ਵੱਡੀ ਖ਼ਬਰ ; BJP ਸਾਂਸਦ ਤੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੰਜਾਬ ਤੋਂ ਗ੍ਰਿਫ਼ਤਾਰ

Tuesday, Nov 04, 2025 - 12:50 PM (IST)

ਵੱਡੀ ਖ਼ਬਰ ; BJP ਸਾਂਸਦ ਤੇ ਅਦਾਕਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਪੰਜਾਬ ਤੋਂ ਗ੍ਰਿਫ਼ਤਾਰ

ਐਂਟਰਟੇਨਮੈਂਟ ਡੈਸਕ- ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਅਦਾਕਾਰ ਰਵੀ ਕਿਸ਼ਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਮਾਮਲੇ ਦੇ ਮੁੱਖ ਦੋਸ਼ੀ ਨੂੰ ਪੁਲਸ ਨੇ ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ-ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
ਗ੍ਰਿਫ਼ਤਾਰੀ ਅਤੇ ਪਛਾਣ
ਪੰਜਾਬ ਦੇ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤੇ ਗਏ ਇਸ ਸ਼ਖਸ ਦੀ ਪਛਾਣ ਅਜੇ ਕੁਮਾਰ ਯਾਦਵ ਵਜੋਂ ਹੋਈ ਹੈ। ਉਹ ਲੁਧਿਆਣਾ ਦੇ ਫਤਿਹਗੜ੍ਹ ਮੁਹੱਲਾ ਬੱਗਾ ਕਲਾ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਪੁੱਛਗਿੱਛ ਦੌਰਾਨ ਇਹ ਵੀ ਦੱਸਿਆ ਕਿ ਦੋਸ਼ੀ ਪੰਜਾਬ ਵਿੱਚ ਹੀ ਰਹਿੰਦਾ ਹੈ ਅਤੇ ਕੱਪੜੇ ਧੋਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ-ਹੜ੍ਹ ਪੀੜਤਾਂ ਲਈ ਮਸੀਹਾ ਬਣਿਆ ਦੁਸਾਝਾਂਵਾਲਾ ! ਪਰਿਵਾਰ ਨੂੰ ਦਿੱਤਾ ਟਰੈਕਟਰ
ਨਸ਼ੇ ਦੀ ਹਾਲਤ ਵਿੱਚ ਕੀਤੀ ਸੀ 'ਗਲਤੀ', ਰੋਂਦੇ ਹੋਏ ਮੰਗੀ ਮਾਫ਼ੀ
ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਅਜੇ ਕੁਮਾਰ ਯਾਦਵ ਪੁਲਸ ਸਾਹਮਣੇ ਗਿੜਗਿੜਾਉਣ ਲੱਗਾ ਅਤੇ ਉਸਨੇ ਆਪਣੀ ਗਲਤੀ ਲਈ ਮਾਫ਼ੀ ਮੰਗੀ। ਉਸਨੇ ਕਬੂਲ ਕੀਤਾ ਕਿ ਉਹ ਮਿਹਨਤ-ਮਜ਼ਦੂਰੀ ਕਰਕੇ ਜੀਵਨ ਬਸਰ ਕਰਦਾ ਹੈ ਅਤੇ ਉਸਤੋਂ ਨਸ਼ੇ ਦੀ ਹਾਲਤ ਵਿੱਚ ਇਹ ਗਲਤੀ ਹੋ ਗਈ ਸੀ।

PunjabKesari
ਦੱਸਣਯੋਗ ਹੈ ਕਿ ਧਮਕੀ ਦਿੰਦੇ ਸਮੇਂ ਦੋਸ਼ੀ ਨੇ ਕਿਹਾ ਸੀ ਕਿ ਉਹ ਬਿਹਾਰ ਦੇ ਆਰਾ ਦਾ ਰਹਿਣ ਵਾਲਾ ਹੈ ਅਤੇ ਚਾਰ ਦਿਨਾਂ ਬਾਅਦ ਬਿਹਾਰ ਆਉਣ 'ਤੇ ਸੰਸਦ ਮੈਂਬਰ ਨੂੰ ਜਾਨੋਂ ਮਾਰ ਦੇਵੇਗਾ। ਹਾਲਾਂਕਿ ਪੁਲਸ ਜਾਂਚ ਵਿੱਚ ਇਹ ਗੱਲ ਗਲਤ ਸਾਬਤ ਹੋਈ ਕਿਉਂਕਿ ਦੋਸ਼ੀ ਕਦੇ ਬਿਹਾਰ ਗਿਆ ਹੀ ਨਹੀਂ ਸੀ।

ਇਹ ਵੀ ਪੜ੍ਹੋ- ਹੁਣ 'ਯਮਲਾ' ਬਣ ਕੇ ਆਵੇਗਾ ਰਾਜਵੀਰ ਜਵੰਦਾ, ਰਿਲੀਜ਼ ਹੋਵੇਗੀ ਆਖਰੀ ਫਿਲਮ
ਨਿੱਜੀ ਸਕੱਤਰ ਨੂੰ ਆਇਆ ਸੀ ਧਮਕੀ ਭਰਿਆ ਫੋਨ
ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਧਮਕੀ ਭਰਿਆ ਫੋਨ ਉਨ੍ਹਾਂ ਦੇ ਨਿੱਜੀ ਸਕੱਤਰ ਸ਼ਿਵਮ ਦ੍ਰਿਵੇਦੀ ਨੂੰ ਆਇਆ ਸੀ। ਸਕੱਤਰ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਗਾਲ੍ਹਾਂ ਕੱਢੀਆਂ ਅਤੇ ਸੰਸਦ ਮੈਂਬਰ ਰਵੀ ਕਿਸ਼ਨ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਸਕੱਤਰ ਨੇ ਕਿਹਾ ਕਿ ਰਵੀ ਕਿਸ਼ਨ ਨੇ ਕਿਸੇ ਭਾਈਚਾਰੇ ਦੇ ਖਿਲਾਫ ਕੋਈ ਇਤਰਾਜ਼ਯੋਗ ਟਿੱਪਣੀ ਨਹੀਂ ਕੀਤੀ ਹੈ, ਤਾਂ ਦੋਸ਼ੀ ਹੋਰ ਭੜਕ ਗਿਆ ਸੀ ਅਤੇ ਕਿਹਾ ਸੀ ਕਿ ਉਸਨੂੰ ਰਵੀ ਕਿਸ਼ਨ ਦੀ ਹਰ ਗਤੀਵਿਧੀ ਦੀ ਜਾਣਕਾਰੀ ਹੈ। ਗੋਰਖਪੁਰ ਦੇ ਐਸਪੀ ਸਿਟੀ ਅਭਿਨਵ ਤਿਆਗੀ ਨੇ ਪੁਸ਼ਟੀ ਕੀਤੀ ਕਿ ਸੰਸਦ ਮੈਂਬਰ ਨੂੰ ਧਮਕੀ ਦੇਣ ਦਾ ਮਾਮਲਾ ਰਾਮਗੜ੍ਹਤਾਲ ਥਾਣੇ ਵਿੱਚ ਦਰਜ ਕੀਤਾ ਗਿਆ ਸੀ ਅਤੇ ਹੁਣ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੀ ਇਸ ਧਮਕੀ ਵਿੱਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਹੈ।


author

Aarti dhillon

Content Editor

Related News