ਟੀ.ਵੀ. ਚੈਨਲਾਂ ਤੇ ਯੂ-ਟਿਊਬ ''ਤੇ ਮਨਪ੍ਰੀਤ ਸੰਧੂ ਲਿਆਏ ''ਬਲਾਕ''

01/19/2016 11:04:52 AM

ਜਲੰਧਰ (ਸੋਮ) : ''ਕਿਤਾਬਾਂ'', ''ਜਿਗਰੇ'', ''ਰੂਹਾਂ'' ਅਤੇ ''ਤੋੜਦਾ ਹੈ ਦਿਲ'' ਆਦਿ ਹਿੱਟ ਗੀਤਾਂ ਨਾਲ ਚਰਚਿਤ ਗਾਇਕ ਮਨਪ੍ਰੀਤ ਸੰਧੂ ਦਾ ਨਵਾਂ ਸਿੰਗਲ ਟਰੈਕ ''ਬਲਾਕ'' ਮਾਲਵਾ ਰਿਕਾਰਡਜ਼  ਵੱਲੋਂ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸ਼ਰਮੀਲਾ ਨੇ ਦੱਸਿਆ ਕਿ ਕੁਲਵੰਤ ਗੁਰਾਇਆ ਵੱਲੋਂ ਕਲਮਬੱਧ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੁਪਤ ਸੀਰਾ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਫਿਲਮਾਂਕਣ ਰਾਹੁਲ ਦੱਤਾ ਦਾ ਹੈ। ਇਸ ਗੀਤ ਨੂੰ ਪੰਜਾਬੀ ਸੰਗੀਤਕ ਚੈਨਲਾਂ ''ਤੇ ਚਲਾਉਣ ਤੋਂ ਇਲਾਵਾ ਯੂ-ਟਿਊਬ ''ਤੇ ਵੀ ਅਪਲੋਡ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਦਾ ਖੂਬ ਹੁੰਗਾਰਾ ਮਿਲ ਰਿਹਾ ਹੈ।


Related News