ਅਟਲ ਬਿਹਾਰੀ ਵਾਜਪਾਈ ’ਤੇ ਬਣ ਰਹੀ ਫ਼ਿਲਮ ‘ਮੈਂ ਅਟਲ ਹੂੰ’ ਤੋਂ ਪੰਕਜ ਤ੍ਰਿਪਾਠੀ ਦੀ ਪਹਿਲੀ ਝਲਕ ਆਈ ਸਾਹਮਣੇ

Monday, Dec 26, 2022 - 10:56 AM (IST)

ਅਟਲ ਬਿਹਾਰੀ ਵਾਜਪਾਈ ’ਤੇ ਬਣ ਰਹੀ ਫ਼ਿਲਮ ‘ਮੈਂ ਅਟਲ ਹੂੰ’ ਤੋਂ ਪੰਕਜ ਤ੍ਰਿਪਾਠੀ ਦੀ ਪਹਿਲੀ ਝਲਕ ਆਈ ਸਾਹਮਣੇ

ਮੁੰਬਈ (ਬਿਊਰੋ)– ਪੂਰੀ ਦੁਨੀਆ, ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਅਟਲ ਬਿਹਾਰੀ ਵਾਜਪਾਈ ਦਾ ਜਨਮਦਿਨ ਮਨਾ ਰਹੀ ਹੈ। ਇਸ ਵਿਸ਼ੇਸ਼ ਮੌਕੇ ’ਤੇ ਭਾਨੂਸ਼ਾਲੀ ਸਟੂਡੀਓਜ਼ ਲਿਮਟਿਡ ਤੇ ਲੀਜੈਂਡ ਸਟੂਡੀਓਜ਼ ਨੇ ਫ਼ਿਲਮ ’ਚ ਅਟਲ ਜੀ ਦੇ ਰੂਪ ’ਚ ਪੰਕਜ ਤ੍ਰਿਪਾਠੀ ਦੀ ਪਹਿਲੀ ਝਲਕ ਰਿਲੀਜ਼ ਕੀਤੀ।

ਇਹ ਖ਼ਬਰ ਵੀ ਪੜ੍ਹੋ : 4-5 ਲੋਕਾਂ ਨੇ ਸਾਡੇ ਨੱਕ ’ਚ ਦਮ ਕੀਤਾ ਹੋਇਆ, ਗੀਤ ਲੀਕ ਹੋਣ ’ਤੇ ਬੋਲੇ ਸਿੱਧੂ ਦੇ ਮਾਤਾ ਚਰਨ ਕੌਰ

‘ਮੈਂ ਅਟਲ ਹੂੰ’ ਸਾਡੇ ਬਹੁਮੁਖੀ ਸਾਬਕਾ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਦਰਸਾਉਂਦੀ ਹੈ ਜੋ ਇਕ ਕਵੀ, ਸਿਆਸਤਦਾਨ ਤੇ ਮਾਨਵਤਾਵਾਦੀ ਵੀ ਸਨ ਦੇ ਆਲੇ-ਦੁਆਲੇ ਘੁੰਮਦੀ ਹੈ। ਜਦੋਂ ਤੋਂ ਨਿਰਮਾਤਾਵਾਂ ਨੇ ਬਾਇਓਪਿਕ ਦਾ ਐਲਾਨ ਕੀਤਾ ਹੈ, ਦਰਸ਼ਕ ਪੰਕਜ ਤ੍ਰਿਪਾਠੀ ਨੂੰ ਸਾਬਕਾ ਪ੍ਰਧਾਨ ਮੰਤਰੀ ਦੇ ਅੰਦਾਜ਼ ’ਚ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

ਉਡੀਕ ਖ਼ਤਮ ਹੋ ਗਈ ਹੈ ਕਿਉਂਕਿ ਨਿਰਮਾਤਾਵਾਂ ਨੇ ‘ਮੈਂ ਅਟਲ ਹੂੰ’ ਦਾ ਮੋਸ਼ਨ ਪੋਸਟਰ ਜਾਰੀ ਕੀਤਾ ਹੈ। ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ ਰਵੀ ਜਾਧਵ ਵਲੋਂ ਨਿਰਦੇਸ਼ਿਤ ਤੇ ਉਤਕਰਸ਼ ਨੈਥਾਨੀ ਦੁਆਰਾ ਲਿਖੀ ਗਈ ਇਹ ਫ਼ਿਲਮ ਦਸੰਬਰ 2023 ’ਚ ਰਿਲੀਜ਼ ਹੋਵੇਗੀ।

ਫ਼ਿਲਮ ਦਾ ਸੰਗੀਤ ਸਲੀਮ-ਸੁਲੇਮਾਨ ਦੁਆਰਾ ਤਿਆਰ ਕੀਤਾ ਜਾਵੇਗਾ, ਜਦਕਿ ਗੀਤ ਸਮੀਰ ਦੁਆਰਾ ਲਿਖੇ ਗਏ ਹਨ। ਉਥੇ ਹੀ ਮੋਸ਼ਨ ਵੀਡੀਓ ਲਈ ਸੋਨੂੰ ਨਿਗਮ ਨੇ ਆਪਣੀ ਆਵਾਜ਼ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News