ਕੁਨਾਲ-ਅਰਪਿਤਾ ਦੇ ਵਿਆਹ 'ਚ ਪਹੁੰਚੀ ਮੀਰਾ ਲੱਗ ਰਹੀ ਖੂਬਸੂਰਤ, ਸ਼ਾਹਿਦ ਨੇ ਕਿਹਾ- ’ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ’

Monday, Aug 29, 2022 - 11:57 AM (IST)

ਕੁਨਾਲ-ਅਰਪਿਤਾ ਦੇ ਵਿਆਹ 'ਚ ਪਹੁੰਚੀ ਮੀਰਾ ਲੱਗ ਰਹੀ ਖੂਬਸੂਰਤ, ਸ਼ਾਹਿਦ ਨੇ ਕਿਹਾ- ’ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ’

ਮੁੰਬਈ: ਫ਼ੈਸ਼ਨ ਡਿਜ਼ਾਈਨਰ ਕੁਣਾਲ ਰਾਵਲ ਅਤੇ ਅਰਪਿਤਾ ਮਹਿਤਾ 28 ਅਗਸਤ ਨੂੰ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜੋੜੇ ਦੇ ਵਿਆਹ ’ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ਪਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਨੇ ਆਪਣੇ ਗਲੈਮਰਸ ਅੰਦਾਜ਼ ਨਾਲ ਸਭ ਦਾ ਧਿਆਨ ਖਿੱਚਿਆ। ਮੀਰਾ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਇਹ ਵੀ ਪੜ੍ਹੋ : ਭਾਰਤ-ਪਾਕਿ ਮੈਚ ਦੇਖਣ ਆਈ ਉਰਵਸ਼ੀ ਨੂੰ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ਸੀ ਕਿ ‘ਮੈਂ ਕ੍ਰਿਕਟ ਨਹੀਂ ਦੇਖਦੀ’

ਲੁੱਕ ਦੀ ਗੱਲ ਕਰੀਏ ਤਾਂ ਮੀਰਾ ਰਾਜਪੂਤ ਆਫ਼ ਵਾਈਟ ਕਲਰ ਦੇ ਲਹਿੰਗੇ ’ਚ ਸ਼ਾਨਦਾਰ ਲੱਗ ਰਹੀ ਹੈ।ਇਸ ਦੇ ਨਾਲ ਮੀਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਮੀਰਾ ਨੇ ਸਿਲਵਰ ਕਲਰ ਦਾ ਨੈਕਲੇਸ ਪਾਇਆ ਹੈ। ਮਾਂਗ ਟਿੱਕਾ ਮੀਰਾ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ। ਇਸ ਦੇ ਨਾਲ ਮੀਰਾ ਨੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ  ਨੂੰ ਪੂਰਾ ਕੀਤਾ।

PunjabKesari

ਇਸ ਦੇ ਸ਼ਾਹਿਦ ਚਿੱਟੇ ਕੁੜਤੇ ਪਜਾਮੇ ’ਚ ਖੂਬਸੂਰਤ ਲੱਗ ਰਹੇ ਸਨ। ਸ਼ਾਹਿਦ ਕਪੂਰ ਨੇ ਸਿਰ 'ਤੇ ਸਫ਼ਾ ਬੰਨ੍ਹਿਆ ਹੋਇਆ ਹੈ। ਤਸਵੀਰ ’ਚ  ਸ਼ਾਹਿਦ ਅਤੇ ਮੀਰਾ ਦੀ ਮੁਸਕਰਾਹਟ ਦੋਵਾਂ ਦੇ ਲੁੱਕ ਨੂੰ ਹੋਰ ਵੀ ਵਧਾ ਰਹੀ ਹੈ। ਦੋਵੇਂ ਇਕ-ਦੂਜੇ ਦਾ ਹੱਥ ਫੜ ਕੇ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਦੇ ਨਾਲ ਸ਼ਾਹਿਦ ਨੇ ਲਿਖਿਆ ਕਿ ‘ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ?’ ਅਤੇ  ਸ਼ਾਹਿਦ ਨੇ ਮੀਰਾ ਰਾਜਪੂਤ ਨੂੰ ਟੈਗ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਮੁਸਕਰਾਉਂਦੀ ਹੋਏ ਬਿਪਾਸ਼ਾ ਬਾਸੂ ਨੇ ਫ਼ਲਾਂਟ ਕੀਤਾ ਬੇਬੀ ਬੰਪ, ਵੀਡੀਓ ਹੋ ਰਹੀ ਵਾਇਰਲ

ਸ਼ਾਹਿਦ ਕਪੂਰ ਦੀ ਇਸ ਤਸਵੀਰ ’ਤੇ ਪ੍ਰਸ਼ੰਸਕਾਂ ਦੀਆਂ ਜ਼ਬਰਦਸਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਸ ਤਸਵੀਰ ਤੋਂ ਇਲਾਵਾ ਸ਼ਾਹਿਦ ਮੀਰਾ ਦੀਆਂ ਵੈਨਿਊ ਦੇ ਬਾਹਰ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਸ਼ਾਹਿਦ ਮੀਰਾ ਦੇ ਪ੍ਰਸ਼ੰਸਕ ਵੀ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਸ਼ਾਹਿਦ ਕਪੂਰ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਹਾਲ ਹੀ ’ਚ ਫ਼ਿਲਮ ਜਰਸੀ ’ਚ ਨਜ਼ਰ ਆਏ ਸਨ। ਇਸ ’ਚ ਉਨ੍ਹਾਂ ਦੇ ਨਾਲ ਮ੍ਰਿਣਾਲ ਠਾਕੁਰ ਵੀ ਸਨ। ਫ਼ਿਲਮ ਬਾਕਸ ਆਫ਼ਿਸ ’ਤੇ ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ।

PunjabKesari

ਇਹ ਵੀ ਪੜ੍ਹੋ : ਰਿਲੀਜ਼ ਤੋਂ ਪਹਿਲਾਂ ਵਿਵਾਦਾਂ ’ਚ ਘਿਰੀ ‘ਰਾਮ ਸੇਤੂ’, ਭਾਜਪਾ ਨੇਤਾ ਸੁਬਰਾਮਣੀਅਮ ਨੇ ਅਕਸ਼ੈ ਸਮੇਤ 8 ਨੂੰ ਭੇਜਿਆ ਨੋਟਿਸ

ਆਉਣ ਵਾਲੀ ਫ਼ਿਲਮ ਦੀ ਗੱਲ ਕਰੀਏ ਤਾਂ ਸ਼ਾਹਿਦ ਫ਼ਰਜੀ ਨਾਲ ਆਪਣੇ ਓਟੀਟੀ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸ਼ਾਹਿਦ ਦੇ ਨਾਲ ਇਸ ਸੀਰੀਜ਼ ’ਚ ਵਿਜੇ ਸੇਤੂਪਤੀ ਅਤੇ ਰਾਸ਼ੀ ਖ਼ੰਨਾ ਵੀ ਨਜ਼ਰ ਆਉਣਗੇ।


author

Shivani Bassan

Content Editor

Related News