ਬਿਗ ਬੌਸ ਤੋਂ ਬਾਅਦ ਗੋਆ ਵਿਚ ਰੋਮਾਂਟਿਕ ਹੋਏ ਮਾਇਸ਼ਾ ਅਤੇ ਈਸ਼ਾਨ, ਵੀਡੀਓ ਹੋਈ ਵਾਇਰਲ

11/16/2021 4:12:13 PM

ਮੁੰਬਈ- ਸਲਮਾਨ ਖਾਨ ਦੇ ਰਿਅਲਿਟੀ ਸ਼ੋਅ ਬਿਗ ਬੌਸ 15 ਤੋਂ ਮਾਇਸ਼ਾ ਅੱਯਰ ਅਤੇ ਈਸ਼ਾਨ ਸਹਿਗਲ ਬਾਹਰ ਹੋ ਗਏ ਹਨ। ਸ਼ੋਅ ਸ਼ੁਰੂ ਹੋਣ ਤੋਂ ਇਕ ਹਫਤੇ ਬਾਅਦ ਹੀ ਇਹ ਦੋਵੇਂ ਇਕ-ਦੂਜੇ ਨਾਲ ਪਿਆਰ ਕਰ ਬੈਠੇ ਸਨ ਜਿਸ ਦੇ ਬਾਅਦ ਦੋਵਾਂ ਨੂੰ ਬਿਗ ਬੌਸ 15 ਦੇ ਘਰ ਵਿਚ ਕਾਫ਼ੀ ਰੋਮਾਂਸ ਕਰਦੇ ਹੋਏ ਵੇਖਿਆ ਗਿਆ ਸੀ। ਇੰਨਾ ਹੀ ਨਹੀਂ ਮਾਇਸ਼ਾ ਅਤੇ ਈਸ਼ਾਨ ਸਹਿਗਲ ਨੂੰ ਆਲੋਚਨਾ ਦਾ ਵੀ ਸਾਮਣਾ ਕਰਨਾ ਪੈਂਦਾ ਸੀ।

ईशान सहगल और माइशा अय्यर
ਹਾਲਾਂਕਿ ਬਿਗ ਬੌਸ ਤੋਂ ਨਿਕਲਣ ਦੇ ਬਾਅਦ ਮਾਇਸ਼ਾ ਅੱਯਰ ਅਤੇ ਈਸ਼ਾਨ ਸਹਿਗਲ ਨੇ ਆਪਣੇ ਰਿਸ਼ਤੇ ਅਤੇ ਫੀਲਿੰਗ ਨੂੰ ਇਕ-ਦੂਜੇ ਲਈ ਸੱਚਾ ਦੱਸਿਆ। ਉਥੇ ਹੀ ਬਿਗ ਬੌਸ ਤੋਂ ਬਾਅਦ ਮਾਇਸ਼ਾ ਅਤੇ ਈਸ਼ਾਨ ਸਹਿਗਲ ਹੁਣ ਗੋਆ ਵਿਚ ਰੋਮਾਂਟਿਕ ਹੋਏ ਹਨ। ਇਨੀਂ ਦਿਨੀਂ ਇਹ ਜੋੜਾ ਗੋਆ ਵਿਚ ਛੁੱਟੀਆਂ ਮਨਾ ਰਿਹਾ ਹੈ। ਆਪਣੇ ਇਸ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਮਾਇਸ਼ਾ ਅੱਯਰ ਅਤੇ ਈਸ਼ਾਨ ਸਹਿਗਲ ਨੇ ਸੋਸ਼ਲ ਮੀਡਿਆ ਉੱਤੇ ਸ਼ੇਅਰ ਕੀਤਾ ਹੈ।


ਮਾਇਸ਼ਾ ਅਤੇ ਈਸ਼ਾਨ ਸਹਿਗਲ ਸੋਸ਼ਲ ਮੀਡਿਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਫੈਂਸ ਮਾਲ ਜੁੜੇ ਰਹਿਣ ਲਈ ਖਾਸ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਮਾਇਸ਼ਾ ਨੇ ਆਪਣੇ ਆਧਿਕਾਰਿਕ ਇੰਸਟਾਗ੍ਰਾਮ ਅਕਾਊਂਟ ਉੱਤੇ ਪ੍ਰੇਮੀ ਈਸ਼ਾਨ ਸਹਿਗਲ ਦੇ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਦੀ ਇਹ ਤਸਵੀਰ ਗੋਆ 'ਚ ਛੁੱਟੀਆਂ ਮਨਾਉਣ ਦੌਰਾਨ ਦੀਆਂ ਹਨ।

ईशान सहगल और माइशा अय्यर
ਦੋਵਾਂ ਨੇ ਤਸਵੀਰ ਵਿਚ ਚਿੱਟੇ ਰੰਗ ਦੀ ਡਰੈੱਸ ਪਹਿਨੀ ਹੋਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਾਇਸ਼ਾ ਅੱਯਰ ਨੇ ਕੈਪਸ਼ਨ ਵਿਚ ਲਿਖਿਆ, 'ਉਸਨੇ ਕਿਹਾ ਹਾਂ. . . ਉਸ ਨੂੰ ਵੀ ਪਿੱਜਾ ਨਾਲ ਪਿਆਰ ਹੈ।' ਇੰਨਾ ਹੀ ਨਹੀਂ ਈਸ਼ਾਨ ਸਹਿਗਲ ਨੇ ਵੀ ਆਪਣੇ ਆਧਿਕਾਰਿਕ ਇੰਸਟਾਗਰਾਮ ਅਕਾਊਂਟ ਉੱਤੇ ਆਪਣੇ ਗੋਆ ਛੁੱਟੀਆਂ ਦੀ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਈਸ਼ਾਨ ਸਹਿਗਲ ਮਾਇਸ਼ਾ ਅੱਯਰ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ।

ईशान सहगल और माइशा अय्यर
ਇਸ ਵੀਡੀਓ ਦੇ ਨਾਲ ਈਸ਼ਾਨ ਸਹਿਗਲ ਨੇ ਮਾਇਸ਼ਾ ਅੱਯਰ ਲਈ ਖਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, ਤੂੰ ਉਹ ਸਭ ਕੁਝ ਹੋ ਜਿਸ ਦੀ ਮੈਂ ਕਾਮਨਾ ਕਰਦਾ ਸੀ। ਸੋਸ਼ਲ ਮੀਡਿਆ ਉੱਤੇ ਮਾਇਸ਼ਾ ਅੱਯਰ ਅਤੇ ਈਸ਼ਾਨ ਸਹਿਗਲ ਦੇ ਵੀਡੀਓ ਅਤੇ ਤਸਵੀਰਾਂ ਜਮ ਕੇ ਵਾਇਰਲ ਰਹੀ ਹਨ। ਦੋਵੇਂ ਕਲਾਕਾਰਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਪੋਸਟ ਨੂੰ ਖੂਬ ਪਸੰਦ ਕਰ ਰਹੇ ਹੈ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।


Aarti dhillon

Content Editor

Related News