ਮਲਿਆਲਮ ਇੰਡਸਟਰੀ ਦੇ ਨਿਰਦੇਸ਼ਕ ਦੀ ਮੌਤ, ਲੰਬੇ ਸਮੇਂ ਤੋਂ ਸਨ ਬੀਮਾਰ
Tuesday, Aug 27, 2024 - 04:51 PM (IST)
ਮੁੰਬਈ- ਮਲਿਆਲਮ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ 76 ਸਾਲਾ ਐਮ. ਮੋਹਨ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਨੇ ਇੱਕ ਨਿੱਜੀ ਹਸਪਤਾਲ 'ਚ ਆਖਰੀ ਸਾਹ ਲਿਆ। ਐੱਮ. ਮੋਹਨ ਦਾ ਸੰਸਕਾਰ ਬੁੱਧਵਾਰ ਨੂੰ ਉਨ੍ਹਾਂ ਦੇ ਗ੍ਰਹਿ ਨਗਰ ਏਰਨਾਕੁਲਮ 'ਚ ਕੀਤਾ ਜਾਵੇਗਾ। 76 ਸਾਲਾ ਮੋਹਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਮਈ 'ਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਉਨ੍ਹਾਂ ਨੇ 80 ਦੇ ਦਹਾਕੇ 'ਚ ਕਈ ਮਸ਼ਹੂਰ ਫਿਲਮਾਂ ਦਾ ਨਿਰਦੇਸ਼ਨ ਕੀਤਾ। ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਪਰਿਵਾਰਕ ਸਨ ਅਤੇ ਉਨ੍ਹਾਂ ਨੇ ਆਪਣੀਆਂ ਫਿਲਮਾਂ 'ਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ।ਐਮ ਮੋਹਨ ਦਾ ਕਰੀਅਰ 1978 'ਚ ਸ਼ੁਰੂ ਹੋਇਆ, ਜੋ 1999 ਤੱਕ ਜਾਰੀ ਰਿਹਾ।
ਇਹ ਖ਼ਬਰ ਵੀ ਪੜ੍ਹੋ - ਫਿਲਮ 'ਐਮਰਜੈਂਸੀ' ਬਣਾ ਕੇ ਵਿਵਾਦਾਂ 'ਚ ਕੰਗਨਾ, ਨੋਟਿਸ ਹੋਇਆ ਜਾਰੀ
ਉਨ੍ਹਾਂ ਨੇ ਲਗਭਗ 25 ਮਲਿਆਲਮ ਫਿਲਮਾਂ ਦਾ ਨਿਰਦੇਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੀਆਂ ਜ਼ਿਆਦਾਤਰ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਉਸ ਨੇ 'ਪਕਸ਼ੇ', 'ਇਜ਼ਾਬੇਲਾ', 'ਓਰੂ ਕਥਾ ਓਰੂ ਨੰਨਾਕਥਾ', 'ਇਦਾਵੇਲਾ', 'ਵਿਦਾ ਪਰਯੁਮ ਮੁਨਪੇ', 'ਰੈਂਡੂ ਪੇਨਾਕੁਟੀਕਲ' ਅਤੇ 'ਸ਼ਾਲਿਨੀ ਐਂਤੇ ਕੋਤੂਕਾਰੀ' ਵਰਗੀਆਂ ਫਿਲਮਾਂ ਬਣਾਈਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।