ਮਲਾਇਕਾ ਦੀ ਡਰੈੱਸ ’ਤੇ ਅਜਿਹਾ ਕੀ ਲਿਖਿਆ ਸੀ ਕਿ ਲੋਕਾਂ ਨੇ ਕਰ ਦਿੱਤਾ ਟਰੋਲ, ਕਿਹਾ- ‘ਸ਼ਰਮ ਕਰੋ’

12/06/2022 5:49:54 PM

ਮੁੰਬਈ (ਬਿਊਰੋ)– ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਫੈਸ਼ਨੇਬਲ ਸੈਲੇਬ੍ਰਿਟੀਜ਼ ’ਚੋਂ ਇਕ ਹੈ। ਉਹ ਜਿਹੜੀ ਡਰੈੱਸ ਪਹਿਨਦੀ ਹੈ, ਉਸ ਨੂੰ ਚਾਰ ਚੰਨ ਲਗਾ ਦਿੱਤੀ ਹੈ।

ਹਾਲਾਂਕਿ ਹਾਲ ਹੀ ’ਚ ਉਸ ਨੂੰ ਆਪਣੀ ਇਕ ਡਰੈੱਸ ਕਾਰਨ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ’ਚ ਇਹ ਵਿਵਾਦ ਮਲਾਇਕਾ ਨਾਲ ਨਹੀਂ, ਸਗੋਂ ਉਸ ਵਲੋਂ ਪਹਿਨੀ ਡਰੈੱਸ ਦੇ ਬ੍ਰਾਂਡ ਨੂੰ ਲੈ ਕੇ ਛਿੜਿਆ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !

ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਜਨਮਦਿਨ ਪਾਰਟੀ ’ਚ ਮਲਾਇਕਾ ਨੂੰ ਬੈਲੇਨਸੀਆਗਾ ਬ੍ਰਾਂਡ ਦੀ ਡਰੈੱਸ ’ਚ ਦੇਖਿਆ ਗਿਆ। ਬੈਲੇਨਸੀਆਗਾ ’ਤੇ ਹਾਲ ਹੀ ’ਚ ਇਕ ਕੈਂਪੇਨ ਦੌਰਾਨ ‘ਬੱਚਿਆਂ ਨੂੰ ਸੈਕਸੁਅਲਾਈਜ਼’ ਕਰਨ ਦੇ ਦੋਸ਼ ਲੱਗੇ ਸਨ।

PunjabKesari

ਬ੍ਰਾਂਡ ਦੇ ਇਸ ਕੈਂਪੇਨ ’ਤੇ ਕਾਫੀ ਹੰਗਾਮਾ ਹੋਇਆ ਸੀ। ਅਜਿਹੇ ’ਚ ਬੈਲੇਨਸੀਆਗਾ ਬ੍ਰਾਂਡ ਦੀ ਡਰੈੱਸ ਪਹਿਨਣਾ ਮਲਾਇਕਾ ਨੂੰ ਵਿਵਾਦਾਂ ਵੱਲ ਖਿੱਚ ਲਿਆਇਆ ਹੈ।

ਇਕ ਯੂਜ਼ਰ ਨੇ ਲਿਖਿਆ, ‘‘ਇੰਨੀ ਕੰਟਰੋਵਰਸੀ ਤੋਂ ਬਾਅਦ ਵੀ ਬੈਲੇਨਸੀਆਗਾ ਦੇ ਕੱਪੜੇ ਪਹਿਨੇ ਹਨ। ਸ਼ਰਮ ਕਰੋ।’’ ਦੂਜੇ ਯੂਜ਼ਰ ਨੇ ਲਿਖਿਆ, ‘‘ਬੈਲੇਨਸੀਆਗਾ ਨੇ ਬੱਚਿਆਂ ਨੂੰ ਸੈਕਸੁਅਲਾਈਜ਼ ਕੀਤਾ ਹੈ, ਇਸ ਦੇ ਬਾਵਜੂਦ ਉਹ ਉਨ੍ਹਾਂ ਦੇ ਕੱਪੜਿਆਂ ਨੂੰ ਕਿਵੇਂ ਪਹਿਨ ਸਕਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News