ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP ਨੰਬਰਾਂ ਦੀ...

Tuesday, Jun 30, 2026 - 09:49 AM (IST)

ਪੰਜਾਬ ਦੇ ਵਾਹਨ ਮਾਲਕਾਂ ਲਈ ਅਹਿਮ ਖ਼ਬਰ, ਲੱਖਾਂ ਰੁਪਏ ਦੀ ਬੋਲੀ ਲਾ ਕੇ ਵੀ VIP ਨੰਬਰਾਂ ਦੀ...

ਜਲੰਧਰ (ਧਵਨ) : ਪੰਜਾਬ ਟਰਾਂਸਪੋਰਟ ਵਿਭਾਗ ਦੀ ਫੈਂਸੀ (ਵੀ. ਆਈ. ਪੀ.) ਨੰਬਰ ਅਲਾਟਮੈਂਟ ਵਿਵਸਥਾ ਨੂੰ ਲੈ ਕੇ ਵਾਹਨ ਮਾਲਕਾਂ 'ਚ ਅਸੰਤੋਸ਼ ਵੱਧਦਾ ਜਾ ਰਿਹਾ ਹੈ। ਈ-ਆਕਸ਼ਨ (ਈ-ਨਿਲਾਮੀ) ਜ਼ਰੀਏ ਆਪਣੀ ਪਸੰਦ ਦਾ ਨੰਬਰ ਹਾਸਲ ਕਰਨ ਵਾਲੇ ਕਈ ਬਿਨੈਕਾਰਾਂ ਨੇ ਵਿਭਾਗ ਦੀ ਮੌਜੂਦਾ ਵਿਵਸਥਾ ’ਤੇ ਸਵਾਲ ਚੁੱਕਦੇ ਹੋਏ ਸਰਕਾਰ ਤੋਂ ਨੀਤੀ 'ਚ ਬਦਲਾਅ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਤੱਕ ਦੀ ਬੋਲੀ ਲਾ ਕੇ ਨੰਬਰ ਪ੍ਰਾਪਤ ਕਰਨ ਦੇ ਬਾਵਜੂਦ ਜੇਕਰ ਤੈਅ ਸਮੇਂ ਦੇ ਅੰਦਰ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਪ੍ਰਵਾਨ ਨਹੀਂ ਹੁੰਦਾ ਜਾਂ ਸਬੰਧਿਤ ਆਰ. ਟੀ. ਓ. ਦਫ਼ਤਰ ਵੱਲੋਂ ਰੋਡ ਟੈਕਸ ਦੀ ਰਸੀਦ ਦੇ ਨਾਲ ਨੰਬਰ ਨੂੰ ਸਮੇਂ ਸਿਰ ਆਨਲਾਈਨ ਅਟੈਚ ਨਹੀਂ ਕੀਤਾ ਜਾਂਦਾ, ਤਾਂ ਉਹੀ ਨੰਬਰ ਦੁਬਾਰਾ ਈ-ਆਕਸ਼ਨ 'ਚ ਪਾ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਵਿੱਛ ਗਏ ਸੱਥਰ

ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਕਈ ਵਾਰ ਆਰ. ਸੀ. ਦੀ ਪ੍ਰਵਾਨਗੀ ਜਾਂ ਆਨਲਾਈਨ ਪ੍ਰਕਿਰਿਆ 'ਚ ਦੇਰੀ ਉਨ੍ਹਾਂ ਦੀ ਗਲਤੀ ਨਹੀਂ ਹੁੰਦੀ, ਸਗੋਂ ਤਕਨੀਕੀ ਕਾਰਨਾਂ ਜਾਂ ਦਫ਼ਤਰੀ ਪ੍ਰਕਿਰਿਆਵਾਂ ਕਰ ਕੇ ਅਜਿਹਾ ਹੁੰਦਾ ਹੈ। ਇਸ ਦੇ ਬਾਵਜੂਦ ਪਹਿਲਾਂ ਤੋਂ ਅਲਾਟ ਕੀਤੇ ਨੰਬਰ ਨੂੰ ਰੱਦ ਕਰਕੇ ਮੁੜ ਨਿਲਾਮੀ ਲਈ ਉਪਲੱਬਧ ਕਰਵਾਉਣਾ ਉਨ੍ਹਾਂ ਨਾਲ ਬੇਇਨਸਾਫ਼ੀ ਹੈ। ਬਿਨੈਕਾਰਾਂ ਨੇ ਇਹ ਵੀ ਮੰਗ ਕੀਤੀ ਕਿ ਜੇਕਰ ਕਿਸੇ ਕਾਰਨ ਕਰ ਕੇ ਵਿਭਾਗ ਉਸ ਨੰਬਰ ਦੀ ਦੁਬਾਰਾ ਈ-ਆਕਸ਼ਨ ਕਰਦਾ ਹੈ, ਤਾਂ ਪਹਿਲੇ ਬਿਨੈਕਾਰ ਵੱਲੋਂ ਜਮ੍ਹਾਂ ਕਰਵਾਈ ਗਈ ਪੂਰੀ ਬੋਲੀ ਦੀ ਰਕਮ ਵਾਪਸ ਕਰਨ ਦੀ ਇਕ ਸਪੱਸ਼ਟ ਅਤੇ ਪਾਰਦਰਸ਼ੀ ਵਿਵਸਥਾ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦੇ ਸਫ਼ਰ ਨੂੰ ਲੈ ਕੇ ਵੱਡੀ ਰਾਹਤ! ਪਨਬਸ ਨੇ ਲਿਆ ਅਹਿਮ ਫ਼ੈਸਲਾ

ਵਾਹਨ ਮਾਲਕਾਂ ਅਨੁਸਾਰ ਮੌਜੂਦਾ ਵਿਵਸਥਾ 'ਚ ਮਿਆਦ ਨੂੰ ਲੈ ਕੇ ਸਪੱਸ਼ਟਤਾ ਦੀ ਵੀ ਕਮੀ ਹੈ। ਕਈ ਲੋਕਾਂ ਨੂੰ ਇਹ ਜਾਣਕਾਰੀ ਨਹੀਂ ਹੁੰਦੀ ਕਿ ਕਿਸ ਮਿਆਦ ਦੇ ਅੰਦਰ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਲਾਜ਼ਮੀ ਹਨ, ਜਿਸ ਕਾਰਨ ਬਾਅਦ 'ਚ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਨੂੰ ਇਸ ਸਬੰਧ 'ਚ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਫੈਂਸੀ ਨੰਬਰ ਅਲਾਟਮੈਂਟ ਦੀ ਮੌਜੂਦਾ ਨੀਤੀ ਦੀ ਸਮੀਖਿਆ ਕਰ ਕੇ ਇਸ ਨੂੰ ਹੋਰ ਵਿਵਹਾਰਕ ਅਤੇ ਨਾਗਰਿਕ-ਪੱਖੀ ਬਣਾਇਆ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News