‘ਇਧਰ-ਉਧਰ ਛੂਹਿਆ, ਕੀਤੇ ਗੰਦੇ ਕੁਮੈਂਟਸ’, ਮਰਾਠੀ ਅਦਾਕਾਰਾ ਜਯਸ਼੍ਰੀ ਨੇ ਲਗਾਏ ਸਾਜਿਦ ਖ਼ਾਨ ’ਤੇ ਗੰਭੀਰ ਦੋਸ਼

12/24/2022 11:55:06 AM

ਮੁੰਬਈ (ਬਿਊਰੋ)– ਅਹਾਨਾ ਕੁਮਰਾ, ਮੰਦਾਨਾ ਕਰੀਮੀ ਤੇ ਸ਼ਰਲਿਨ ਚੋਪੜਾ ਤੋਂ ਬਾਅਦ ਇਕ ਮਰਾਠੀ ਅਦਾਕਾਰਾ ਨੇ ਸਾਜਿਦ ਖ਼ਾਨ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ ਕੀਤਾ ਹੈ। ਅਦਾਕਾਰਾ ਜਯਸ਼੍ਰੀ ਗਾਇਕਵਾੜ ਨੇ ਸਾਜਿਦ ਖ਼ਾਨ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜਯਸ਼੍ਰੀ ਗਾਇਕਵਾੜ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਵੀਡੀਓ ’ਚ ਉਸ ਨੇ ਆਪਣੀ ਹੱਡਬੀਤੀ ਸੁਣਾਈ ਹੈ।

ਸਾਜਿਦ ਖ਼ਾਨ ਇਨ੍ਹੀਂ ਦਿਨੀਂ ‘ਬਿੱਗ ਬੌਸ 16’ ’ਚ ਨਜ਼ਰ ਆ ਰਿਹਾ ਹੈ। ਸਾਜਿਦ ਖ਼ਾਨ ‘ਬਿੱਗ ਬੌਸ’ ’ਚ ਆਪਣੇ ਕਰੀਅਰ ਨੂੰ ਨਵੀਂ ਉਡਾਨ ਦੇਣ ਆਇਆ ਹੈ ਪਰ ਜਦੋਂ ਤੋਂ ਉਹ ‘ਬਿੱਗ ਬੌਸ’ ’ਚ ਗਿਆ ਹੈ, ਉਸ ਨੂੰ ਲੈ ਕੇ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਉਥੇ ਹੁਣ ਜਯਸ਼੍ਰੀ ਗਾਇਕਵਾੜ ਨੇ ਸਾਜਿਦ ਨੂੰ ਲੈ ਕੇ ਵੱਡੀ ਗੱਲ ਆਖੀ ਹੈ।

ਵੀਡੀਓ ਸਾਂਝੀ ਕਰਦਿਆਂ ਜਯਸ਼੍ਰੀ ਕਹਿੰਦੀ ਹੈ, ‘‘ਮੈਂ ਮਰਾਠੀ ਤੇ ਹਿੰਦੀ ਫ਼ਿਲਮਾਂ ’ਚ ਅਦਾਕਾਰੀ ਕਰਦੀ ਹਾਂ। 8 ਸਾਲ ਪਹਿਲਾਂ ਇਕ ਕਾਸਟਿੰਗ ਡਾਇਰੈਕਟਰ ਮੈਨੂੰ ਇਕ ਪਾਰਟੀ ’ਚ ਲੈ ਕੇ ਗਏ ਸਨ। ਉਥੇ ਮੈਨੂੰ ਸਾਜਿਦ ਖ਼ਾਨ ਨਾਲ ਮਿਲਵਾਇਆ। ਸਾਜਿਦ ਖ਼ਾਨ ਨੂੰ ਮਿਲ ਕੇ ਮੈਂ ਬਹੁਤ ਖ਼ੁਸ਼ ਹੋਈ। ਉਸ ਨੇ ਮੈਨੂੰ ਕਿਹਾ ਕਿ ਕੱਲ ਤੁਸੀਂ ਦਫ਼ਤਰ ਆ ਜਾਓ। ਮੈਂ ਇਕ ਫ਼ਿਲਮ ਕਰ ਰਿਹਾ ਹਾਂ ਤਾਂ ਸ਼ਾਇਦ ਤੁਹਾਡੇ ਲਈ ਕੁਝ ਨਿਕਲੇ। ਮੈਂ ਗਈ, ਉਹ ਇਕੱਲਾ ਸੀ ਦਫ਼ਤਰ ’ਚ। ਮੈਨੂੰ ਇਧਰ-ਉਧਰ ਛੂਹਣ ਲੱਗਾ। ਗੰਦੇ-ਗੰਦੇ ਕੁਮੈਂਟਸ ਕਰਨ ਲੱਗਾ। ਮੈਨੂੰ ਕਿਹਾ ਕਿ ਤੂੰ ਬਹੁਤ ਖ਼ੂਬਸੂਰਤ ਹੈ ਪਰ ਮੈਂ ਤੈਨੂੰ ਕੰਮ ਕਿਉਂ ਦੇਵਾਂ। ਮੈਂ ਕਿਹਾ ਇਸ ਦੇ ਬਦਲੇ ਕੀ ਚਾਹੁੰਦੇ ਹੋ ਸਰ। ਮੈਂ ਅਦਾਕਾਰੀ ਵਧੀਆ ਕਰਦੀ ਹਾਂ।’’

ਇਹ ਖਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਯੂ. ਕੇ. ਲਈ ਰਵਾਨਾ, ਦੇਖੋ ਵੀਡੀਓ

ਜਯਸ਼੍ਰੀ ਨੇ ਅੱਗੇ ਕਿਹਾ, ‘‘ਉਸ ਨੇ ਕਿਹਾ ਕਿ ਅਦਾਕਾਰੀ ਨਾਲ ਕੰਮ ਨਹੀਂ ਚੱਲਦਾ ਹੈ, ਜੋ ਮੈਂ ਕਹਾਂਗਾ, ਉਹ ਤੈਨੂੰ ਕਰਨਾ ਪਵੇਗਾ। ਮੈਨੂੰ ਬਹੁਤ ਗੁੱਸਾ ਆਇਆ। ਅਜਿਹਾ ਲੱਗਾ ਕਿ ਉਥੇ ਜਾ ਕੇ ਹੀ ਖ਼ੂਨ ਕਰ ਦੇਵਾਂ। ਮੈਂ ਉਥੋਂ ਨਿਕਲ ਆਈ।’’

ਮੀਟੂ ਮੁਹਿੰਮ ਦੌਰਾਨ ਕਈ ਅਦਾਕਾਰਾਂ ਨੇ ਸਾਜਿਦ ਖ਼ਾਨ ’ਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਸਾਜਿਦ ਖ਼ਾਨ ਦਾ ਕਰੀਅਰ ਇਕ ਬੁਰੀ ਸਥਿਤੀ ’ਤੇ ਆ ਪਹੁੰਚਿਆ। ‘ਬਿੱਗ ਬੌਸ’ ’ਚ ਐਂਟਰੀ ਲੈਂਦਿਆਂ ਸਾਜਿਦ ਨੇ ਕਿਹਾ ਸੀ ਕਿ ਉਸ ਨੂੰ ਖ਼ੁਦ ਨੂੰ ਲੈ ਕੇ ਘਮੰਡ ਆ ਗਿਆ ਸੀ। ਇਸ ਲਈ ਉਸ ਨੇ ਕੁਝ ਫਲਾਪ ਫ਼ਿਲਮਾਂ ਬਣਾ ਦਿੱਤੀਆਂ। ਇਕ ਪਾਸੇ ਸਾਜਿਦ ਨੇ ‘ਬਿੱਗ ਬੌਸਞ’ ਹਾਊਸ ’ਚ ਕਦਮ ਰੱਖਿਆ, ਉਥੇ ਦੂਜੇ ਪਾਸੇ ਸ਼ਰਲਿਨ ਚੋਪੜਾ ਤੇ ਮੰਦਾਨਾ ਕਰੀਮੀ ਸਮੇਤ ਕਈ ਅਦਾਕਾਰਾਂ ਨੇ ਉਸ ਦਾ ਵਿਰੋਧ ਕੀਤਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News