ਮਹਿਲ ਤੋਂ ਘੱਟ ਨਹੀਂ ਮਨਕਿਰਤ ਔਲਖ ਦਾ ਇਹ ਨਵਾਂ ਘਰ, ਸਾਂਝੀ ਕੀਤੀ ਤਸਵੀਰ

Thursday, May 20, 2021 - 10:41 AM (IST)

ਚੰਡੀਗੜ੍ਹ (ਬਿਊਰੋ) : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕਿਰਤ ਔਲਖ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਰਹੇ ਹਨ। ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਅਤੇ ਕੁੱਝ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਮਨਕਿਰਤ ਔਲਖ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜੋ ਉਨ੍ਹਾਂ ਦੇ ਨਵੇਂ ਘਰ ਦੀ ਹੈ। ਹਾਲਾਂਕਿ ਮਨਕਿਰਤ ਔਲਖ ਦੇ ਇਸ ਨਵੇਂ ਘਰ ਦੀ ਉਸਾਰੀ ਚੱਲ ਰਹੀ ਹੈ। ਤਸਵੀਰ 'ਚ ਉਨ੍ਹਾਂ ਘਰ ਅੱਧਾ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਘਰ 'ਚ ਕਾਮੇ ਵੀ ਕੰਮ ਕਰਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਨਕਿਰਤ ਔਲਖ ਨੇ ਲਿਖਿਆ ਹੈ, 'ਫਤਿਹਾਬਾਦ 'ਚ ਮੇਰਾ ਨਵਾਂ ਘਰ।' ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਹੈ।

PunjabKesari
ਦੱਸ ਦਈਏ ਕਿ ਮਨਕਿਰਤ ਔਲਖ ਅਕਸਰ ਆਪਣੇ ਸੋਸ਼ਲ ਮੀਡੀਆ ਤੋਂ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਚਲ ਰਹੇ ਕਿਸਾਨ ਅੰਦੋਲਨ ਨੂੰ ਵੀ ਮਨਕਿਰਤ ਔਲਖ ਦੇ ਵਲੋਂ ਕਾਫ਼ੀ ਸਮਰਥਨ ਦਿੱਤਾ ਗਿਆ। 'ਜੱਟ ਦੇ ਬਲੱਡ', 'ਮੁੰਡਾ ਗੱਗੂ ਗਿੱਲ ਵਰਗਾ', 'ਹਾਰਲੇ 7 ਲੱਖ ਦਾ', 'ਚੜ੍ਹਦੇ ਸਿਆਲ', 'ਚੂੜ੍ਹੇ ਵਾਲੀ ਬਾਹ', 'ਕਦਰ', 'ਬਦਨਾਮ' ਆਦਿ ਵਰਗੇ ਗੀਤਾਂ ਨਾਲ ਮਨਕਿਰਤ ਔਲਖ ਦਾ ਸਿੱਕਾ ਪੂਰੇ ਸੰਗੀਤ ਜਗਤ 'ਚ ਚੱਲਦਾ ਹੈ। ਉਨ੍ਹਾਂ ਦਾ ਜਨਮ 2 ਅਕਤੂਬਰ 1990 ਨੂੰ ਫਤਿਹਬਾਦ, ਹਰਿਆਣਾ 'ਚ ਹੋਇਆ। ਮਨਕਿਰਤ ਔਲਖ ਨੇ ਹੁਣ ਸੰਗੀਤ ਦੇ ਖ਼ੇਤਰ 'ਚ ਕਾਫ਼ੀ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ। ਕੁਝ ਲੋਕਾਂ ਨੂੰ ਸ਼ਾਇਦ ਇੰਝ ਲੱਗ ਰਿਹਾ ਹੋਵੇਗਾ ਕਿ ਦੋ-ਤਿੰਨ ਸੁਪਰਹਿੱਟ ਗੀਤ ਦੇ ਕੇ ਮਨਕੀਰਤ ਔਲਖ ਸਟਾਰ ਬਣ ਗਿਆ ਪਰ ਉਨ੍ਹਾਂ ਨੂੰ ਇਹ ਸਫ਼ਲਤਾ ਇੰਨੀ ਸੌਖੀ ਨਹੀਂ ਮਿਲੀ। ਮਨਕਿਰਤ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)


ਦੱਸਣਯੋਗ ਹੈ ਕਿ ਗਾਇਕੀ ਵਾਲਾ ਕੀੜਾ ਮਨਕਿਰਤ ਔਲਖ ਨੂੰ ਬਚਪਨ ਤੋਂ ਹੀ ਸੀ ਅਤੇ ਉਨ੍ਹਾਂ ਦੇ ਦਾਦਾ ਜੀ ਇਸ ਖ਼ੇਤਰ 'ਚ ਲਿਆਉਣ ਲਈ ਹਮੇਸ਼ਾ ਉਤਸ਼ਾਹਿਤ ਕਰਦੇ ਸਨ। ਉਹ ਅਕਸਰ ਆਪਣੇ ਦਾਦਾ ਜੀ ਨੂੰ ਕਵੀਸਰੀ ਗਾ ਕੇ ਸੁਣਾਉਂਦੇ ਸਨ। ਮਨਕਿਰਤ ਔਲਖ ਕਬੱਡੀ ਦੇ ਖਿਡਾਰੀ ਸਨ। ਆਪਣੇ ਦੋਸਤਾਂ ਤੇ ਨਜ਼ਦੀਕੀਆਂ ਵਿਚਾਲੇ ਉਹ ਅੱਜ ਵੀ 'ਮਨੀ ਭਲਵਾਨ' ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। 
 

 
 
 
 
 
 
 
 
 
 
 
 
 
 
 
 

A post shared by Mankirt Aulakh (ਔਲਖ) (@mankirtaulakh)


sunita

Content Editor

Related News