ਗੈਂ. ਗਸਟਰ ਦੇ ਪਿਆਰ 'ਚ ਬਰਬਾਦ ਹੋਇਆ ਸੀ ਇਸ ਅਦਾਕਾਰਾ ਦਾ ਕਰੀਅਰ, ਐਕਟਿੰਗ ਛੱਡ ਬਣੀ ਸਾਧਵੀ
Wednesday, Nov 27, 2024 - 05:58 PM (IST)
ਮੁੰਬਈ- ਸਾਲ 1993 ‘ਚ ਰਿਲੀਜ਼ ਹੋਈ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀ ਫਿਲਮ ‘ਕਰਨ-ਅਰਜੁਨ’ ਨੇ ਸਿਨੇਮਾਘਰਾਂ ‘ਚ ਹਲਚਲ ਮਚਾ ਦਿੱਤੀ ਸੀ। ਹੁਣ ਇਹ ਫਿਲਮ ਫਿਰ ਤੋਂ ਰਿਲੀਜ਼ ਹੋ ਗਈ ਹੈ। ਇਹੀ ਕਾਰਨ ਹੈ ਕਿ ਲੋਕਾਂ ਨੇ ਮਮਤਾ ਕੁਲਕਰਨੀ ਨੂੰ ਫਿਰ ਤੋਂ ਯਾਦ ਕੀਤਾ ਹੈ। ਇਸ ਫਿਲਮ ‘ਚ ਉਸ ਨੇ ਸਲਮਾਨ ਦੀ ਪ੍ਰੇਮਿਕਾ ਦਾ ਕਿਰਦਾਰ ਨਿਭਾਇਆ ਸੀ। ਖਾਸ ਤੌਰ ‘ਤੇ ਉਸ ਦਾ ਗੀਤ ‘ਭੰਗੜਾ ਪਾਲੇ’ ਕਾਫੀ ਹਿੱਟ ਹੋਇਆ ਸੀ।
ਇਹ ਵੀ ਪੜ੍ਹੋ- ਜੂਹੀ ਚਾਵਲਾ ਦੀ ਧੀ ਦੀ ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ, ਹਰ ਪਾਸੇ ਹੋ ਰਹੇ ਨੇ ਚਰਚੇ
ਮਮਤਾ ਕੁਲਕਰਨੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1991 ‘ਚ ਤਾਮਿਲ ਫਿਲਮ ‘ਨਾਨਬਰਗਲ’ ਨਾਲ ਕੀਤੀ ਸੀ। 1992 ‘ਚ ‘ਤਿਰੰਗਾ’ ਅਤੇ 1993 ‘ਚ ‘ਆਸ਼ਿਕ ਆਵਾਰਾ’ ਨਾਲ ਉਸ ਨੂੰ ਵੱਡੀ ਪਛਾਣ ਮਿਲੀ। ਫਿਰ ਉਹ ‘ਵਕਤ ਹਮਾਰਾ ਹੈ’, ‘ਕ੍ਰਾਂਤੀਵੀਰ’, ‘ਕਰਨ ਅਰਜੁਨ’, ‘ਬਾਜ਼ੀ’ ਵਰਗੀਆਂ ਫਿਲਮਾਂ ਨਾਲ ਇੰਡਸਟਰੀ ਦੀ ਵੱਡੀ ਸਟਾਰ ਬਣ ਗਈ।
ਉਸ ਨੇ ‘ਕਰਨ-ਅਰਜੁਨ’ ‘ਚ ਸਲਮਾਨ ਖਾਨ ਦੀ ਪ੍ਰੇਮਿਕਾ ਬਿੰਦੀਆ ਦਾ ਕਿਰਦਾਰ ਨਿਭਾ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਲੋਕ ਉਨ੍ਹਾਂ ਦੀ ਅਦਾ ‘ਤੇ ਮਰਨ ਲਈ ਤਿਆਰ ਸਨ। ਇਸ ਖੂਬਸੂਰਤੀ ਨੇ ਬਾਲੀਵੁੱਡ ਦੇ ਹਰ ਚੋਟੀ ਦੇ ਸਿਤਾਰੇ ਨਾਲ ਕੰਮ ਕੀਤਾ ਹੈ ਪਰ ਹੁਣ ਉਹ ਵੱਡੇ ਪਰਦੇ ਹੀ ਨਹੀਂ ਸਗੋਂ ਬਾਲੀਵੁੱਡ ਦੇ ਗਲਿਆਰਿਆਂ ਅਤੇ ਪਾਰਟੀਆਂ ਤੋਂ ਵੀ ਗਾਇਬ ਹੈ।
ਇਹ ਵੀ ਪੜ੍ਹੋ- ਤਲਾਕ ਦੀਆਂ ਖਬਰਾਂ ਵਿਚਾਲੇ ਐਸ਼ਵਰਿਆ ਨੇ ਸਾਂਝੀ ਕੀਤੀ ਆਪਣੀ ਆਵਾਜ਼ ਚੁੱਕਣ ਵਾਲੀ ਵੀਡੀਓ, ਕਿਹਾ....
ਆਪਣੇ ਕੰਮ ਦੇ ਨਾਲ-ਨਾਲ ਮਮਤਾ ਆਪਣੇ ਬੋਲਡ ਅੰਦਾਜ਼ ਲਈ ਵੀ ਸੁਰਖੀਆਂ ‘ਚ ਰਹੀ ਸੀ। ਉਹ ਪਹਿਲੀ ਵਾਰ ਸਟਾਰਡਸਟ ਮੈਗਜ਼ੀਨ ਦੇ ਫੋਟੋਸ਼ੂਟ ਰਾਹੀਂ ਲਾਈਮਲਾਈਟ ਵਿੱਚ ਆਈ ਸੀ। ਇਸ ਦੌਰਾਨ ਅਦਾਕਾਰਾ ਨੇ ਟਾਪਲੈੱਸ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੁਝ ਹੀ ਸਮੇਂ ‘ਚ ਅਭਿਨੇਤਰੀ ਦਾ ਨਾਂ ਵਿਵਾਦਾਂ ‘ਚ ਆਉਣ ਲੱਗਾ। ਅਭਿਨੇਤਰੀ ਨੇ ‘ਚਾਈਨਾ ਗੇਟ’ ‘ਚ ਕੰਮ ਕੀਤਾ ਸੀ ਅਤੇ ਫਿਲਮ ਫਲਾਪ ਹੋਣ ਤੋਂ ਬਾਅਦ ਉਨ੍ਹਾਂ ਨੇ ਰਾਜਕੁਮਾਰ ਸੰਤੋਸ਼ੀ ‘ਤੇ ਵੀ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।
ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
90 ਦੇ ਦਹਾਕੇ ‘ਚ ਗੈਂਗਸਟਰਾਂ ਦਾ ਰੋਮਾਂਸ ਵੀ ਅਖਬਾਰਾਂ ‘ਚ ਸੁਰਖੀਆਂ ‘ਚ ਰਿਹਾ ਸੀ। ਅਭਿਨੇਤਰੀਆਂ ਨਾਲ ਉਨ੍ਹਾਂ ਦੇ ਅਫੇਅਰ ਨੂੰ ਲੈ ਕੇ ਕਾਫੀ ਖਬਰਾਂ ਆਈਆਂ ਸਨ। ਇਸ ਦੌਰਾਨ ਖੁਲਾਸਾ ਹੋਇਆ ਸੀ ਕਿ ਮਮਤਾ ਕੁਲਕਰਨੀ ਛੋਟਾ ਰਾਜਨ ਨੂੰ ਡੇਟ ਕਰ ਰਹੀ ਸੀ, ਜੋ ਦਾਊਦ ਇਬਰਾਹਿਮ ਦਾ ਕਾਫੀ ਕਰੀਬ ਸੀ। ਛੋਟਾ ਰਾਜਨ ਦੁਬਈ ਚਲਾ ਗਿਆ। ਕਿਹਾ ਜਾਂਦਾ ਹੈ ਕਿ ਕੁਝ ਦਿਨਾਂ ਬਾਅਦ ਮਮਤਾ ਕੁਲਕਰਨੀ ਨੇ ਵੀ ਇੰਡਸਟਰੀ ਛੱਡ ਦਿੱਤੀ। ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਮਮਤਾ ਨੇ ਦੁਬਈ ਦੇ ਰਹਿਣ ਵਾਲੇ ਆਪਣੇ ਬੁਆਏਫ੍ਰੈਂਡ ਅਤੇ ਅੰਡਰਵਰਲਡ ਡਰੱਗ ਮਾਫੀਆ ਵਿੱਕੀ ਗੋਸਵਾਮੀ ਨਾਲ ਵਿਆਹ ਕੀਤਾ ਸੀ। ਹਾਲਾਂਕਿ ਮਮਤਾ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਹਮੇਸ਼ਾ ਅਫਵਾਹ ਕਰਾਰ ਦਿੱਤਾ ਮਮਤਾ ਕੁਲਕਰਨੀ, ਜੋ ਕਦੇ ਅਦਾਕਾਰੀ ਦੀ ਦੁਨੀਆ ਦਾ ਮਸ਼ਹੂਰ ਚਿਹਰਾ ਸੀ, ਹੁਣ ਸਾਧਵੀ ਬਣ ਗਈ ਹੈ। ਅਦਾਕਾਰੀ ਦੀ ਦੁਨੀਆ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਹ ਅਧਿਆਤਮਿਕਤਾ ਦੇ ਰਾਹ ਚਲ ਪਈ। ਸਾਲ 2013 ਵਿੱਚ, ਉਨ੍ਹਾਂ ਨੇ ਆਪਣੀ ਕਿਤਾਬ ‘ਆਟੋਬਾਇਓਗ੍ਰਾਫੀ ਆਫ ਐਨ ਯੋਗਿਨੀ’ ਰਿਲੀਜ਼ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ