ਜਦੋਂ ਮਾਨਸ਼ੀ ਸ਼ਰਮਾ ਨੇ ਫੜ੍ਹੀ ਯੁਵਰਾਜ ਹੰਸ ਦੀ ਇਹ ਚੋਰੀ, ਫ਼ਿਰ ਰੱਜ ਕੇ ਚਾੜ੍ਹਿਆ ਕੁਟਾਪਾ (ਵੇਖੋ ਵੀਡੀਓ)

Tuesday, Jun 01, 2021 - 01:55 PM (IST)

ਜਦੋਂ ਮਾਨਸ਼ੀ ਸ਼ਰਮਾ ਨੇ ਫੜ੍ਹੀ ਯੁਵਰਾਜ ਹੰਸ ਦੀ ਇਹ ਚੋਰੀ, ਫ਼ਿਰ ਰੱਜ ਕੇ ਚਾੜ੍ਹਿਆ ਕੁਟਾਪਾ (ਵੇਖੋ ਵੀਡੀਓ)

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੀ ਕਿਊਟ ਜੋੜੀ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਜਿਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇੰਨੀਂ ਦਿਨੀਂ ਦੋਵੇਂ ਫਿਰ ਤੋਂ ਆਪਣੀਆਂ ਹਾਸੇ ਵਾਲੀਆਂ (ਫਨੀ) ਵੀਡੀਓਜ਼ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰ ਰਹੇ ਹਨ। ਦਰਅਸਲ, ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਦੋਵਾਂ ਦਾ ਇਹ ਵੀਡੀਓ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

 
 
 
 
 
 
 
 
 
 
 
 
 
 
 
 

A post shared by Yuvraaj Hans (@yuvrajhansofficial)

ਦੱਸ ਦਈਏ ਕਿ ਇਹ ਵੀਡੀਓ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਮਨੋਰੰਜਨ ਲਈ ਬਣਾਇਆ ਹੈ। ਵੀਡੀਓ 'ਚ ਯੁਵਰਾਜ ਹੰਸ ਚੋਰੀ-ਚੋਰੀ ਆਪਣੇ ਫੋਨ 'ਤੇ ਚੈਟ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਜਦੋਂ ਉਹ ਮਾਨਸੀ ਸ਼ਰਮਾ ਦੇ ਚਿਹਰੇ ਤੋਂ ਵਾਲ ਪਿੱਛੇ ਕਰਕੇ ਦੇਖਦੇ ਨੇ ਤਾਂ ਮਾਨਸੀ ਯੁਵਰਾਜ ਹੰਸ ਦੀ ਚੋਰੀ ਫੜ੍ਹ ਲੈਂਦੀ ਹੈ। ਇਸ ਤੋਂ ਬਾਅਦ ਮਾਨਸੀ ਸ਼ਰਮਾ ਆਪਣੀ ਪਤੀ ਯੁਵਰਾਜ ਹੰਸ ਦਾ ਚੰਗੀ ਤਰ੍ਹਾਂ ਕੁਟਾਪਾ ਚਾੜ੍ਹ ਦੀ ਹੋਈ ਨਜ਼ਰ ਆਉਂਦੀ ਹੈ। ਦੋਵਾਂ ਪਤੀ-ਪਤਨੀ ਦਾ ਇਹ ਹਾਸੀ-ਮਜ਼ਾਕ ਵਾਲਾ ਵੀਡੀਓ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Yuvraaj Hans (@yuvrajhansofficial)

ਜੇ ਗੱਲ ਕਰੀਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਇਹ ਜੋੜੀ ਪੰਜਾਬੀ ਫ਼ਿਲਮ 'ਪਰਿੰਦੇ' 'ਚ ਇਕੱਠੇ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਇਹ ਜੋੜੀ ਸੋਸ਼ਲ ਮੀਡੀਆ 'ਤੇ ਆਪਣੀ ਮਜ਼ੇਦਾਰ ਵੀਡੀਓ ਪਾ ਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਯੁਵਰਾਜ ਹੰਸ ਆਪਣੇ ਕਈ ਸਿੰਗਲ ਟਰੈਕਸ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਹਨ।


author

sunita

Content Editor

Related News