ਮਲਾਇਕਾ ਨੇ ਰੈਂਪ ’ਤੇ ਕੀਤਾ ਡਾਂਸ, ਲੋਕਾਂ ਨੇ ਕੀਤੀ ਸ਼ਹਿਨਾਜ਼ ਨਾਲ ਤੁਲਨਾ (ਵੀਡੀਓ)

10/01/2022 12:54:25 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਅਦਾਕਾਰਾ ਮਲਾਇਕਾ ਅਰੋੜਾ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਾਰਨ ਚਰਚਾ ’ਚ ਰਹਿੰਦੀ ਹੈ। ਹਾਲ ਹੀ ’ਚ ਮਲਾਇਕਾ ਅਰੋੜਾ ਨੂੰ ਫੈਸ਼ਨ ਡਿਜ਼ਾਈਨਰ ਗੋਪੀ ਵੈਦਿਆ ਦੇ ਸ਼ੋਅ ’ਚ ਦੇਖਿਆ ਗਿਆ ਸੀ। ਮਲਾਇਕਾ ਨੇ ਇਸ ਸ਼ੋਅ ’ਚ ਖੂਬ ਜਲਵੇ ਦਿਖਾਏ। ਜਿਸ  ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।  

PunjabKesari

ਇਹ ਵੀ ਪੜ੍ਹੋ : ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ

ਮਲਾਇਕਾ ਇਸ ਸ਼ੋਅ ’ਚ ਰੈਂਪਿੰਗ ਕਰਦੀ ਨਜ਼ਰ ਆਈ। ਜਿਸ ’ਚ ਉਹ ਰੈਂਪ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਸ਼ੋਅ ’ਚ ਮਿਊਜ਼ਿਕ ਵੱਜਦਾ ਹੈ ਤਾਂ ਮਲਾਇਕਾ ਡਾਂਸ ਕਰਨ ਲੱਗ ਜਾਂਦੀ ਹੈ। ਅਦਾਕਾਰਾ ਨਾਲ  ਹੋਰ ਵੀ ਮਾਡਲਾਂ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਦੇ ਨਾਲ ਹੀ ਪ੍ਰਸ਼ੰਸਕ ਮਲਾਇਕਾ ਦੇ ਇਸ ਅੰਦਾਜ਼ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਸ਼ੋਅ ’ਚ ਮਲਾਇਕਾ ਨੇ ਪੀਲੇ ਰੰਗ ਦਾ ਵਰਕ ਲਹਿੰਗਾ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। 

ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਮਹਿੰਦੀ ਵਾਲੇ ਹੱਥਾਂ ਦੀ ਪਾਈ ਇੰਸਟਾ 'ਤੇ ਸਟੋਰੀ

PunjabKesari

ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਨੇ ਇਸ ਲਹਿੰਗੇ ਨਾਲ ਮਿਨੀਮਲ ਮੇਕਅੱਪ ਕੀਤਾ ਹੈ। ਹੱਥਾਂ ’ਚ ਪੀਲੇ ਰੰਗ ਦੀਆਂ ਚੂੜੀਆਂ ਪਾਈਆਂ ਹੋਈਆਂ ਹਨ। ਇਸ ਦੇ ਨਾਲ ਅਦਾਕਾਰਾ ਨੇ ਬਨ ਅਤੇ ਮਾਂਗ ਟਿੱਕੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ  ਹੈ। ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 

PunjabKesari

ਇਸ ਦੇ ਨਾਲ ਕਈ ਲੋਕਾਂ ਨੇ ਅਦਾਕਾਰਾ ਨੂੰ ਟ੍ਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਪ੍ਰਸ਼ੰਸਕ ਨੇ ਕਿਹਾ ਕਿ ਹੁਣ ਸਾਰੇ ਬਾਲੀਵੁੱਡ ਸ਼ਹਿਨਾਜ਼ ਦੀ ਕਾਪੀ ਕਰਨਗੇ। ਇਸ ਤਰ੍ਹਾਂ ਲੋਕ ਵੀਡੀਓ ’ਤੇ ਕੁਮੈਂਟ ਕਰ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। 

PunjabKesari


Shivani Bassan

Content Editor

Related News