ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ''ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

Friday, Jun 28, 2024 - 05:24 PM (IST)

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ''ਤੇ ਤੋੜੀ ਚੁੱਪੀ, ਦੇਖੋ ਕੀ ਕਿਹਾ

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਅਰਜੁਨ ਕਪੂਰ ਦਾ ਜਨਮਦਿਨ ਸੀ, ਇਸ ਮੌਕੇ 'ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹਾਲਾਂਕਿ ਮਲਾਇਕਾ ਅਰੋੜਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰੇਮੀ ਅਰਜੁਨ ਕਪੂਰ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਨਹੀਂ ਦਿੱਤੀਆਂ। ਇਸ ਵਜ੍ਹਾ ਨਾਲ ਇੱਕ ਵਾਰ ਫਿਰ ਮਲਾਇਕਾ ਅਤੇ ਅਰਜੁਨ ਦੇ ਬ੍ਰੇਕਅੱਪ ਦੀ ਚਰਚਾ ਹੋਣ ਲੱਗੀ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਵੀ ਕਈ ਵਾਰ ਮਲਾਇਕਾ ਅਤੇ ਅਰਜੁਨ ਦੇ ਰਿਸ਼ਤੇ 'ਤੇ ਲੋਕ ਸਵਾਲ ਚੁੱਕ ਚੁੱਕੇ ਹਨ ਪਰ ਅਦਾਕਾਰਾ ਨੇ ਇਸ ਬਾਰੇ ਕਦੇ ਕੁਝ ਨਹੀਂ ਕਿਹਾ। ਹੁਣ ਪਹਿਲੀ ਵਾਰ ਮਲਾਇਕਾ ਅਰੋੜਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਬ੍ਰੇਸਟ ਕੈਂਸਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਅਦਾਕਾਰਾ ਨੇ 1998 'ਚ ਅਦਾਕਾਰ ਅਰਬਾਜ਼ ਖਾਨ ਨਾਲ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਅਰਹਾਨ ਖਾਨ ਹੈ। 19 ਸਾਲ ਬਾਅਦ ਮਲਾਇਕਾ ਅਤੇ ਅਰਬਾਜ਼ ਦਾ 2017 'ਚ ਤਲਾਕ ਹੋ ਗਿਆ। ਠੀਕ ਇਕ ਸਾਲ ਬਾਅਦ ਮਲਾਇਕਾ ਨੇ ਅਰਜੁਨ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ।

ਇਹ ਖ਼ਬਰ ਵੀ ਪੜ੍ਹੋ- Sushmita Sen ਨੇ ਬਦਲੀ ਆਪਣੀ ਜਨਮ ਤਾਰੀਖ਼, ਜਾਣੋ ਕੀ ਹੈ ਇਸ ਦਾ ਕਾਰਨ

ਹੁਣ ਮਲਾਇਕਾ ਅਰੋੜਾ ਦੇ ਬ੍ਰੇਕਅੱਪ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਨੇ ਕਿਹਾ ਕਿ ਉਹ ਕਦੇ ਵੀ ਪਿਆਰ ਨੂੰ ਛੱਡਣ ਵਾਲੀ ਨਹੀਂ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਆਪਣੇ ਆਲੇ-ਦੁਆਲੇ ਅਜਿਹੀ ਢਾਲ ਬਣਾਈ ਹੈ, ਜਿਸ ਕਾਰਨ ਉਹ ਆਪਣੇ ਆਪ ਨੂੰ ਨਕਾਰਾਤਮਕਤਾ ਤੋਂ ਦੂਰ ਰੱਖਦੀ ਹੈ, ਚਾਹੇ ਉਹ ਲੋਕ, ਕੰਮ, ਮਾਹੌਲ ਜਾਂ ਸੋਸ਼ਲ ਮੀਡੀਆ ਹੋਵੇ। ਜੇ ਉਸ ਨੂੰ ਥੋੜ੍ਹੀ ਜਿਹੀ ਵੀ ਨਕਾਰਾਤਮਕਤਾ ਮਹਿਸੂਸ ਹੁੰਦੀ ਹੈ, ਤਾਂ ਉਹ ਤੁਰੰਤ ਪਿੱਛੇ ਹਟ ਜਾਂਦੀ ਹੈ। ਮਲਾਇਕਾ ਅਰੋੜਾ ਨੇ ਇਹ ਵੀ ਕਿਹਾ ਕਿ ਟ੍ਰੋਲਿੰਗ ਉਸ ਨੂੰ ਹੁਣ ਪਰੇਸ਼ਾਨ ਨਹੀਂ ਕਰਦੀ ਹੈ ਅਤੇ ਉਹ ਸਭ ਕੁਝ ਜਾਣਦੀ ਹੈ ਕਿ ਕੀ ਹੋ ਰਿਹਾ ਹੈ। ਉਹ ਸਿਰਫ਼ ਆਪਣੇ ਆਪ ਨੂੰ ਇਸ ਤੋਂ ਦੂਰ ਰੱਖਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News