''ਦਿ ਫੈਮਿਲੀ ਮੈਨ 2'' ਦੇ ਟਰੇਲਰ ''ਚ ਦਿਖਿਆ ਉਹ ਅਦਾਕਾਰ, ਜਿਸ ਨੇ 6 ਮਹੀਨੇ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

Thursday, May 20, 2021 - 09:54 AM (IST)

''ਦਿ ਫੈਮਿਲੀ ਮੈਨ 2'' ਦੇ ਟਰੇਲਰ ''ਚ ਦਿਖਿਆ ਉਹ ਅਦਾਕਾਰ, ਜਿਸ ਨੇ 6 ਮਹੀਨੇ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਮੁੰਬਈ (ਬਿਊਰੋ) : ਮਨੋਜ ਵਾਜਪਾਈ ਸਟਾਰਰ ਵੈੱਬ ਸੀਰੀਜ਼ 'ਦਿ ਫੈਮਿਲੀ ਮੈਨ 2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਨਾਲ ਸੀਰੀਜ਼ ਦੀ ਪ੍ਰੀਮੀਅਰ ਡੇਟ ਵੀ ਅਨਾਊਂਸ ਕਰ ਦਿੱਤੀ ਗਈ ਹੈ। ਐਕਸ਼ਨ, ਹਾਰਰ ਤੇ ਨਵੇਂ ਕਾਸਟ ਨਾਲ 'ਦਿ ਫੈਮਿਲੀ ਮੈਨ 2' ਦਾ ਦਮਦਾਰ ਟਰੇਲਰ ਪ੍ਰਸ਼ੰਸਕਾਂ ਦੀ ਉਤਸੁਕਤਾ ਵਧਾਉਣ ਲਈ ਕਾਫ਼ੀ ਹੈ। ਜਿੱਥੇ ਸੀਰੀਜ਼ 'ਚ ਮਨੋਜ ਵਾਜਪਾਈ, ਸਾਮੰਥਾ ਅਕਕੀਨੇਨੀ, ਪ੍ਰਿਆਮਣੀ ਨਜ਼ਰ ਆਏ। ਦੂਜੇ ਪਾਸੇ ਇਸ 'ਚ ਮਰਹੂਮ ਅਦਾਕਾਰ ਆਸਿਫ ਬਸਰਾ ਵੀ ਦਿਖਾਈ ਦਿੱਤੇ।

ਪਿਛਲੇ ਸਾਲ ਕੀਤੀ ਸੀ ਖ਼ੁਦਕੁਸ਼ੀ
ਜੀ ਹਾਂ ਆਸਿਫ ਬਸਰਾ ਜੋ 'ਜਬ ਵੀ ਮੇਟ', 'ਵੰਸ ਅਪੋਨ ਏ ਟਾਈਮ ਇਨ ਮੁੰਬਈ' ਤੇ 'ਕਾਈ ਪੋ ਚੇ' 'ਚ ਆਪਣੀ ਉਮਦਾ ਐਕਟਿੰਗ ਲਈ ਯਾਦ ਕੀਤਾ ਜਾਂਦੇ ਹਨ ਪਰ ਪਿਛਲੇ ਸਾਲ ਨਵੰਬਰ 'ਚ ਆਸਿਫ ਬਸਰਾ ਨੇ ਖ਼ੁਦਕੁਸ਼ੀ ਕਰ ਲਈ। ਧਰਮਸ਼ਾਲਾ ਦੇ ਕਿਰਾਏ ਦੇ ਇਕ ਮਕਾਨ 'ਚ ਆਸਿਫ ਬਸਰਾ ਦਾ ਮ੍ਰਿਤਕ ਬਾਡੀ ਮਿਲੀ ਸੀ। ਅਦਾਕਾਰ ਦੇ ਇਸ ਕਦਮ ਨਾਲ ਬਾਲੀਵੁੱਡ 'ਚ ਸਨਸਨੀ ਮਚ ਗਈ ਸੀ ਅਤੇ ਲੋਕ ਹੈਰਾਨ ਸੀ ਕਿ ਉਨ੍ਹਾਂ ਨੇ ਆਖ਼ਿਰ ਅਜਿਹਾ ਕਿਉਂ ਕੀਤਾ ਅਤੇ ਕਿਸ ਲਈ ਕੀਤਾ।

 

ਇਸ ਸੀਰੀਜ਼ ਦਾ ਦੂਜਾ ਭਾਗ 4 ਜੂਨ ਨੂੰ ਰਿਲੀਜ਼ ਹੋਵੇਗਾ। ਇਸ ਵੈੱਬ ਸੀਰੀਜ਼ ਦੇ ਦਰਸ਼ਕ ਕਾਫ਼ੀ ਲੰਮੇ ਸਮੇਂ ਤੋਂ ਇਸ ਦੇ ਦੂਜੇ ਭਾਗ ਦਾ ਇੰਤਜ਼ਾਰ ਕਰ ਰਹੇ ਸਨ, ਜਿਸ ਮਗਰੋਂ ਓਟੀਟੀ ਪਲੇਟਫਾਰਮ ਐਮੇਜ਼ਾਨ ਪ੍ਰਾਇਮ ਨੇ ਆਖਰ ਬੁੱਧਵਾਰ ਨੂੰ ਇਸ ਦਾ ਟਰੇਲਰ ਲਾਂਚ ਕਰਨ ਦਾ ਐਲਾਨ ਕਰ ਦਿੱਤਾ।

ਦੱਸ ਦਈਏ ਕਿ ਰਾਜ ਤੇ ਡੀਕੇ ਵੱਲੋਂ ਬਣਾਈ ਗਈ 'ਦਿ ਫੈਮਿਲੀ ਮੈਨ ਸੀਜ਼ਨ 2' 'ਚ ਸਾਊਥ ਇੰਡੀਅਨ ਅਦਾਕਾਰ ਸਮੰਥਾ ਅਕਿਨੈਨੀ ਵੀ ਦਿਖਾਈ ਦੇਣਗੇ। ਇਸ ਤੋਂ ਇਲਾਵਾ ਬਾਕੀ ਸਾਰੇ ਪੁਰਾਣੇ ਕਿਰਦਾਰ ਆਪਣੀ ਭੂਮਿਕਾ 'ਚ ਰਹਿਣਗੇ। ਇਸ ਦੂਜੇ ਭਾਗ 'ਚ ਵਿਸ਼ਵ ਪੱਧਰੀ ਜਾਸੂਸ ਸ਼੍ਰੀਕਾਂਤ ਤਿਵਾੜੀ (ਮਨੋਜ ਬਾਜਪਾਈ) ਆਪਣੇ ਪਰਿਵਾਰ ਤੇ ਪੇਸ਼ੇਵਰ ਜੀਵਨ ਨੂੰ ਸੰਤੁਲਿਤ ਕਰਨ ਲਈ ਸੰਘਰਸ਼ ਕਰ ਰਿਹਾ ਹੈ। ਇਸ ਸੀਰੀਜ਼ ਕਈ ਤੇਲਗੂ ਸਿਤਾਰਿਆਂ ਦੀ ਡਿਜੀਟਲ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ।


author

sunita

Content Editor

Related News