ਵਾਰਿਸ ਭਰਾਵਾਂ ਦਾ ਨਵਾਂ ਗੀਤ ''ਇੱਕੋ ਘਰ'' ਹੋਇਆ ਰਿਲੀਜ਼ (ਵੀਡੀਓ)

Thursday, Jul 01, 2021 - 06:31 PM (IST)

ਵਾਰਿਸ ਭਰਾਵਾਂ ਦਾ ਨਵਾਂ ਗੀਤ ''ਇੱਕੋ ਘਰ'' ਹੋਇਆ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ) - ਗਾਇਕ ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਗਤਾਰ ਦਾ ਨਵਾਂ ਗੀਤ 'ਇੱਕੋ ਘਰ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਦੇ ਬੋਲ ਮੰਗਲ ਹਠੂਰ ਨੇ ਲਿਖੇ ਹਨ, ਜਿਸ ਦਾ ਮਿਊਜ਼ਿਕ ਸੰਗਤਾਰ ਵਲੋਂ ਤਿਆਰ ਕੀਤਾ ਗਿਆ ਹੈ। 'ਪਲਾਜ਼ਮਾ ਰਿਕਾਰਡਜ਼' ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਮਨਮੋਹਨ ਵਾਰਿਸ, ਕਮਲਹੀਰ ਅਤੇ ਸੰਗਤਾਰ ਦੇ ਗੀਤ 'ਇੱਕੋ ਘਰ' 'ਚ ਇੱਕ ਪਰਿਵਾਰ ਦੀ ਗੱਲ ਕੀਤੀ ਗਈ ਹੈ। ਇਸ ਗੀਤ 'ਚ ਦੱਸਿਆ ਗਿਆ ਹੈ ਇਕੋ ਘਰ 'ਚ ਦੁਬਾਰਾ ਉਹੀ ਜੀਅ ਇੱਕਠੇ ਨਹੀਂ ਹੋ ਸਕਦੇ ਕਿਉਂਕਿ ਜਦੋਂ ਸਭ ਦਾ ਲੇਖਾ ਜੋਖਾ ਖ਼ਤਮ ਹੋ ਜਾਂਦਾ ਹੈ ਤਾਂ ਸਭ ਆਪੋ-ਆਪਣੇ ਕਰਮਾਂ ਦੇ ਹਿਸਾਬ ਮੁਕਾ ਕੇ ਚਲੇ ਜਾਂਦੇ ਹਨ।

ਇਥੇ ਵੇਖੋ ਗੀਤ ਦਾ ਵੀਡੀਓ-

ਇਸ ਦੇ ਨਾਲ ਹੀ ਗੀਤ 'ਇੱਕੋ ਘਰ' 'ਚ ਇੱਕ ਇਹ ਵੀ ਸੁਨੇਹਾ ਦਿੱਤਾ ਗਿਆ ਹੈ ਕਿ ਸਭ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਇਹ ਗੀਤ ਵਾਰਿਸ ਭਰਾਵਾਂ ਵੱਲੋਂ ਗਾਏ ਗਏ ਪੰਜਾਬੀ ਵਿਰਸਾ ਦਾ ਇੱਕ ਗੀਤ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News