ਟਵਿਟਰ ਯੂਜ਼ਰ ਦਾ ਮਨਜਿੰਦਰ ਸਿਰਸਾ ਨੂੰ ਸਵਾਲ, ਕੀ ਹੁਣ ਵੀ ਕੰਗਨਾ ਨੂੰ ਜੇਲ੍ਹ ਭੇਜੋਗੇ? ਦੇਖੋ ਕੀ ਮਿਲਿਆ ਜਵਾਬ

Friday, Dec 03, 2021 - 01:01 PM (IST)

ਟਵਿਟਰ ਯੂਜ਼ਰ ਦਾ ਮਨਜਿੰਦਰ ਸਿਰਸਾ ਨੂੰ ਸਵਾਲ, ਕੀ ਹੁਣ ਵੀ ਕੰਗਨਾ ਨੂੰ ਜੇਲ੍ਹ ਭੇਜੋਗੇ? ਦੇਖੋ ਕੀ ਮਿਲਿਆ ਜਵਾਬ

ਚੰਡੀਗੜ੍ਹ (ਬਿਊਰੋ)– ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਭਾਜਪਾ ’ਚ ਸ਼ਾਮਲ ਹੋ ਗਏ ਹਨ। ਮਨਜਿੰਦਰ ਸਿੰਘ ਸਿਰਸਾ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਐੱਫ. ਆਈ. ਆਰ. ਦਰਜ ਕਰਵਾਈ ਸੀ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

ਹੁਣ ਜਦੋਂ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ ਤਾਂ ਲੋਕ ਉਨ੍ਹਾਂ ਨੂੰ ਪੁੱਛ ਰਹੇ ਹਨ ਕਿ ਕੀ ਹੁਣ ਵੀ ਉਹ ਕੰਗਨਾ ਨੂੰ ਜੇਲ੍ਹ ਭੇਜਣਗੇ? ਦੱਸ ਦੇਈਏ ਕਿ ਇਹ ਸਵਾਲ ਇਕ ਟਵਿਟਰ ਯੂਜ਼ਰ ਨੇ ਉਨ੍ਹਾਂ ਕੋਲੋਂ ਪੁੱਛਿਆ ਹੈ।

ਇਸ ਸਵਾਲ ਦੇ ਜਵਾਬ ’ਚ ਮਨਜਿੰਦਰ ਸਿਰਸਾ ਲਿਖਦੇ ਹਨ, ‘ਕੰਗਨਾ ਨੇ ਸਾਡੇ ਪੂਰੇ ਭਾਈਚਾਰੇ ਨੂੰ ਬਦਨਾਮ ਕੀਤਾ ਹੈ। ਉਸ ਨੇ ਨਫ਼ਰਤੀ ਭਾਵਨਾ ਨਾਲ ਸਿੱਖਾਂ ਨੂੰ ਦੇਸ਼-ਵਿਰੋਧੀ ਦੱਸਿਆ ਹੈ। ਮੇਰੀ ਉਸ ਦੇ ਖ਼ਿਲਾਫ਼ ਜੰਗ ਕਿਸੇ ਵੀ ਰਾਜਨੀਤਕ ਲਾਭ ਤੋਂ ਉੱਪਰ ਹੈ।’

PunjabKesari

ਉਨ੍ਹਾਂ ਅੱਗੇ ਕਿਹਾ, ‘ਮੇਰਾ ਜ਼ਿੰਦਗੀ ਦਾ ਮਕਸਦ ਖ਼ਤਮ ਹੋ ਜਾਵੇਗਾ, ਜੇਕਰ ਅਜਿਹੇ ਲੋਕਾਂ ਨੂੰ ਮੈਂ ਇੰਝ ਹੀ ਜਾਣ ਦਿੱਤਾ ਤੇ ਅਜਿਹਾ ਕਦੇ ਨਹੀਂ ਹੋਵੇਗਾ।’

ਨੋਟ– ਮਨਜਿੰਦਰ ਸਿੰਘ ਸਿਰਸਾ ਦੀ ਇਸ ਪੋਸਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News

News Hub