ਮਨੀਸ਼ਾ ਗੁਲਾਟੀ ਨੇ ਕਿੰਝ ਸੁਲਝਾਇਆ ਲਹਿੰਬਰ ਹੁਸੈਨਪੁਰੀ ਦਾ ਮਾਮਲਾ, ਦੇਖੋ ਖ਼ਾਸ ਗੱਲਬਾਤ

Tuesday, Jun 08, 2021 - 10:39 AM (IST)

ਮਨੀਸ਼ਾ ਗੁਲਾਟੀ ਨੇ ਕਿੰਝ ਸੁਲਝਾਇਆ ਲਹਿੰਬਰ ਹੁਸੈਨਪੁਰੀ ਦਾ ਮਾਮਲਾ, ਦੇਖੋ ਖ਼ਾਸ ਗੱਲਬਾਤ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਲਹਿੰਬਰ ਹੁਸੈਨਪੁਰੀ ਦਾ ਬੀਤੇ ਦਿਨੀਂ ਪਤਨੀ ਤੇ ਬੱਚਿਆਂ ਨਾਲ ਵਿਵਾਦ ਖ਼ਤਮ ਹੋ ਚੁੱਕਾ ਹੈ। ਇਸ ਵਿਵਾਦ ਨੂੰ ਖ਼ਤਮ ਕਰਵਾਉਣ ਪਿੱਛੇ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਦਾ ਵੱਡਾ ਯੋਗਦਾਨ ਹੈ।

ਮਨੀਸ਼ਾ ਗੁਲਾਟੀ ਨੇ ਹੀ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਅਕਾਊਂਟ ’ਤੇ ਲਹਿੰਬਰ ਦੀਆਂ ਪਰਿਵਾਰ ਨਾਲ ਤਸਵੀਰਾਂ ਸਾਂਝੀਆਂ ਕਰਕੇ ਵਿਵਾਦ ਖ਼ਤਮ ਹੋਣ ਦੀ ਜਾਣਕਾਰੀ ਦਿੱਤੀ ਸੀ।

ਇਸ ਸਬੰਧੀ ਹੁਣ ਮਨੀਸ਼ਾ ਗੁਲਾਟੀ ਨਾਲ ਖ਼ਾਸ ਗੱਲਬਾਤ ਕੀਤੀ ਗਈ, ਜਿਥੇ ਉਨ੍ਹਾਂ ਦੱਸਿਆ ਕਿ ਕਿੰਝ ਉਨ੍ਹਾਂ ਲਹਿੰਬਰ ਹੁਸੈਨਪੁਰੀ ਤੇ ਉਸ ਦੇ ਪਰਿਵਾਰ ਦਾ ਵਿਵਾਦ ਖ਼ਤਮ ਕਰਵਾਇਆ ਹੈ।

ਮਨੀਸ਼ਾ ਗੁਲਾਟੀ ਨੇ ਕਿਹਾ ਕਿ ਦੋਵਾਂ ਦੇ ਰਿਸ਼ਤੇ ’ਚ ਦੂਰੀਆਂ ਵਧਣ ਦਾ ਵੱਡਾ ਕਾਰਨ ਉਨ੍ਹਾਂ ਦੇ ਰਿਸ਼ਤੇਦਾਰ ਹਨ। ਉਨ੍ਹਾਂ ਨੇ ਦੋਵਾਂ ਦੇ ਰਿਸ਼ਤਦਾਰਾਂ ਨੂੰ ਦੂਰ ਰਹਿਣ ਦੀ ਸਲਾਹ ਦੇ ਦਿੱਤੀ ਹੈ। ਨਾਲ ਹੀ ਕੁਝ ਗਲਤੀਆਂ ਲਹਿੰਬਰ ਤੇ ਪਰਿਵਾਰ ਦੀਆਂ ਵੀ ਸਾਹਮਣੇ ਆਈਆਂ ਹਨ ਤੇ ਪਰਿਵਾਰ ਦਾ ਹਿੱਸਾ ਹੁੰਦਿਆਂ ਦੋਵਾਂ ਨੂੰ ਇਕ-ਦੂਜੇ ਨੂੰ ਸਮਝਣ ਦੀ ਲੋੜ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News