ਵ੍ਹਾਈਟ ਸਾੜੀ ''ਚ ਮਲਾਇਕਾ ਨੇ ਬਿਖੇਰਿਆ ਹੁਸਨ ਦਾ ਜਲਵਾ, ਲੁੱਕ ਦੇਖ ਪ੍ਰਸ਼ੰਸਕ ਹੋਏ ਮਦਹੋਸ਼ (ਤਸਵੀਰਾਂ)

Sunday, Jul 10, 2022 - 11:31 AM (IST)

ਵ੍ਹਾਈਟ ਸਾੜੀ ''ਚ ਮਲਾਇਕਾ ਨੇ ਬਿਖੇਰਿਆ ਹੁਸਨ ਦਾ ਜਲਵਾ, ਲੁੱਕ ਦੇਖ ਪ੍ਰਸ਼ੰਸਕ ਹੋਏ ਮਦਹੋਸ਼ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਮੇਸ਼ਾ ਆਪਣੀ ਗਲੈਮਰਸ ਅਤੇ ਬੋਲਡ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਮਲਾਇਕਾ ਜਦੋਂ ਵੀ ਤਿਆਰ ਹੋ ਕੇ ਘਰੋਂ ਨਿਕਲਦੀ ਹੈ ਤਾਂ ਲੋਕ ਉਨ੍ਹਾਂ ਨੂੰ ਸਿਰਫ ਦੇਖਦੇ ਹੀ ਰਹਿ ਜਾਂਦੇ ਹਨ।

PunjabKesari
ਇਕ ਵਾਰ ਫਿਰ ਫੈਸ਼ਨ ਡੀਵਾ ਮਲਾਇਕਾ ਕਿਸੇ ਇਵੈਂਟ 'ਚ ਸ਼ਾਮਲ ਹੋਣ ਲਈ ਘਰ ਤੋਂ ਨਿਕਲ ਰਹੀ ਸੀ। ਇਸ ਦੌਰਾਨ ਉਨ੍ਹਾਂ ਦੀ ਟ੍ਰੇਡੀਸ਼ਨਲ ਲੁੱਕ ਦੇਖਣ ਨੂੰ ਮਿਲੀ। ਲੁੱਕ ਦੀ ਗੱਲ ਕਰੀਏ ਤਾਂ ਮਲਾਇਕਾ ਟਰਾਂਸਪੇਰੈਂਟ ਸਾੜੀ 'ਚ ਕਮਾਲ ਦੀ ਲੱਗ ਰਹੀ ਸੀ।

PunjabKesari
ਉਨ੍ਹਾਂ ਨੇ ਆਪਣੀ ਲੁੱਕ ਨੂੰ ਨਿਊਡ ਮੇਕਅਪ, ਲਿਪਸਟਿਕ, ਕਾਜਲ ਨਾਲ ਪੂਰਾ ਕੀਤਾ ਹੋਇਆ ਹੈ। ਮਲਾਇਆ ਦੇ ਚਿਹਰੇ 'ਤੇ ਵੱਖਰੀ ਹੀ ਚਮਕ ਨਜ਼ਰ ਆ ਰਹੀ ਹੈ।

PunjabKesari
ਮਲਾਇਕਾ ਦੀ ਇਹ ਇੰਡੀਅਨ ਵੂਮਨ ਲੁੱਕ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉਡ ਗਏ ਹਨ। ਸਾਹਮਣੇ ਆਈਆਂ ਤਸਵੀਰਾਂ 'ਚ ਮਲਾਇਕਾ ਕਦੇ ਪੱਲੂ ਸੰਭਾਲਦੀ ਤਾਂ ਕਦੇ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਸਿਰਫ ਫੈਸ਼ਨ ਹੀ ਨਹੀਂ ਮਲਾਇਕਾ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਪਿਛਲੇ ਦਿਨੀਂ ਉਹ ਪ੍ਰੇਮੀ ਅਰਜੁਨ ਕਪੂਰ ਦੇ ਨਾਲ ਸਿਟੀ ਆਫ ਲਵ ਭਾਵ ਪੈਰਿਸ 'ਚ ਸੀ। 

PunjabKesari

PunjabKesariPunjabKesari


author

Aarti dhillon

Content Editor

Related News