ਸਾਬਕਾ ਪਤੀ ਅਰਬਾਜ਼ ਖ਼ਾਨ ਨਾਲ ਏਅਰਪੋਰਟ ’ਤੇ ਨਜ਼ਰ ਆਈ ਮਲਾਇਕਾ, ਦੇਖੋ ਵੀਡੀਓ

02/07/2022 1:31:26 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਅਰਬਾਜ਼ ਖ਼ਾਨ ਆਪਣੀ ਸਾਬਕਾ ਪਤਨੀ ਮਲਾਇਕਾ ਅਰੋੜਾ ਨੂੰ ਲੈ ਕੇ ਕਾਫੀ ਸੁਰਖ਼ੀਆਂ ’ਚ ਰਹਿੰਦੇ ਹਨ। ਉਹ ਦੋਵੇਂ ਜਦੋਂ ਤਕ ਇਕੱਠੇ ਸਨ, ਲੋਕ ਉਨ੍ਹਾਂ ਦੀ ਜੋੜੀ ਦੀ ਮਿਸਾਲ ਦਿੰਦੇ ਸਨ ਪਰ 19 ਸਾਲ ਪਤੀ-ਪਤਨੀ ਦਾ ਰਿਸ਼ਤਾ ਨਿਭਾਉਣ ਤੋਂ ਬਾਅਦ ਦੋਵੇਂ ਅਲੱਗ ਹੋ ਗਏ ਪਰ ਅੱਜ ਵੀ ਦੋਵੇਂ ਇਕੱਠੇ ਦਿਖ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਅਦਾਕਾਰਾ ਮਾਹੀ ਗਿੱਲ ਤੇ ਅਦਾਕਾਰ ਹੋਬੀ ਧਾਲੀਵਾਲ ਭਾਜਪਾ ’ਚ ਹੋਏ ਸ਼ਾਮਲ (ਵੀਡੀਓ)

ਇਕ ਵਾਰ ਮੁੜ ਦੋਵੇਂ ਇਕੱਠੇ ਏਅਰਪੋਰਟ ’ਤੇ ਨਜ਼ਰ ਆਏ ਤੇ ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤਰ ਵੀ ਮੌਜੂਦ ਸੀ। ਮਲਾਇਕਾ ਅਰੋੜਾ ਤੇ ਅਰਬਾਜ਼ ਖ਼ਾਨ ਭਾਵੇਂ ਹੀ ਇਕ-ਦੂਜੇ ਤੋਂ ਅਲੱਗ ਹੋ ਗਏ ਹੋਣ ਪਰ ਆਪਣੇ ਪੁੱਤਰ ਅਰਹਾਨ ਲਈ ਉਹ ਅੱਜ ਵੀ ਇਕ ਹਨ।

ਦੋਵੇਂ ਭਾਵੇਂ ਹੀ ਆਪਣੀ ਜ਼ਿੰਦਗੀ ’ਚ ਕਿੰਨੇ ਵੀ ਬਿਜ਼ੀ ਕਿਉਂ ਨਾ ਹੋਣ ਪਰ ਪੁੱਤਰ ਦੀ ਗੱਲ ਆਉਂਦਿਆਂ ਹੀ ਉਹ ਚੱਟਾਨ ਵਾਂਗ ਖੜ੍ਹੇ ਦਿਖਾਈ ਦਿੰਦੇ ਹਨ। ਮਲਾਇਕਾ ਤੇ ਅਰਬਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀ ਹੈ।

ਇਸ ਵੀਡੀਓ ’ਚ ਉਹ ਆਪਣੇ ਪੁੱਤਰ ਨੂੰ ਛੱਡਣ ਮੁੰਬਈ ਏਅਰਪੋਰਟ ਪਹੁੰਚੇ ਹਨ। ਇਸ ਵੀਡੀਓ ’ਚ ਮਲਾਇਕਾ, ਅਰਬਾਜ਼ ਤੇ ਉਸ ਦੇ ਪੁੱਤਰ ਅਰਹਾਨ ਨੂੰ ਇਕ ਫਰੇਮ ’ਚ ਦੇਖਿਆ ਜਾ ਸਕਦਾ ਹੈ। ਵਿਰਲ ਭਿਆਨੀ ਦੇ ਪੇਜ ਤੋਂ ਇਕ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ’ਚ ਮਲਾਇਕਾ ਅਰੋੜਾ ਤੇ ਅਰਬਾਜ਼ ਖ਼ਾਨ ਏਅਰਪੋਰਟ ’ਤੇ ਆਪਣੇ ਪੁੱਤਰ ਨਾਲ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸਾਰਿਆਂ ਦੇ ਮੂੰਹ ’ਤੇ ਮਾਸਕ ਲੱਗਾ ਹੈ। ਵੀਡੀਓ ’ਚ ਅਰਬਾਜ਼ ਤੇ ਮਲਾਇਕਾ ਇਕ-ਦੂਜੇ ਨਾਲ ਗੱਲ ਕਰਦੇ ਵੀ ਦੇਖੇ ਜਾ ਸਕਦੇ ਹਨ।

ਵੀਡੀਓ ’ਚ ਅਰਹਾਨ ਆਪਣੇ ਦੋਸਤਾਂ ਨੂੰ ਮਿਲਦਾ ਵੀ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਕੁਝ ਹੀ ਦੇਰ ’ਚ ਲੱਖਾਂ ਦੀ ਗਿਣਤੀ ’ਚ ਲਾਈਕਸ ਮਿਲ ਗਏ ਹਨ, ਜਿਸ ’ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News