ਵਿਦੇਸ਼ ''ਚ ਹੈ ਮੱਲਿਕਾ ਸ਼ਰੇਵਾਤ ਦਾ ਆਲੀਸ਼ਾਨ ਵਿਲਾ, ਵੀਡੀਓ ਰਾਹੀਂ ਦਿਖਾਇਆ ਅੰਦਰ ਦਾ ਨਜ਼ਾਰਾ

Tuesday, Jun 01, 2021 - 01:38 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਮੱਲਿਕਾ ਸ਼ੇਰਾਵਤ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝਾ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਮੱਲਿਕਾ ਸ਼ਰੇਵਾਤ ਦੇ ਲਾਸ ਏਂਜਲਸ ਵਾਲੇ ਵਿਲਾ ਦੀ ਝਲਕ ਦੇਖਣ ਨੂੰ ਮਿਲੀ ਹੈ। ਵੀਡੀਓ ਦੀ ਸ਼ੁਰੂਆਤ ਵਿਚ ਮੱਲਿਕਾ ਆਪਣੇ ਵਿਲਾ ਦੇ ਨੀਲੇ ਰੰਗ ਦੇ ਫ੍ਰੈਂਚ ਦਰਵਾਜ਼ੇ ਨੂੰ ਖੋਲ੍ਹਦੀ ਦਿਖਾਈ ਦਿੰਦੀ ਹੈ। ਉਸ ਦਾ ਚਿੱਟਾ ਕੁੱਤਾ ਵਿਹੜੇ ਵਿਚ ਖੇਡਦਾ ਦਿਖਾਈ ਦਿੰਦਾ ਹੈ। ਮੱਲਿਕਾ ਸ਼ੇਰਾਵਤ ਨੇ ਮਲਟੀਕਲਰ ਗਾਊਨ ਪਹਿਨਿਆ ਹੋਇਆ ਹੈ ਅਤੇ ਉਹ ਕੁੱਤੇ ਨਾਲ ਗੱਲਾਂ ਕਰਦੀ ਪੂਲ ਵੱਲ ਜਾਂਦੀ ਹੈ। 

 
 
 
 
 
 
 
 
 
 
 
 
 
 
 
 

A post shared by Mallika Sherawat (@mallikasherawat)

 

ਦੱਸ ਦਈਏ ਕਿ ਅਦਾਕਾਰਾ ਮੱਲਿਕਾ ਸ਼ਰੇਵਾਤ ਪੂਲ ਲਾਗੇ ਬੈਠਦੀ ਹੈ ਅਤੇ ਪੈਰਾਂ ਨੂੰ ਪਾਣੀ ਵਿਚ ਡੁਬੋ ਕੇ ਆਪਣੇ ਆਲੇ-ਦੁਆਲੇ ਛਿੱਟੇ ਪਾਉਂਦੀ ਹੋਈ ਖ਼ੂਬ ਮਸਤੀ ਕਰਦੀ ਹੈ। ਮੱਲਿਕਾ ਸ਼ੇਰਾਵਤ ਦੇ ਇਸ ਵਿਲਾ ਵਿਚ ਵੱਡਾ ਤੇ ਹਰਿਆ-ਭਰਿਆ ਗਰਾਊਂਡ (ਪਾਰਕ) ਵੀ ਹੈ। ਉਸ ਦੇ ਵਿਲਾ ਦੇ ਪੂਲ ਦਾ ਰਸਤਾ ਗਾਰਡਨ ਰਾਹੀਂ ਹੋ ਕੇ ਜਾਂਦਾ ਹੈ। ਮੱਲਿਕਾ ਸ਼ੇਰਾਵਤ ਦੇ ਇਸ ਵੀਡੀਓ 'ਤੇ ਪ੍ਰਸ਼ੰਸਕਾਂ ਨੇ ਉਸ ਦੇ ਸੁੰਦਰ ਘਰ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਹਾਲ ਹੀ ਵਿਚ ਮੱਲਿਕਾ ਆਪਣੇ ਇਕ ਬਿਆਨ ਨੂੰ ਚਰਚਾ ਵਿਚ ਆਈ ਸੀ। ਮੱਲਿਕਾ ਇਸ ਵਾਰ ਸਟਾਰ ਕਿਡਜ਼ ’ਤੇ ਨਿਸ਼ਾਨਾ ਵਿੰਨਿ੍ਹਆ ਹੈ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਤੋਂ ਬਾਹਰ ਦੇ ਲੋਕਾਂ ਨੂੰ ਹਮੇਸ਼ਾ ਹੀ ਫ਼ਿਲਮ ਦੇ ਲਈ ਆਡੀਸ਼ਨ ਦੇਣਾ ਪੈਂਦਾ ਹੈ ਜਦਕਿ ਸਟਾਰ ਕਿਡਜ਼ ਨੂੰ ਅਜਿਹਾ ਨਹੀਂ ਕਰਨਾ ਪੈਂਦਾ ਹੈ। ਦਰਅਸਲ ਬੀ-ਟਾਊਨ ਇੰਡਸਟਰੀ ਵਿਚ ਹਮੇਸ਼ਾ ਨੈਪੋਟਿਜ਼ਮ, ਭਾਈ ਭਤੀਜਾਵਾਦ ਨੂੰ ਲੈ ਕੇ ਸਵਾਲ ਉਠਦੇ ਹਨ। ਅਜਿਹਾ ਦੇਖਿਆ ਜਾਂਦਾ ਹੈ ਕਿ ਇਕ ਦਮਦਾਰ ਅਦਾਕਾਰ ਨੂੰ ਇਸ ਲਈ ਫ਼ਿਲਮ ਤੋਂ ਰਿਪੇਲਸ ਕਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਸਟਾਰ ਕਿਡਜ਼ ਨਹੀਂ ਹੈ। ਇੰਨਾ ਹੀ ਨਹੀਂ ਬਾਲੀਵੁੱਡ ਨਾਲ ਤਾਲੁੱਕ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

PunjabKesari
ਮੱਲਿਕਾ ਨੇ ਇਨ੍ਹਾਂ ਸਭ ’ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਮੱਲਿਕਾ ਨੇ ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ ਕਿ ‘ਮੈਂ ਕੰਮ ਪਾਉਣ ਲਈ ਆਡੀਸ਼ਨ ਦਿੱਤਾ ਸੀ। ਮੈਨੂੰ ਇਸ ਦੇ ਬਿਨਾਂ ਕੋਈ ਫ਼ਿਲਮ ਨਹੀਂ ਮਿਲੀ। ਇਥੇ ਤੱਕ ਕਿ ਜੈਕੀ ਚੇਨ ਨੇ ਵੀ ਕਈ ਅਭਿਨੇਤਰੀਆਂ ਦਾ ਆਡੀਸ਼ਨ ਲਿਆ ਸੀ ਬਾਅਦ ਵਿਚ ਮੈਨੂੰ ਆਪਣੀ ਫ਼ਿਲਮ ਵਿਚ ਕਾਸਟ ਕੀਤਾ। ਇਹ ਪ੍ਰੋਸੈੱਸ ਹਮੇਸ਼ਾ ਤੋਂ ਸੀ ਪਰ ਹੁਣ ਮੈਨੂੰ ਨਹੀਂ ਪਤਾ ਕਿ ਸਟਾਰ ਕਿਡਜ਼ ਲਈ ਇਹ ਫੋਲੋਅ ਹੁੰਦਾ ਹੈ ਜਾਂ ਨਹੀਂ। ਇਸ ਸਮੇਂ ਜਦੋਂ ਰਜਤ ਨੇ ਮੈਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਤਾਂ ਮੇਰੀ ਪੂਰੀ ਲੁੱਕ ਟੈਸਟ ਅਤੇ ਸਕ੍ਰੀਨ ਟੈਸਟ ਹੋਇਆ ਸੀ।’


sunita

Content Editor

Related News