''ਸਤਿਆਪ੍ਰੇਮ ਕੀ ਕਥਾ'' ਦੇ ਡਾਇਰੈਕਟਰ  Sameer Vidwans ਅਸਿਸਟੈਂਟ ਨਾਲ ਕਰਵਾਇਆ ਵਿਆਹ

Tuesday, Jul 02, 2024 - 03:20 PM (IST)

''ਸਤਿਆਪ੍ਰੇਮ ਕੀ ਕਥਾ'' ਦੇ ਡਾਇਰੈਕਟਰ  Sameer Vidwans ਅਸਿਸਟੈਂਟ ਨਾਲ ਕਰਵਾਇਆ ਵਿਆਹ

ਮੁੰਬਈ- ਹਾਲ ਹੀ 'ਚ ਫ਼ਿਲਮ ਇੰਡਸਟਰੀ ਦੀ ਇਕ ਹੋਰ ਮਸ਼ਹੂਰ ਹਸਤੀ ਦਾ ਵਿਆਹ ਹੋਇਆ ਹੈ। ਮਸ਼ਹੂਰ ਨਿਰਦੇਸ਼ਕ ਸਮੀਰ ਵਿਦਵਾਂਸ ਨੇ ਵੀ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨਾਲ ਸੱਤ ਫੇਰੇ ਲਏ ਹਨ। ਉਨ੍ਹਾਂ ਦਾ ਵਿਆਹ 29 ਜੂਨ ਨੂੰ ਹੋਇਆ ਹੈ, ਜਿਸ ਦਾ ਖੁਲਾਸਾ ਹਾਲ ਹੀ 'ਚ ਅਦਾਕਾਰ ਕਾਰਤਿਕ ਆਰੀਅਨ ਨੇ ਕੀਤਾ ਹੈ। ਉਨ੍ਹਾਂ ਨੇ ਸਮੀਰ ਦੇ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਨਿਰਦੇਸ਼ਕ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ।

PunjabKesari

ਦਰਅਸਲ, ਸਮੀਰ ਵਿਦਵਾਂਸ ਨੇ ਕਾਰਤਿਕ ਆਰੀਅਨ ਅਤੇ ਕਿਆਰਾ ਅਡਵਾਨੀ ਦੀ ਫ਼ਿਲਮ 'ਸਤਿਆਪ੍ਰੇਮ ਕੀ ਕਥਾ' ਦਾ ਨਿਰਦੇਸ਼ਨ ਕੀਤਾ ਹੈ। ਇਸ ਫ਼ਿਲਮ 'ਚ ਉਸ ਦੀ ਸਹਾਇਕ ਨਿਰਦੇਸ਼ਕ ਜੂਲੀ ਸੋਨਾਲਕਰ ਸੀ, ਜਿਸ ਨਾਲ ਸਮੀਰ ਨੇ ਹੁਣ ਵਿਆਹ ਕਰਵਾਇਆ ਹੈ। ਦੋਵਾਂ ਦਾ ਵਿਆਹ 29 ਜੂਨ 2024 ਨੂੰ ਹੋਇਆ ਸੀ ਹੈ ਅਤੇ ਇਸੇ ਦਿਨ ਇਕ ਸਾਲ ਪਹਿਲਾਂ ਫ਼ਿਲਮ 'ਸਤਿਆਪ੍ਰੇਮ ਕੀ ਕਥਾ' ਵੀ ਰਿਲੀਜ਼ ਹੋਈ ਸੀ। ਅਜਿਹੇ 'ਚ ਕਾਰਤਿਕ ਆਰੀਅਨ ਨੇ ਇਸ ਦਿਨ ਦੀਆਂ ਕਈ ਖੂਬਸੂਰਤ ਯਾਦਾਂ ਸਾਂਝੀਆਂ ਕਰਦੇ ਹੋਏ ਸਮੀਰ ਵਿਦਵਾਂਸ ਦੇ ਵਿਆਹ ਬਾਰੇ ਵੀ ਖੁਲਾਸਾ ਕੀਤਾ।

PunjabKesari

ਚੰਦੂ ਚੈਂਪੀਅਨ ਐਕਟਰ ਕਾਰਤਿਕ ਆਰੀਅਨ ਸਮੀਰ ਅਤੇ ਜੂਲੀ ਦੇ ਵਿਆਹ 'ਚ ਪੁੱਜੇ ਸਨ ਅਤੇ ਬੇਹੱਦ ਖੂਬਸੂਰਤ ਲੱਗ ਰਹੇ ਸਨ। ਸਿਰਫ ਵਿਆਹ ਹੀ ਨਹੀਂ ਕਾਰਤਿਕ ਨੇ ਜੋੜੇ ਦੀ ਰਿਸੈਪਸ਼ਨ ਪਾਰਟੀ 'ਚ ਵੀ ਸ਼ਿਰਕਤ ਕੀਤੀ, ਜਿਸ ਦੀਆਂ ਕਈ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਮੀਰ ਅਤੇ ਜੂਲੀ ਲਾੜੇ-ਲਾੜੀ ਦੇ ਰੂਪ 'ਚ ਬੇਹੱਦ ਖੂਬਸੂਰਤ ਲੱਗ ਰਹੇ ਹਨ। ਰਿਸੈਪਸ਼ਨ ਪਾਰਟੀ 'ਚ ਵੀ ਇਹ ਜੋੜਾ ਕਾਫੀ ਕਿਊਟ ਲੱਗ ਰਿਹਾ ਹੈ।

PunjabKesari

ਕਾਰਤਿਕ ਆਰੀਅਨ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਫ਼ਿਲਮ 'ਚੰਦੂ ਚੈਂਪੀਅਨ' 'ਚ ਨਜ਼ਰ ਆਏ ਹਨ। ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ ਅਤੇ ਇਸ ਨੇ ਬਾਕਸ ਆਫਿਸ 'ਤੇ ਵੀ ਕਾਫੀ ਕਮਾਈ ਕੀਤੀ ਹੈ।

PunjabKesari


author

Priyanka

Content Editor

Related News