‘ਬਿਗ ਬੌਸ 15’ ਲਈ ਮੇਕਅਰਸ ਨੇ ਕੀਤਾ ਦਿਸ਼ਾ ਰਾਵਲ ਨੂੰ ਅਪ੍ਰੋਚ, ਅਦਾਕਾਰਾ ਨੇ ਦਿੱਤਾ ਇਹ ਜਵਾਬ
Thursday, Aug 05, 2021 - 11:56 AM (IST)
ਮੁੰਬਈ : ‘ਬਿਗ ਬੌਸ ਓਟੀਟੀ’ 8 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਜਿਥੇ ਖ਼ਬਰ ਹੈ ਕਿ ਇਸ ’ਚ ਨਜ਼ਰ ਆਉਣ ਵਾਲੇ ਮੁਕਾਬਲੇਬਾਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ, ਉੱਧਰ ਕੁਝ ਸੈਲੇਬਿ੍ਰਟੀ ਨੂੰ ਮੇਕਅਰਸ ਅਜੇ ਵੀ ਅਪ੍ਰੋਚ ਕਰ ਰਹੇ ਹਨ। ਹਾਲ ਹੀ ’ਚ ਅਦਾਕਾਰਾ ਸ਼ਮਿਤਾ ਸ਼ੈੱਟੀ ਨੂੰ ਵੀ ‘ਬਿਗ ਬੌਸ ਓਟੀਟੀ’ ਲਈ ਲਾਕ ਕੀਤੇ ਜਾਣ ਦੀ ਖ਼ਬਰ ਆਈ ਹੈ। ਇਸ ਦੌਰਾਨ ਖ਼ਬਰ ਆ ਰਹੀ ਹੈ ਕਿ ਟੀ.ਵੀ. ਅਦਾਕਾਰਾ ਨਿਸ਼ਾ ਰਾਵਲ ਨੂੰ ਵੀ ਮੇਕਅਰਸ ਨੇ ਇਸ ਵਿਵਾਦਿਤ ਸੀਜ਼ਨ ਲਈ ਅਪ੍ਰੋਚ ਕੀਤਾ ਹੈ।
ਨਿਸ਼ਾ ਰਾਵਲ ਕੁਝ ਹਫਤੇ ਪਹਿਲਾਂ ਪਤੀ ਕਰਨ ਮਹਿਰਾ ’ਤੇ ਘਰੇਲੂ ਹਿੰਸਾ ਅਤੇ ਸ਼ੋਸ਼ਣ ਦਾ ਦੋਸ਼ ਲਗਾਉਣ ਨੂੰ ਲੈ ਕੇ ਚਰਚਾ ’ਚ ਸੀ। ਉਦੋਂ ਉਨ੍ਹਾਂ ਨੇ ਪਤੀ ਦੇ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਕੇ ਉਨ੍ਹਾਂ ਨੂੰ ਗਿ੍ਰਫ਼ਤਾਰ ਵੀ ਕਰਵਾ ਦਿੱਤਾ ਸੀ। ਨਿਸ਼ਾ ਰਾਵਲ ਅਤੇ ਕਰਨ ਮਹਿਰਾ ਦਾ ਫਿਲਹਾਲ ਤਲਾਕ ਅਤੇ ਪੁੱਤਰ ਕਾਵਿਸ਼ ਦੀ ਕਸਟਡੀ ਦਾ ਕੇਸ ਚੱਲ ਰਿਹਾ ਹੈ।
‘ਸਪਾਟਬਾਏ’ ਦੀ ਇਕ ਰਿਪੋਰਟ ਮੁਤਾਬਕ ਸੋਰਸੇਜ਼ ਨੇ ਦੱਸਿਆ ਕਿ ਮੇਕਅਰਸ ‘ਬਿਗ ਬੌਸ’ ਓਟੀਟੀ ਲਈ ਨਿਸ਼ਾ ਰਾਵਲ ਦੇ ਨਾਲ ਗੱਲ ਕਰ ਰਹੇ ਹਨ। ਹਾਲਾਂਕਿ ਅਜੇ ਕੁਝ ਵੀ ਫਾਈਨਲ ਨਹੀਂ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ‘ਬਿਗ ਬੌਸ ਓਟੀਟੀ’ ਭਾਵ ‘ਬਿਗ ਬੌਸ 15’ ਦੇ ਅਜੇ ਸੈਲੇਬਿ੍ਰਟੀ ਨਾਲ ਗੱਲਬਾਤ ਚੱਲ ਰਹੀ ਹੈ ਪਰ ਫਾਈਨਲ ਨਾਂ ਕੌਣ-ਕੌਣ ਹੋਣਗੇ, ਇਹ ਅਗਸਤ ਦੇ ਆਖ਼ਿਰ ਤੱਕ ਦੱਸਿਆ ਜਾਵੇਗਾ।
ਉੱਧਰ ਹਾਲ ਹੀ ’ਚ ‘ਪਿੰਕਵਿਲਾ’ ਨੂੰ ਦਿੱਤੇ ਇੰਟਰਵਿਊ ’ਚ ਨਿਸ਼ਾ ਰਾਵਲ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਜੇਕਰ ਆਫਰ ਮਿਲਿਆ ਤਾਂ ਉਹ ਬਿਗ ਬੌਸ ਦਾ ਹਿੱਸਾ ਬਣਨਾ ਚਾਹੇਗੀ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਉਹ ਆਪਣਾ ਵੀ ਸ਼ੋਅ ਲੈ ਕੇ ਆ ਰਹੀ ਹੈ ਅਤੇ ਕੁਝ ਬਿਜਨੈੱਸ ਵੀ ਸੰਭਾਲ ਰਹੀ ਹੈ। ਜੇਕਰ ਇਨ੍ਹਾਂ ਸਭ ਦੇ ਵਿਚਾਲੇ ਉਨ੍ਹਾਂ ਨੂੰ ਸਮਾਂ ਮਿਲ ਜਾਵੇਗਾ ਤਾਂ ਉਹ ਜ਼ਰੂਰ ਸਲਮਾਨ ਖ਼ਾਨ ਦੇ ਸ਼ੋਅ ਦਾ ਹਿੱਸਾ ਬਣਨਾ ਚਾਹੇਗੀ।