''ਤੁਹਾਡੇ ਬਿਨਾਂ 365 ਦਿਨ ਹੋ ਗਏ...ਰਾਜ ਕੌਸ਼ਲ ਦੀ ਪਹਿਲੀ ਡੈਥ ਐਨੀਵਰਸਰੀ ''ਤੇ ਭਾਵੁਕ ਹੋਈ ਪਤਨੀ ਮੰਦਿਰਾ

06/30/2022 12:44:37 PM

ਮੁੰਬਈ- ਇਕ ਔਰਤ ਦੇ ਲਈ ਜ਼ਿੰਦਗੀ 'ਚ ਪਤੀ ਦੇ ਖੋਹਣ ਦੇ ਦੁੱਖ ਤੋਂ ਵੱਡਾ ਕੋਈ ਹੋਰ ਦੁੱਖ ਨਹੀਂ ਹੁੰਦਾ। ਦੁਨੀਆ 'ਚ ਭਾਵੇਂ ਹੀ ਉਸ ਨੂੰ ਕਈ ਖੁਸ਼ੀਆਂ ਮਿਲ ਜਾਣ ਪਰ ਪਤੀ ਦੇ ਖੋਹਣ ਦਾ ਦੁੱਖ ਕਦੇ ਕੋਈ ਚੀਜ਼ ਘੱਟ ਨਹੀਂ ਕਰ ਸਕਦੀ। ਅਜਿਹਾ ਹੀ ਕੁਝ ਬਾਲੀਵੁੱਡ ਅਦਾਕਾਰਾ ਮੰਦਿਰਾ ਬੇਦੀ ਦੇ ਨਾਲ ਹੋਇਆ ਹੈ। ਭਾਵੇਂ ਹੀ ਉਹ ਦੁਨੀਆ ਦੇ ਸਾਹਮਣੇ ਮੁਸਕੁਰਾ ਕੇ ਪੇਸ਼ ਆਉਂਦੀ ਹੈ, ਪਰ ਪਤੀ ਰਾਜ ਕੌਸ਼ਲ ਦੇ ਦਿਹਾਂਤ ਦਾ ਦਰਦ ਕਿਤੇ ਨਾ ਕਿਤੇ ਉਨ੍ਹਾਂ ਦੇ ਚਿਹਰੇ 'ਤੇ ਝਲਕ ਹੀ ਆਉਂਦਾ ਹੈ। ਅੱਜ ਪ੍ਰਡਿਊਸਰ ਰਾਜ ਕੌਸ਼ਲ ਦਾ ਦਿਹਾਂਤ ਹੋਏ ਇਕ ਸਾਲ ਹੋ ਗਿਆ ਹੈ ਅਤੇ ਇਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਮਦਿੰਰਾ ਬੇਦੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਹੈ। 

PunjabKesari
ਮੰਦਿਰਾ ਬੇਦੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ 'ਚ ਲਿਖਿਆ-'ਤੁਹਾਡੇ ਬਿਨਾਂ 365 ਦਿਨ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਟੁੱਟੇ ਹੋਏ ਦਿਲ ਦੀ ਇਮੋਜ਼ੀ ਵੀ ਲਗਾਈ ਹੈ। ਇਸ ਪੋਸਟ ਨੂੰ ਸਾਂਝੀ ਕਰਕੇ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ-'ਮਿਸ ਯੂ ਰਾਜ'।
ਇਸ ਦੇ ਇਲਾਵਾ ਮੰਦਿਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਪਤੀ ਰਾਜ ਕੌਸ਼ਲ ਦੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਨ੍ਹਾਂ ਦੇ ਸਾਹਮਣੇ ਫੁੱਲ ਅਤੇ ਮੋਸਬੱਤੀ ਰੱਖੀ ਦਿਖਾਈ ਦੇ ਰਹੀ ਹੈ।

PunjabKesari
ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਖੂਬ ਭਾਵੁਕ ਹੋ ਰਹੇ ਹਨ ਅਤੇ ਰਾਜ ਕੌਸ਼ਲ ਦੀ ਬਰਸੀ 'ਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਮੰਦਿਰਾ ਬੇਦੀ ਨੇ ਸਾਲ 1999 'ਚ ਰਾਜ ਕੌਸ਼ਲ ਨਾਲ ਵਿਆਹ ਰਚਾਇਆ ਸੀ। ਵਿਆਹ ਤੋਂ ਬਾਅਦ 2011 'ਚ ਜੋੜੇ ਨੇ ਪੁੱਤਰ ਵੀਰ ਦਾ ਸਵਾਗਤ ਕੀਤਾ ਅਤੇ 2020 'ਚ ਉਨ੍ਹਾਂ ਨੇ 4 ਸਾਲ ਦੀ ਧੀ ਤਾਰਾ ਨੂੰ ਗੋਦ ਲਿਆ ਸੀ। ਦੋਵੇਂ ਆਪਣੇ ਬੱਚਿਆਂ ਦੇ ਨਾਲ ਇਕ ਹੈਪੀ ਮੈਰਿਡ ਲਾਈਫ ਜੀਅ ਰਹੇ ਸਨ ਪਰ ਅਫਸੋਸ 30 ਜੂਨ 2021 'ਚ ਰਾਜ ਕੌਸ਼ਲ ਦਾ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਹਾਰਟ ਅਟੈਕ ਦੇ ਚੱਲਦੇ ਹੋਇਆ ਸੀ। ਪਤੀ ਨੂੰ ਖੋਹਣ ਤੋਂ ਬਾਅਦ ਮੰਦਿਰਾ ਕਾਫੀ ਟੁੱਟ ਗਈ ਸੀ ਅਤੇ ਬਾਅਦ 'ਚ ਉਨ੍ਹਾਂ ਨੇ ਬਹੁਤ ਮਜ਼ਬੂਤੀ ਦੇ ਨਾਲ ਖੁਦ ਨੂੰ ਸੰਭਾਲਿਆ ਅਤੇ ਆਪਣੇ ਪਰਿਵਾਰ ਦੇ ਲਈ ਅੱਗੇ ਵਧੀ। 

PunjabKesari


Aarti dhillon

Content Editor

Related News