''ਮਸਤੀਜਾਦੇ'' ਦੇ ਸੀਕੁਅਲ ''ਚ ਕੰਮ ਕਰਨਾ ਚਾਹੁੰਦੀ ਹੈ ਸੰਨੀ
Monday, Feb 01, 2016 - 06:59 PM (IST)
ਮੁੰਬਈ- ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਫ਼ਿਲਮ ''ਮਸਤੀਜਾਦੇ'' ਦੇ ਸੀਕੁਅਲ ''ਚ ਕੰਮ ਕਰਨਾ ਚਾਹੁੰਦੀ ਹੈ। ਸੰਨੀ ਦੀ ਫ਼ਿਲਮ ''ਮਸਤੀਜਾਦੇ'' ਹਾਲ ਹੀ ''ਚ ਪ੍ਰਦਰਸ਼ਿਤ ਹੋਈ ਹੈ। ਸੰਨੀ ਲਿਓਨ ਦੀ ਇਹ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲੇ ਹੀ ਸੁਰਖੀਆਂ ''ਚ ਆ ਗਈ ਸੀ। ਹੁਣ ਸੰਨੀ ਚਾਹੁੰਦੀ ਹੈ ਕਿ ਇਸ ਫ਼ਿਲਮ ਦਾ ਸੀਕੁਅਲ ਬਣੇ ਅਤੇ ਉਹ ਹੀ ਇਸ ''ਚ ਕੰਮ ਕਰੇ।
ਸੰਨੀ ਦਾ ਕਹਿਣਾ ਹੈ ਕਿ ਉਹ ''ਮਸਤੀਜਾਦੇ'' ਦੇ ਸੀਕੁਅਲ ਲਈ ਨਿਰਮਾਤਾ ਪ੍ਰਤੀਸ਼ ਨੰਦੀ ਨੂੰ ਰਾਜ਼ੀ ਕਰੇਗੀ। ਸੰਨੀ ਨੇ ਕਿਹਾ ਹੈ ਕਿ ਜੇਕਰ ਇਸ ਫ਼ਿਲਮ ਦਾ ਸੀਕੁਅਲ ਬਣਿਆ ਤਾਂ ਉਹ ਸੀਕੁਅਲ ''ਚ ਪਹਿਲੀ ਫ਼ਿਲਮ ਤੋਂ ਜ਼ਿਆਦਾ ਐਂਟਰਟੇਨਮੈਂਟ ਦੇਣ ਦੀ ਕੋਸ਼ਿਸ਼ ਕਰੇਗੀ। ਜ਼ਿਕਰਯੋਗ ਹੈ ਕਿ ''ਮਸਤੀਜਾਦੇ'' ਇਕ ਐਡਲਟ ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ ''ਚ ਸੰਨੀ ਨੇ ਦੋਹਰੀ ਭੂਮਿਕਾ ਨਿਭਾਈ ਹੈ ਅਤੇ ਨਾਲ ਹੀ ਇਸ ਫ਼ਿਲਮ ''ਚ ਸੰਨੀ ਦੇ ਕਾਫੀ ਬੋਲਡ ਸੀਨ ਵੀ ਦਿੱਤੇ ਹਨ। ਇਸ ਫ਼ਿਲਮ ''ਚ ਸੰਨੀ ਨਾਲ ਤੁਸ਼ਾਰ ਕਪੂਰ ਅਤੇ ਵੀਰ ਦਾਸ ਭੂਮਿਕਾ ''ਚ ਹਨ।
