ਮੈਨੂੰ ਅਜਿਹੇ ਕਿਰਦਾਰ ਮਿਲ ਰਹੇ, ਜੋ ਵੱਖਰੇ ਕਿਰਦਾਰਾਂ ਨੂੰ ਐਕਸਪਲੋਰ ਕਰਦੇ ਹਨ : ਮਾਨੁਸ਼ੀ ਛਿੱਲਰ

Wednesday, Aug 10, 2022 - 11:59 AM (IST)

ਮੈਨੂੰ ਅਜਿਹੇ ਕਿਰਦਾਰ ਮਿਲ ਰਹੇ, ਜੋ ਵੱਖਰੇ ਕਿਰਦਾਰਾਂ ਨੂੰ ਐਕਸਪਲੋਰ ਕਰਦੇ ਹਨ : ਮਾਨੁਸ਼ੀ ਛਿੱਲਰ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਮਾਨੁਸ਼ੀ ਛਿੱਲਰ ਨੂੰ ਨਿਰਮਾਤਾ ਦਿਨੇਸ਼ ਵਿਜਾਨ ਦੀ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ‘ਤੇਹਰਾਨ’ ’ਚ ਜੌਨ ਅਬ੍ਰਾਹਮ ਦੇ ਨਾਲ ਸਾਈਨ ਕੀਤਾ ਗਿਆ ਹੈ।

‘ਤੇਹਰਾਨ’ ਮਾਨੁਸ਼ੀ ਦਾ ਤੀਜਾ ਵੱਡਾ ਬਾਲੀਵੁੱਡ ਪ੍ਰਾਜੈਕਟ ਹੈ ਤੇ ਉਹ ਖ਼ੁਸ਼ ਹੈ ਕਿ ਉਸ ਨੂੰ ਅਜਿਹੀਆਂ ਭੂਮਿਕਾਵਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਜੋ ਉਸ ਨੂੰ ਸਕ੍ਰੀਨ ’ਤੇ ਵੱਖ-ਵੱਖ ਕਿਰਦਾਰਾਂ ਦੀ ਪੜਚੋਲ ਕਰਨ ’ਤੇ ਜਨਤਕ ਤੌਰ ’ਤੇ ਆਪਣੀ ਅਦਾਕਾਰੀ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਦਿੰਦੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਤੇ ਹਾਲੀਵੁੱਡ ਦਾ ਮੇਲ, ਸਿੱਧੂ ਮੂਸੇ ਵਾਲਾ ਦਾ ਡਰੇਕ ਨਾਲ ਜਲਦ ਆਵੇਗਾ ਗੀਤ!

ਮਾਨੁਸ਼ੀ ਨੇ ‘ਤੇਹਰਾਨ’ ਦਾ ਦੂਜਾ ਸ਼ੈਡਿਊਲ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੀ ਹੈ, ‘‘ਹਾਂ, ਮੈਂ ਜੌਨ ਅਬ੍ਰਾਹਮ ਨਾਲ ਆਪਣੀ ਫ਼ਿਲਮ ‘ਤੇਹਰਾਨ’ ਦਾ ਦੂਜਾ ਸ਼ੈਡਿਊਲ ਸ਼ੁਰੂ ਕੀਤਾ ਹੈ। ਮੇਰੇ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਮੈਨੂੰ ਅਜਿਹੀਆਂ ਭੂਮਿਕਾਵਾਂ ਮਿਲ ਰਹੀਆਂ ਹਨ, ਜੋ ਮੈਨੂੰ ਵੱਖ-ਵੱਖ ਕਿਰਦਾਰਾਂ ਦੀ ਪੜਚੋਲ ਕਰਨ ਦਾ ਮੌਕਾ ਦਿੰਦੀਆਂ ਹਨ।’’

ਉਸ ਨੇ ਅੱਗੇ ਕਿਹਾ, ‘‘ਇਹ ਨਾ ਸਿਰਫ਼ ਖ਼ੁਦ ਨੂੰ ਇਕ ਨਵੇਂ ਅਵਤਾਰ ’ਚ ਪੇਸ਼ ਕਰਨ ਦਾ ਮੌਕਾ ਦਿੰਦੀਆਂ ਹਨ, ਸਗੋਂ ਇਕ ਅਦਾਕਾਰ ਵਜੋਂ ਸਿੱਖਣ ਤੇ ਅੱਗੇ ਵਧਣ ਦਾ ਵੀ ਮੌਕਾ ਦਿੰਦੀਆਂ ਹਨ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News