‘ਥੈਂਕ ਗੌਡ’ ਫ਼ਿਲਮ ਦਾ ‘ਮਾਣੀਕੇ’ ਗੀਤ ਹੋਇਆ ਰਿਲੀਜ਼, ਨੋਰਾ ਦੇ ਡਾਂਸ ਨੇ ਸੋਸ਼ਲ ਮੀਡੀਆ ’ਤੇ ਮਚਾਈ ਧੂਮ
Friday, Sep 16, 2022 - 02:58 PM (IST)
ਮੁੰਬਈ- ਅਖਿਲ ਭਾਰਤੀ ਕਾਯਸਥ ਮਹਾਸਭਾ ਨੇ ਅਜੇ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਥੈਂਕ ਗੌਡ’ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਮਹਾਸਭਾ ਨੇ ਫ਼ਿਲਮ ’ਚ ਭਗਵਾਨ ਚਿਤਰਗੁਪਤ ’ਤੇ ਕੀਤੀ ਗਈ ਟਿੱਪਣੀ ਨੂੰ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਿਆ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫ਼ੀ ਹੰਗਾਮਾ ਹੋ ਰਿਹਾ ਹੈ। ਇਸ ਦੇ ਨਾਲ ਫ਼ਿਲਮ ਦੇ ਬਾਈਕਾਟ ਦੀ ਵੀ ਮੰਗ ਉੱਠ ਰਹੀ ਹੈ।
ਇਹ ਵੀ ਪੜ੍ਹੋ : ਨਿਰਮਾਤਾ ਸੁਨੀਲ ਨੇ ਸੰਨੀ ਦਿਓਲ ’ਤੇ ਲਗਾਇਆ ਧੋਖਾਧੜੀ ਦਾ ਦੋਸ਼, ਕਿਹਾ- ਮੋਟੀ ਫ਼ੀਸ ਲੈ ਕੇ ਵੀ ਨਹੀਂ ਬਣਾਈ ਫ਼ਿਲਮ
ਹਾਲ ਹੀ ’ਚ ਫ਼ਿਲਮ ਦਾ ਗੀਤ ਮਾਣੀਕੇ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ’ਚ ਨੋਰਾ ਫਤੇਹੀ ਦੀ ਪਰਫ਼ਾਰਮੈਂਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗੀਤ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਸਾਲ 2021 ’ਚ ਸ਼੍ਰੀਲੰਕਾਈ ਗਾਇਕ ਯੋਹਾਨੀ ਵੱਲੋਂ ਇਹ ਗੀਤ ਗਾਇਆ ਗਿਆ ਸੀ। ਇਸ ਗੀਤ ਮਾਣੀਕੇ ਨੇ ਇੰਟਰਨੈੱਟ ’ਤੇ ਕਾਫ਼ੀ ਧੂਮ ਮਚਾਈ ਸੀ। ਹੁਣ ‘ਥੈਂਕ ਗੌਡ’ ਫ਼ਿਲਮ ਰਾਹੀਂ ਮਾਣੀਕੇ ਦਾ ਹਿੰਦੀ ਸੰਸਕਰਣ ਸਾਹਮਣੇ ਆਇਆ ਹੈ।
ਦੱਸ ਦੇਈਏ ਹਾਲ ਹੀ ’ਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ। ਫ਼ਿਲਮ ’ਚ ਅਜੈ ਦੇਵਗਨ ਆਧੁਨਿਕ ਚਿਤਰਗੁਪਤ ਅਤੇ ਸਿਧਾਰਥ ਮਲਹੋਤਰਾ ਆਮ ਆਦਮੀ ਅਯਾਨ ਕਪੂਰ ਦੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੀ ਕਹਾਣੀ ਅਯਾਨ ਕਪੂਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਦੁਰਘਟਨਾ ਹੋਣ ਦੇ ਬਾਵਜੂਦ ਆਪਣੀ ਜ਼ਿੰਦਗੀ ਤੋਂ ਦੁਖੀ ਹੈ, ਜੋ ਹਾਦਸੇ ਤੋਂ ਬਾਅਦ ਚਿਤਰਾਗੁਪਤ ਨੂੰ ਮਿਲਦਾ ਹੈ ਅਤੇ ਉਸ ਨੂੰ ਆਪਣੇ ਕਰਮਾਂ ਬਾਰੇ ਦੱਸਦਾ ਹੈ।
ਇਹ ਵੀ ਪੜ੍ਹੋ : EOW ਨੇ 6 ਘੰਟੇ ਤੱਕ ਕੀਤੀ ਨੋਰਾ ਤੋਂ ਪੁੱਛਗਿੱਛ, ਸਪੱਸ਼ਟੀਕਰਨ ’ਚ ਕਿਹਾ-‘ਮੈਂ ਸਾਜ਼ਿਸ਼ ਦਾ ਸ਼ਿਕਾਰ ਹੋਈ ਹਾਂ...’
ਇਸ ਫ਼ਿਲਮ ’ਚ ਅਜੈ ਦੇਵਗਨ ਅਤੇ ਸਿਧਾਰਥ ਮਲਹੋਤਰਾ ਤੋਂ ਇਲਾਵਾ ਰਕੁਲ ਪ੍ਰੀਤ ਸਿੰਘ ਵੀ ਅਹਿਮ ਕਿਰਦਾਰ ’ਚ ਹਨ। ਰਕੁਲ ਫ਼ਿਲਮ ‘ਥੈਂਕ ਗੌਡ’ ’ਚ ਸਿਧਾਰਥ ਮਲਹੋਤਰਾ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ‘ਥੈਂਕ ਗੌਡ’ ਫ਼ਿਲਮ ਦੀਵਾਲੀ ਦੇ ਮੌਕੇ ’ਤੇ 24 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।