ਐੱਨ.ਟੀ.ਆਰ. ਦੇ ਬਰਥ-ਡੇਅ ’ਤੇ ਫੈਨਜ਼ ਨੂੰ ਮਿਲੇਗਾ ਵੱਡਾ ਤੋਹਫ਼ਾ
Wednesday, May 13, 2026 - 07:48 AM (IST)
ਮੁੰਬਈ - ‘ਐੱਨ.ਟੀ.ਆਰ. ਨੀਲ’ ਉਨ੍ਹਾਂ ਸਭ ਤੋਂ ਵੱਡੀਆਂ ਫ਼ਿਲਮਾਂ ’ਚ ਸ਼ਾਮਿਲ ਹੈ, ਜਿਨ੍ਹਾਂ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। ‘ਮੈਨ ਆਫ਼ ਦਿ ਮਾਸਿਜ਼’ ਐੱਨ.ਟੀ.ਆਰ. ਅਤੇ ਮਸ਼ਹੂਰ ਨਿਰਦੇਸ਼ਕ ਪ੍ਰਸ਼ਾਂਤ ਨੀਲ ਨੂੰ ਨਾਲ ਲਿਆਉਣ ਵਾਲੀ ਇਹ ਫ਼ਿਲਮ ਨਵੀਂ ਪਰਿਭਾਸ਼ਾ ਤੈਅ ਕਰਨ ਲਈ ਤਿਆਰ ਹੈ। ਵਧਦੇ ਉਤਸ਼ਾਹ ਵਿਚਕਾਰ ਫ਼ਿਲਮ ਤੋਂ ਵੱਡਾ ਅਪਡੇਟ ਆਇਆ ਹੈ, ਕਿਉਂਕਿ ਐੱਨ.ਟੀ.ਆਰ. ਦੇ ਜਨਮ ਦਿਨ 19 ਮਈ ਨੂੰ ਇਸ ਦੀ ਪਹਿਲੀ ਝਲਕ ਆਉਣ ਜਾ ਰਹੀ ਹੈ, ਕਿਉਂਕਿ ‘ਐੱਨ.ਟੀ.ਆਰ. ਨੀਲ’ ਦੀ ਦੁਨੀਆ ਦੀ ਪਹਿਲੀ ਅਧਿਕਾਰਤ ਝਲਕ 19 ਮਈ ਦੀ ਅੱਧੀ ਰਾਤ ਨੂੰ ਰਿਲੀਜ਼ ਹੋਵੇਗੀ।
ਇੱਥੇ ਦੱਸ ਦੇਈਏ ਕਿ ਇਹ ਫਿਲਮ ਪਹਿਲਾਂ 25 ਜੂਨ 2026 ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਇਹ 11 ਜੂਨ 2027 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਇਸ ਫਿਲਮ ਲਈ ਜੂਨੀਅਰ NTR ਨੇ ਖੁਦ ਵਿੱਚ ਇੱਕ ਜ਼ਬਰਦਸਤ ਟ੍ਰਾਂਸਫਾਰਮੇਸ਼ਨ ਕੀਤਾ ਹੈ, ਜਿਸ ਦੀਆਂ ਤਸਵੀਰਾਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੇ ਇਸ ਨਵੇਂ ਰੂਪ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਨਿਰਮਾਣ 'ਮਾਈਥਰੀ ਮੂਵੀ ਮੇਕਰਸ' ਅਤੇ 'NTR ਆਰਟਸ' ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ। ਇਹ ਫਿਲਮ ਇੱਕ ਸ਼ਾਨਦਾਰ ਸਿਨੇਮਾਈ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ, ਜਿਸ ਵਿੱਚ ਐਕਸ਼ਨ ਅਤੇ ਮਨੋਰੰਜਨ ਦਾ ਭਰਪੂਰ ਤੜਕਾ ਹੋਵੇਗਾ।
