ਸਟ੍ਰੈਚ ਕਰਦੀ ਨਜ਼ਰ ਆਈ ਮਲਾਇਕਾ, ਵੀਡੀਓ ਨੂੰ ਦੇਖ ਪ੍ਰਸ਼ੰਸਕ ਹੋਏ ਹੈਰਾਨ
07/29/2022 3:03:09 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾਂ ’ਚੋਂ ਇਕ ਮਲਾਇਕਾ ਅਰੋੜਾ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ’ਚ ਰਹਿੰਦੀ ਹੈ। ਮਲਾਇਕਾ ਉਨ੍ਹਾਂ ਅਦਾਕਾਰਾਂ 'ਚੋਂ ਇਕ ਹੈ, ਜਿਨ੍ਹਾਂ ਨੇ ਕਦੇ ਵੀ ਆਪਣੀ ਉਮਰ ਨੂੰ ਆਪਣੇ ਅੰਦਾਜ਼ ’ਚ ਨਹੀਂ ਆਉਣ ਦਿੱਤਾ। ਅਦਾਕਾਰਾ ਆਪਣੀ ਫ਼ਿਟਨੈੱਸ ਕਾਰਨ ਅੱਜ ਦੀਆਂ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਮਲਾਇਕਾ ਅਕਸਰ ਲੋਕਾਂ ਨਾਲ ਆਪਣੀ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਿਆਰ ਦਿੰਦੇ ਹਨ।
ਇਹ ਵੀ ਪੜ੍ਹੋ: ਰੈਂਪ ’ਤੇ ਬਿਖ਼ੇਰੇ ਸ਼ਿਲਪਾ ਨੇ ਹੁਸਨ ਦੇ ਜਲਵੇ, 47ਸਾਲਾਂ ਦੀ ਅਦਾਕਾਰਾ ਨੇ ਦਿਖਾਈ ਸ਼ਾਨਦਾਰ ਲੁੱਕ
ਹਾਲ ਹੀ ’ਚ ਮਲਾਇਕਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਜਿਸ ਨੂੰ ਬੇਹੱਦ ਦੇਖਿਆ ਜਾ ਰਿਹਾ ਹੈ। ਵੀਡੀਓ ਹੈਰਾਨ ਕਰ ਦੇਣ ਵਾਲੀ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਮਲਾਇਕਾ ਆਪਣੇ ਯੋਗਾ ਇੰਸਟ੍ਰਕਟਰ ਨਾਲ ਯੋਗਾ ਕਰਦੀ ਨਜ਼ਰ ਆ ਰਹੀ ਹੈ।
ਇਸ ’ਚ ਮਲਾਇਕਾ ਆਪਣੀ ਪੂਰੀ ਬਾਡੀ ਨੂੰ ਬਹੁਤ ਆਸਾਨੀ ਨਾਲ ਸਟ੍ਰੈਚ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਸਰੀਰ ਦੀ ਇੰਨੀ ਲਚਕਤਾ ਦੇਖ ਕੇ ਹਰ ਕੋਈ ਹੈਰਾਨ ਹੈ।ਮਲਾਇਕਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਇਸ ਵੀਡੀਓ ਦੀ ਬੇਹੱਦ ਤਾਰੀਫ਼ ਕਰ ਰਹੇ ਹਨ।
ਇਹ ਵੀ ਪੜ੍ਹੋ: ਸੰਜੇ ਦੱਤ ਦੇ ਜਨਮਦਿਨ ’ਤੇ ਜਾਣੋ ਅਦਾਕਾਰ ਵੱਲੋਂ ਨਿਭਾਏ 'ਖ਼ਲਨਾਇਕ' ਦੇ ਸ਼ਾਨਦਾਰ ਕਿਰਦਾਰਾਂ ਬਾਰੇ
ਹਾਲ ਹੀ ’ਚ ਮਲਾਇਕਾ Indian Couture Week ’ਚ ਪਹੁੰਚੀ ਸੀ। ਜਿਸ ’ਚ ਅਦਾਕਾਰਾ ਬਲੈਕ ਡਰੈੱਸ ’ਚ ਨਜ਼ਰ ਆਈ ਸੀ। ਮਲਾਇਕਾ ਦੇ ਖ਼ੂਬਸੂਰਤ ਅਵਤਾਰ ਨੂੰ ਦੇਖ ਸਾਰਿਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ। ਹਰ ਕੋਈ ਅਦਾਕਾਰਾ ਦੀ ਇਸ ਲੁੱਕ ਨੂੰ ਪਸੰਦ ਕਰ ਰਿਹਾ ਹੈ।