ਮਾਨਯਤਾ ਨੇ ਪਤੀ ਸੰਜੇ ਦੱਤ ਨਾਲ ਸਾਂਝੀ ਕੀਤੀ ਧੀ ਦੀ ਤਸਵੀਰ, ਪ੍ਰਸ਼ੰਸਕ ਕਰ ਨੇ ਪਸੰਦ

Wednesday, Sep 22, 2021 - 11:18 AM (IST)

ਮਾਨਯਤਾ ਨੇ ਪਤੀ ਸੰਜੇ ਦੱਤ ਨਾਲ ਸਾਂਝੀ ਕੀਤੀ ਧੀ ਦੀ ਤਸਵੀਰ, ਪ੍ਰਸ਼ੰਸਕ ਕਰ ਨੇ ਪਸੰਦ

ਮੁੰਬਈ- ਬਾਲੀਵੁੱਡ ਅਦਾਕਾਰ ਸੰਜੇ ਦੱਤ ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਅਦਾਕਾਰ ਦੀ ਪਤਨੀ ਮਾਨਯਤਾ ਦੱਤ ਵੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸੰਜੇ ਦੱਤ ਅਤੇ ਧੀ ਦੀ ਤਸਵੀਰ ਸਾਂਝੀ ਕੀਤੀ ਹੈ।

sanjay iqra
ਇਸ ਤਸਵੀਰ ‘ਚ ਸੰਜੇ ਦੱਤ ਨੇ ਆਪਣੀ ਧੀ ਨੂੰ ਆਪਣੀ ਗੋਦ ‘ਚ ਬਿਠਾਇਆ ਹੋਇਆ ਹੈ। ਜਿਸ ਨੂੰ ਕਿ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸੰਜੇ ਦੱਤ ਦੇ ਤਿੰਨ ਬੱਚੇ ਹਨ, ਪਹਿਲੀ ਪਤਨੀ ਤੋਂ ਇੱਕ ਬੇਟੀ ਤ੍ਰਿਸ਼ਾਲਾ ਹੈ। ਜੋ ਕਿ ਨਿਊਯਾਰਕ ‘ਚ ਰਹਿੰਦੀ ਹੈ।

Saif Ali Khan To Become Father Of Fourth Child At 50 Know Shahrukh Aamir To  Sanjay Dutt Superstars Who Become Father At More Than 40 | In Pics: 50 की  उम्र में
ਜਦੋਂਕਿ ਦੂਜੇ ਦੋਵੇਂ ਬੱਚੇ ਇਕਰਾ ਅਤੇ ਸ਼ਾਹਰਾਨ ਦੋਵਾਂ ਦੇ ਨਾਲ ਹੀ ਰਹਿੰਦੇ ਹਨ। ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ‘ਖਲਨਾਇਕ’, 'ਸਾਜਨ', 'ਰੌਕੀ', 'ਸੜਕ', 'ਵਾਸਤਵ' ਸਣੇ ਕਈ ਫ਼ਿਲਮਾਂ ਦਿੱਤੀਆਂ ਹਨ। ਜਿਸ ‘ਚ ਉਸ ਦੀ ਸ਼ਾਨਦਾਰ ਅਦਾਕਾਰੀ ਵੇਖਣ ਨੂੰ ਮਿਲੀ ਹੈ। ਮਾਨਯਤਾ ਦੱਤ ਦੇ ਨਾਲ ਉਨ੍ਹਾਂ ਨੇ ਦੂਜਾ ਵਿਆਹ ਕਰਵਾਇਆ ਹੈ। ਜਿਨ੍ਹਾਂ ਤੋਂ ਅਦਾਕਾਰ ਦੇ ਦੋ ਜੁੜਵਾ ਬੱਚੇ ਹਨ।


author

Aarti dhillon

Content Editor

Related News