ਗੋਲਡੀ ਬਰਾੜ ਨੂੰ ਹਿਰਾਸਤ ’ਚ ਲਏ ਜਾਣ ਦੀ ਖ਼ਬਰ ’ਤੇ ਦੇਖੋ ਕੀ ਬੋਲੀ ਮੈਂਡੀ ਤੱਖੜ (ਵੀਡੀਓ)

12/03/2022 3:23:43 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੀ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਗੋਲਡੀ ਬਰਾੜ ਨੂੰ ਕੈਲੀਫੋਰਨੀਆ ਦੇ ਫ੍ਰੇਸਨੋ ਸ਼ਹਿਰ ਤੋਂ ਹਿਰਾਸਤ ’ਚ ਲਿਆ ਹੈ। ਰੈੱਡ ਕਾਰਨਰ ਨੋਟਿਸ ਤੋਂ ਬਾਅਦ ਗੋਲਡੀ ਬਰਾੜ ਐੱਫ. ਬੀ. ਆਈ. ਦੀ ਨਜ਼ਰ ’ਚ ਸੀ।

ਇਹ ਖ਼ਬਰ ਵੀ ਪੜ੍ਹੋ : ਹਾਦਸੇ ਤੋਂ ਬਾਅਦ ਗਾਇਕ ਜੁਬਿਨ ਨੇ ਹਸਪਤਾਲ ਦੇ ਬੈੱਡ ਤੋਂ ਸਾਂਝੀ ਕੀਤੀ ਤਸਵੀਰ, ਆਖੀ ਇਹ ਗੱਲ

ਉਥੇ ਹੁਣ ਗੋਲਡੀ ਬਰਾੜ ਨੂੰ ਪੰਜਾਬ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦ ਪੰਜਾਬ ਲਿਆ ਕੇ ਗੋਲਡੀ ਬਰਾੜ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।

ਗੋਲਡੀ ਬਰਾੜ ਨੂੰ ਹਿਰਾਸਤ ’ਚ ਲਏ ਜਾਣ ਦੀ ਖ਼ਬਰ ’ਤੇ ਅਦਾਕਾਰਾ ਮੈਂਡੀ ਤੱਖੜ ਕੋਲੋਂ ਵੀ ਇਕ ਕਾਨਫਰੰਸ ਦੌਰਾਨ ਸਵਾਲ ਪੁੱਛੇ ਗਏ। ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ’ਤੇ ਪ੍ਰਤੀਕਿਰਿਆ ਦਿੰਦਿਆਂ ਮੈਂਡੀ ਤੱਖੜ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਕਦੇ-ਕਦੇ ਜੋ ਚੀਜ਼ ਤੁਹਾਡੇ ਸਾਹਮਣੇ ਹੁੰਦੀ ਹੈ ਜਾਂ ਤੁਹਾਡੇ ਤਕ ਪਹੁੰਚਦੀ ਹੈ, ਉਸ ਦੀ ਅਸਲ ਸੱਚਾਈ ਕੁਝ ਹੋਰ ਹੁੰਦੀ ਹੈ। ਜਦੋਂ ਤਕ ਉਸ ਨੂੰ ਸੱਚ ਪਤਾ ਨਹੀਂ ਲੱਗ ਜਾਂਦਾ, ਉਦੋਂ ਤਕ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ।

ਮੈਂਡੀ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਪੁੱਤ ਲਈ ਜੋ ਕਰਨਾ ਚਾਹੀਦਾ ਹੈ, ਸਿੱਧੂ ਦੇ ਮਾਪੇ ਉਹ ਸਭ ਕੁਝ ਕਰ ਰਹੇ ਹਨ। ਉਹ ਚਾਹੁੰਦੀ ਹੈ ਕਿ ਸਿੱਧੂ ਦੇ ਮਾਪਿਆਂ ਨੂੰ ਇਨਸਾਫ਼ ਮਿਲੇ ਤੇ ਪੂਰੇ ਪੰਜਾਬ ਨੂੰ ਇਨਸਾਫ਼ ਮਿਲੇ। ‘ਯੈੱਸ ਆਈ ਐਮ ਸਟੂਡੈਂਟ’ ਦੇ ਸ਼ੂਟਿੰਗ ਸਮੇਂ ਦਾ ਜ਼ਿਕਰ ਕਰਦਿਆਂ ਮੈਂਡੀ ਨੇ ਕਿਹਾ ਕਿ ਜਦੋਂ ਉਹ ਸਿੱਧੂ ਨਾਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਸਮੇਂ ਸਿੱਧੂ ਦੇ ਮਾਤਾ ਜੀ ਵੀ ਨਾਲ ਸਨ। ਸਿੱਧੂ ਦੇ ਮਾਤਾ ਜੀ ਬੜੇ ਹਸਮੁਖ਼ ਸੁਭਾਅ ਦੇ ਸਨ ਤੇ ਇੰਨੇ ਹਸਮੁਖ਼ ਚਿਹਰੇ ਨੂੰ ਜਦੋਂ ਅੱਜ ਰੋਂਦਿਆਂ ਦੇਖਦੇ ਹਾਂ ਤਾਂ ਦਿਲ ਰੋਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News