਨ੍ਹਾਂ ਕੀਤੀ ਬੱਚਿਆਂ ਦੀ ਦੇਖਭਾਲ (ਦੇਖੋ ਤਸਵੀਰਾਂ)

Tuesday, Jan 05, 2016 - 01:17 PM (IST)

 ਮਿਲੋ ਟੀ.ਵੀ. ਅਭਿਨੇਤਰੀਆਂ ਨੂੰ ਜਿਨ੍ਹਾਂ ਨੇ ਪਤੀਆਂ ਤੋਂ ਬਿਨ੍ਹਾਂ ਕੀਤੀ ਬੱਚਿਆਂ ਦੀ ਦੇਖਭਾਲ (ਦੇਖੋ ਤਸਵੀਰਾਂ)

ਮੁੰਬਈ—ਬਾਲੀਵੁੱਡ ਅਦਾਕਾਰਾ ਅਤੇ ਬਿਗ-ਬੌਸ ਕੰਟੈਸਟੈਂਟ ਪੂਜਾ ਬੇਦੀ ਦੀ ਲੜਕੀ ਆਲੀਆ ਅਬਰਾਹਿਮ ਹਾਲ ਹੀ ''ਚ ਉਸ ਵੇਲੇ ਸੁਰਖੀਆਂ ''ਚ ਆ ਗਈ ਸੀ ਜਦੋਂ ਉਸ ਨੇ ਆਪਣੀਆਂ ਤਸਵੀਰਾਂ ''ਤੇ ਗੰਦੇ ਕੰਮੈਂਟਜ਼ ਕਰਨ ਵਾਲਿਆਂ ਨੂੰ ਮੁੰਹ ਤੋੜ ਜਵਾਬ ਦਿੱਤਾ ਸੀ। ਉਸ ਨੇ ਕਿਹਾ, ''''ਜੇਕਰ ਤੁਸੀ ਮੈਨੂੰ ਸਿਰਫ ਮੇਰੇ ਕਲੀਵੇਜ਼ ਤੋਂ ਨੋਟਿਸ ਕਰ ਰਹੇ ਹੋ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਮੈਂ ਤੁਹਾਨੂੰ ਕੁਝ ਵੀ ਕਹਿਣ ਦਾ ਹੱਕ ਦੇ ਰਹੀ ਹਾਂ। ਆਪਣੇ ਬ੍ਰੈਸਟ ਤੋਂ ਇਲਾਵਾ ਵੀ ਮੈਂ ਬਹੁਤ ਕੁਝ ਹਾਂ ਅਤੇ ਸਿਰਫ ਇਸ ਚੀਜ਼ ਤੋਂ ਮੈਨੂੰ ਡੀਫਾਇਨ ਕਰਨਾ ਗਲਤ ਹੈ।''''
ਪੂਜਾ ਬੇਦੀ ਨੇ ਸਾਲ 1994 ''ਚ ਫਰਹਾਨ ਅਬਰਾਹਿਮ ਨਾਲ ਵਿਆਹ ਕੀਤਾ ਅਤੇ ਸਾਲ 2003 ''ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਲੜਕੀ ਆਲੀਆ ਦਾ ਜਨਮ 1997 ਅਤੇ ਲੜਕੇ ਉਮਰ ਦਾ ਜਨਮ ਸਾਲ 2000 ''ਚ ਹੋਇਆ ਸੀ। ਪੂਜਾ ਨੇ ਜਿੱਥੇ ਆਪਣੇ ਬੱਚਿਆਂ ਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਹੈ ਉੱਥੇ ਦੂਜੇ ਪਾਸੇ ਉਨ੍ਹਾਂ ਨੂੰ ਚੰਗੇ ਸੰਸਕਾਰ ਵੀ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪੂਜਾ ਵਾਂਗ ਟੀ.ਵੀ. ''ਤੇ ਹੋਰ ਵੀ ਕਈ ਅਭਿਨੇਤਰੀਆਂ ਹਨ ਜਿਨ੍ਹਾਂ ਨੇ ਸਿੰਗਲ ਮਾਵਾਂ ਬਣ ਕੇ ਆਪਣੇ ਬੱਚਿਆਂ ਦੀ ਜ਼ਿਮੇਵਾਰੀ ਆਪ ਚੁੱਕੀ ਹੈ ਜਿਵੇਂ ਕਿ ਅਦਾਕਾਰਾ ਸ਼ਵੇਤਾ 
ਤਿਵਾੜੀ—ਸ਼ਵੇਤਾ ਤਿਵਾੜੀ ਨੇ 2013 ''ਚ ਭਾਵੇਂ ਅਭਿਨਵ ਕੋਹਲੀ ਨਾਲ ਵਿਆਹ ਕੀਤਾ ਸੀ ਪਰ ਇਸ ਤੋਂ ਪਹਿਲਾਂ ਤਕਰੀਬਨ 6 ਸਾਲ ਤੱਕ ਆਪਣੀ ਲੜਕੀ ਪਲਕ ਦਾ ਪਾਲਣ-ਪੋਸ਼ਣ ਉਸ ਨੇ ਇਕੱਲੇ ਹੀ ਕੀਤਾ ਹੈ। ਅਸਲ ''ਚ ਸਾਲ 1998 ''ਚ ਉਸ ਨੇ ਰਾਜਾ ਚੋਧਰੀ ਨਾਲ ਵਿਆਹ ਕੀਤਾ ਸੀ ਅਤੇ 2007 ''ਚ ਦੋਵਾਂ ਦਾ ਤਲਾਕ ਹੋ ਗਿਆ ਸੀ। 
ਕਾਮਿਆਂ ਪੰਜਾਬੀ ਦਾ ਵਿਆਹ ਬੰਟੀ ਨੇਗੀ ਨਾਲ ਹੋਇਆ ਸੀ। ਸਾਲ 2009 ''ਚ ਉਸ ਦੀ ਲੜਕੀ ਆਰਾ ਦਾ ਜਨਮ ਹੋਇਆ ਸੀ ਅਤੇ ਉਨ੍ਹਾਂ ਦੋਵਾਂ ਦਾ ਤਲਾਕ ਹੋ ਗਿਆ ਸੀ। ਹੁਣ ਉਹ ਆਪਣੀ ਲੜਕੀ ਦੀ ਦੇਖਭਾਲ ਇੱਕਲੇ ਹੀ ਕਰ ਰਹੀ ਹੈ।
ਹਾਸਰਸ ਕਲਾਕਾਰ ਅਤੇ ਛੋਟੇ ਪਰਦੇ ਦੀ ਅਦਾਕਾਰਾ ਉੂਰਵਸ਼ੀ ਡੋਲਕੀਆ ਨੇ 16 ਸਾਲ ਦੀ ਉਮਰ ''ਚ ਵਿਆਹ ਕੀਤਾ ਅਤੇ 17 ਸਾਲ ਦੀ ਉਮਰ ''ਚ ਮਾਂ ਬਣ ਗਈ ਸੀ। ਉਸ ਨੇ ਕਰੀਬ ਡੇਢ ਸਾਲ ਬਾਅਦ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਉਸ ਦੇ ਦੋ ਬੇਟੇ ਹਨ ਜਿਨ੍ਹਾਂ ਦੀ ਦੇਖਭਾਲ ਉਹ ਇੱਕਲੀ ਹੀ ਕਰਦੀ ਹੈ। 


Related News