ਸ਼ਮਸ਼ਾਨ ਘਾਟ 'ਚ ਮਿਲੀ ਔਰਤ ਨੂੰ ਮਾਂ ਬਣਾ ਲਿਆਂਦਾ ਘਰ, ਉਸੇ ਦੀ ਇੱਕ ਭਵਿੱਖਬਾਣੀ ਨੇ ਬਣਾ ਦਿੱਤਾ ਸੁਪਰਸਟਾਰ !
Saturday, May 16, 2026 - 05:41 PM (IST)
ਮੁੰਬਈ: ਅੱਜ ਦੇਸ਼ ਦੇ ਸਭ ਤੋਂ ਮਸ਼ਹੂਰ ਕਾਮੇਡੀਅਨਾਂ ਵਿੱਚ ਸ਼ੁਮਾਰ ਸੁਦੇਸ਼ ਲਹਿਰੀ ਦੀ ਸਫਲਤਾ ਦੇ ਪਿੱਛੇ ਇੱਕ ਅਜਿਹਾ ਦਰਦਨਾਕ ਸੰਘਰਸ਼ ਅਤੇ ਚਮਤਕਾਰੀ ਕਿੱਸਾ ਛੁਪਿਆ ਹੋਇਆ ਹੈ, ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਸਾਥੀ ਕਲਾਕਾਰ ਕ੍ਰਿਸ਼ਨਾ ਅਭਿਸ਼ੇਕ ਨੇ ਇੱਕ ਟੀਵੀ ਸ਼ੋਅ 'ਲਾਫਟਰ ਸ਼ੈਫਸ 3' ਦੌਰਾਨ ਇਸ ਭਾਵੁਕ ਕਹਾਣੀ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਦੂਜੀ ਵਾਰ ਲਾੜਾ ਬਣੇਗਾ ਧਾਕੜ ਭਾਰਤੀ ਕ੍ਰਿਕਟਰ ! ਇਸ ਦਿਨ ਗਰਲਫ੍ਰੈਂਡ ਮਾਹਿਕਾ ਨਾਲ ਕਰਵਾ ਸਕਦੈ ਵਿਆਹ
ਸੁਦੇਸ਼ ਲਹਿਰੀ ਨੇ ਆਪਣੀ ਜ਼ਿੰਦਗੀ ਵਿੱਚ ਬੇਹੱਦ ਗਰੀਬੀ ਦੇਖੀ ਹੈ। ਗੁਜ਼ਾਰੇ ਲਈ ਉਨ੍ਹਾਂ ਨੇ ਢਾਬਿਆਂ 'ਤੇ ਜੂਠੇ ਬਰਤਨ ਧੋਣ, ਚਾਹ ਤੇ ਫਲ ਵੇਚਣ ਅਤੇ ਸਬਜ਼ੀਆਂ ਵੇਚਣ ਤੱਕ ਦਾ ਕੰਮ ਕੀਤਾ। ਸੁਦੇਸ਼ ਲਹਿਰੀ ਦੀ ਕਿਸਮਤ ਉਦੋਂ ਬਦਲੀ ਜਦੋਂ ਉਹ ਇੱਕ ਵਾਰ ਕਿਸੇ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਸ਼ਮਸ਼ਾਨਘਾਟ ਗਏ ਸਨ। ਉੱਥੇ ਉਨ੍ਹਾਂ ਦੀ ਨਜ਼ਰ ਇੱਕ ਅਜਿਹੀ ਔਰਤ 'ਤੇ ਪਈ, ਜਿਸ ਦੇ ਸਰੀਰ 'ਤੇ ਕਾਫੀ ਜ਼ਖ਼ਮ ਸਨ ਅਤੇ ਉਹ ਬਹੁਤ ਤਕਲੀਫ਼ ਵਿੱਚ ਸੀ। ਸੁਦੇਸ਼ ਉਸ ਔਰਤ ਨੂੰ ਆਪਣੇ ਘਰ ਲੈ ਆਏ ਅਤੇ ਉਸ ਨੂੰ ਮਾਂ ਦਾ ਦਰਜਾ ਦੇ ਕੇ ਦਿਨ-ਰਾਤ ਉਸ ਦੀ ਖੂਬ ਸੇਵਾ ਕੀਤੀ। ਜਦੋਂ ਉਸ ਔਰਤ ਦੀ ਮੌਤ ਹੋਈ, ਤਾਂ ਉਸ ਨੇ ਮਰਨ ਤੋਂ ਪਹਿਲਾਂ ਸੁਦੇਸ਼ ਲਹਿਰੀ ਨੂੰ ਅਸੀਸ ਦਿੱਤੀ ਕਿ, "ਤੇਰਾ ਕਦੇ ਕੁਝ ਬੁਰਾ ਨਹੀਂ ਹੋਵੇਗਾ ਅਤੇ ਤੂੰ ਜ਼ਿੰਦਗੀ ਵਿੱਚ ਬਹੁਤ ਸਫਲ ਹੋਵੇਂਗਾ।" ਇਸ ਅਸੀਸ ਤੋਂ ਤੁਰੰਤ ਬਾਅਦ ਸੁਦੇਸ਼ ਨੂੰ ਮੁੰਬਈ ਤੋਂ ਪਹਿਲਾ ਫੋਨ ਆਇਆ ਅਤੇ ਉਨ੍ਹਾਂ ਨੇ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' (2007) ਵਿੱਚ ਹਿੱਸਾ ਲਿਆ, ਜਿੱਥੋਂ ਉਨ੍ਹਾਂ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ।
ਇਹ ਵੀ ਪੜ੍ਹੋ: ਮਸ਼ਹੂਰ ਤਮਿਲ ਅਦਾਕਾਰ ਦੀ ਪਤਨੀ ਨੂੰ ਹੋਇਆ ਬ੍ਰੇਨ ਹੈਮਰੇਜ, Actor ਨੇ CM ਵਿਜੇ ਨੂੰ ਲਾਈ ਮਦਦ ਦੀ ਗੁਹਾਰ
ਕਦੇ ਢਾਬੇ 'ਤੇ ਕੰਮ ਕਰਨ ਵਾਲੇ ਸੁਦੇਸ਼ ਅੱਜ ਇੱਕ ਟੀਵੀ ਐਪੀਸੋਡ ਲਈ ਕਰੀਬ 7 ਲੱਖ ਰੁਪਏ ਫੀਸ ਲੈਂਦੇ ਹਨ। ਮੁੰਬਈ ਵਿੱਚ ਉਨ੍ਹਾਂ ਦਾ ਆਪਣਾ ਆਲੀਸ਼ਾਨ ਘਰ ਹੈ ਅਤੇ ਰਿਪੋਰਟਾਂ ਅਨੁਸਾਰ ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 20 ਕਰੋੜ ਰੁਪਏ ਹੈ। ਉਹ ਲਾਈਵ ਸਟੇਜ ਸ਼ੋਅ ਅਤੇ ਫਿਲਮਾਂ ਰਾਹੀਂ ਵੀ ਭਾਰੀ ਕਮਾਈ ਕਰ ਰਹੇ ਹਨ।
ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
