ਮਾਨਵਗੀਤ ਗਿੱਲ ਦੇ ਗੀਤ ‘ਸਰਦਾਰੀ’ ਦੇ ਟੀਜ਼ਰ ਨੇ ਛੇੜੇ ਨਵੇਂ ਚਰਚੇ (ਵੀਡੀਓ)

5/3/2021 4:05:13 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗੀਤ ‘ਰੌਂਦ’ ਨਾਲ ਮਸ਼ਹੂਰ ਹੋਣ ਵਾਲੇ ਗਾਇਕ ਮਾਨਵਗੀਤ ਗਿੱਲ ਨੇ ਹਾਲ ਹੀ ’ਚ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ। ਮਾਨਵਗੀਤ ਦੇ ਨਵੇਂ ਗੀਤ ਦਾ ਨਾਂ ਹੈ ‘ਸਰਦਾਰੀ : ਚੈਪਟਰ 1’। ਇਸ ਗੀਤ ਦਾ ਟੀਜ਼ਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ, ਜੋ ਕਾਫੀ ਪ੍ਰਭਾਵਸ਼ਾਲੀ ਲੱਗ ਰਿਹਾ ਹੈ।

ਗੀਤ ਦੇ ਟੀਜ਼ਰ ’ਚ ਪੁਰਾਣੇ ਜ਼ਮਾਨੇ ਦੇ ਯੁੱਧ ਦਾ ਮਾਹੌਲ ਦਿਖਾਇਆ ਗਿਆ ਹੈ। ਗੀਤ ਨੂੰ ਚੈਪਟਰ 1 ਦਾ ਨਾਂ ਦਿੱਤਾ ਗਿਆ ਹੈ ਤੇ ਇਹ ਚੈਪਟਰ 1 ‘ਬੈਟਲ ਡਰੱਮਜ਼’ ਭਾਵ ਯੁੱਧ ਨਾਦ ਕਹਾਉਂਦਾ ਹੈ। ਗੀਤ ਦਾ ਟੀਜ਼ਰ ਮਾਨਵਗੀਤ ਗਿੱਲ ਦੇ ਯੂਟਿਊਬ ਚੈਨਲ ’ਤੇ ਹੀ ਰਿਲੀਜ਼ ਹੋਇਆ ਹੈ।

ਗੀਤ ਨੂੰ ਆਵਾਜ਼ ਮਾਨਵਗੀਤ ਗਿੱਲ ਨੇ ਦਿੱਤੀ ਹੈ। ਗੀਤ ’ਚ ਤਨੀਸ਼ਾ ਸ਼ਰਮਾ ਨੇ ਫੀਚਰ ਕੀਤਾ ਹੈ। ਗੀਤ ਦੇ ਬੋਲ ਕੰਜੀ ਪੌੜ ਤੇ ਮਾਨਵਗੀਤ ਗਿੱਲ ਵਲੋਂ ਲਿਖੇ ਗਏ ਹਨ। ਇਸ ਨੂੰ ਸੰਗੀਤ ਜੇਮੀਤ ਨੇ ਦਿੱਤਾ ਹੈ। ਗੀਤ ਦੇ ਪ੍ਰੋਡਿਊਸਰ ਮਾਨਵਗੀਤ ਗਿੱਲ ਤੇ ਬਿਲੀਵ ਹਨ।

ਇਹ ਖ਼ਬਰ ਵੀ ਪੜ੍ਹੋ : ਰਣਜੀਤ ਬਾਵਾ ਦੇ ਨਵੇਂ ਗੀਤ ’ਤੇ ਮੁੜ ਗਰਮਾਇਆ ਵਿਵਾਦ, ਗੀਤਕਾਰ ਨੇ ਦਿੱਤਾ ਸਪੱਸ਼ਟੀਕਰਨ

ਉਥੇ ਗੀਤ ਦਾ ਨਿਰਦੇਸ਼ਨ ਟੀਜ਼ਰ ਦੇਖ ਕੇ ਸ਼ਾਨਦਾਰ ਲੱਗ ਰਿਹਾ ਹੈ। ਇਸ ਨੂੰ ਲਿਖਿਆ ਤੇ ਡਾਇਰੈਕਟ ਪ੍ਰਿੰਸ 810 ਨੇ ਕੀਤਾ ਹੈ। ਗੀਤ 4 ਮਈ ਯਾਨੀ ਕਿ ਕੱਲ ਨੂੰ ਰਿਲੀਜ਼ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor Rahul Singh