ਪੰਜਾਬ ''ਚ ''ਈ-ਜੀ ਰਜਿਸਟਰੀ'' ਦੀ ਬੱਲੇ-ਬੱਲੇ: 14 ਮਹੀਨਿਆਂ ''ਚ 9.87 ਲੱਖ ਦਸਤਾਵੇਜ਼ ਹੋਏ ਰਜਿਸਟਰਡ
Thursday, Sep 10, 2026 - 05:47 AM (IST)
ਜਲੰਧਰ (ਧਵਨ) : ਪੰਜਾਬ ’ਚ ਜੁਲਾਈ 2025 ’ਚ ਮੋਹਾਲੀ ਤੋਂ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸ਼ੁਰੂ ਹੋਈ ਈ-ਜੀ ਰਜਿਸਟਰੀ ਵਿਵਸਥਾ ਨੇ 14 ਮਹੀਨੇ ਪੂਰੇ ਕਰ ਲਏ ਹਨ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਨੁਸਾਰ 8 ਸਤੰਬਰ 2026 ਤੱਕ ਇਸ ਵਿਵਸਥਾ ਤਹਿਤ 9,87,425 ਦਸਤਾਵੇਜ਼ ਰਜਿਸਟਰਡ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਕਿਰਿਆ ਨੇ ਜਾਇਦਾਦ ਰਜਿਸਟ੍ਰੇਸ਼ਨ ਨੂੰ ਤੇਜ਼, ਸਰਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਹੁਣ ਨਾਗਰਿਕ ਜ਼ਿਲੇ ਦੇ ਕਿਸੇ ਵੀ ਸਬ-ਰਜਿਸਟ੍ਰਾਰ ਦਫ਼ਤਰ ਵਿਚ ਰਜਿਸਟਰੀ ਕਰਵਾ ਸਕਦੇ ਹਨ। 2 ਸਰਵੇਖਣਾਂ ’ਚ 6,623 ਟੋਕਨ ਧਾਰਕਾਂ ਤੋਂ ਮਿਲੇ ਫੀਡਬੈਕ ਅਨੁਸਾਰ 93 ਫੀਸਦੀ ਲਾਭਪਾਤਰੀ ਨਵੀਂ ਵਿਵਸਥਾ ਤੋਂ ਸੰਤੁਸ਼ਟ ਹਨ ਅਤੇ 93 ਫੀਸਦੀ ਰਜਿਸਟਰੀਆਂ ਨਿਰਧਾਰਤ ਅਪੁਆਇੰਟਮੈਂਟ ਵਾਲੇ ਦਿਨ ਪੂਰੀਆਂ ਹੋਈਆਂ। ਕਰੀਬ 90 ਫੀਸਦੀ ਬਿਨੈਕਾਰਾਂ ਨੇ ਪ੍ਰਕਿਰਿਆ ’ਚ ਕਿਸੇ ਸਮੱਸਿਆ ਤੋਂ ਇਨਕਾਰ ਕੀਤਾ, ਜਦਕਿ 94 ਫੀਸਦੀ ਨੇ ਵਾਧੂ ਭੁਗਤਾਨ ਲਈ ਦਬਾਅ ਨਾ ਬਣਾਏ ਜਾਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ 'ਤੇ ਭੜਕਿਆ ਦਲਿਤ ਸਮਾਜ, ਲੁਧਿਆਣਾ ਬੰਦ ਕਰ ਜਾਮ ਕੀਤਾ ਨੈਸ਼ਨਲ ਹਾਈਵੇਅ
ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਰਜਿਸਟਰੀਆਂ ਲਗਭਗ 35 ਮਿੰਟਾਂ ’ਚ ਪੂਰੀਆਂ ਹੋ ਰਹੀਆਂ ਹਨ। 48 ਘੰਟਿਆਂ ਦੀ ਸਮਾਂਬੱਧ ਪ੍ਰੀ-ਸਕਰੂਟਨੀ, ਆਨਲਾਈਨ ਡੀਡ ਡਰਾਫਟਿੰਗ, ਡਿਜੀਟਲ ਫ਼ਰਦ, ਈ-ਕੇ. ਵਾਈ. ਸੀ., ਏਕੀਕ੍ਰਿਤ ਟੋਕਨ ਪ੍ਰਣਾਲੀ ਅਤੇ ਵ੍ਹਟਸਐਪ ਅਪਡੇਟ ਵਰਗੀਆਂ ਸਹੂਲਤਾਂ ਨਾਲ ਲੋਕਾਂ ਦੀ ਦਫ਼ਤਰਾਂ ’ਚ ਅਣਚਾਹੀ ਆਵਾਜਾਈ ਘੱਟ ਹੋਈ ਹੈ। ਮਾਲ ਮੰਤਰੀ ਨੇ ਕਿਹਾ ਕਿ ਜਮ੍ਹਾਬੰਦੀ ਅਤੇ ਈ-ਜੀ ਰਜਿਸਟਰੀ ਪੋਰਟਲ ਦੇ ਏਕੀਕਰਨ ਨਾਲ ਡਿਜੀਟਲ ਫ਼ਰਦ ਆਪਣੇ-ਆਪ ਤਿਆਰ ਹੁੰਦੀ ਹੈ। ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦੀ ਗਣਨਾ ਤੇ ਭੁਗਤਾਨ ਵੀ ਏਕੀਕ੍ਰਿਤ ਗੇਟਵੇਅ ਤੋਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਈ-ਜੀ ਰਜਿਸਟਰੀ ਹੁਣ ਨਾਗਰਿਕ-ਕੇਂਦਰਿਤ ਸ਼ਾਸਨ ਦਾ ਮਾਡਲ ਬਣ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
