ਮਾਹਿਰਾ ਸ਼ਰਮਾ ਨੂੰ ਦੇਖਿਆ ਗਿਆ ਏਅਰਪੋਰਟ, ਬਾਡੀ ਸ਼ੇਮਿੰਗ ਦਾ ਸਾਹਮਣਾ ਕਰ ਰਹੀ ਹਸੀਨਾ

05/23/2022 6:28:05 PM

ਮੁੰਬਈ: ਆਮ ਤੌਰ ’ਤੇ ਹਰ ਕੋਈ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੁੰਦਾ ਰਹਿੰਦਾ ਹੈ। ਅਜਿਹਾ ਹੀ ਕੁਝ 'ਬਿੱਗ ਬੌਸ 13' ਫ਼ੇਮ ਮਾਹਿਰਾ ਸ਼ਰਮਾ ਨਾਲ ਵੀ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਮਾਹਿਰਾ ਦੇ ਵਧੇ ਹੋਏ ਵਜ਼ਨ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਮਾਹਿਰਾ ਨੂੰ ਅਕਸਰ ਮੋਟੀ ਸ਼ੇਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਏਅਰਪੋਰਟ 'ਤੇ ਮਾਹਿਰਾ ਸ਼ਰਮਾ ਦੇ ਵਧੇ ਹੋਏ ਭਾਰ 'ਤੇ ਪਾਪਰਾਜ਼ੀ ਨੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਮਾਹਿਰਾ ਸ਼ਰਮਾ ਕਾਫ਼ੀ ਗੁੱਸੇ 'ਚ ਆ ਗਈ ਸੀ। ਉਝ ਤਾਂ ਉਹ ਆਪਣਾ ਗੁੱਸਾ ਜ਼ਿਆਦਾ ਨਹੀਂ ਦਿਖਾ ਸਕੀ ਪਰ ਉਸ ਦੇ ਹਾਵ-ਭਾਵ ਦੱਸ ਰਹੇ ਸਨ ਕਿ ਉਹ ਪਰੇਸ਼ਾਨ ਹੋ ਗਈ ਹੈ।

PunjabKesari

 ਇਹ ਵੀ ਪੜ੍ਹੋ: ਕਾਨਸ 2022 ’ਚ ਰੈੱਡ ਕਾਰਪੇਟ ’ਤੇ ਉਤਰਨ ਤੋਂ ਬਾਅਦ ਪਿੰਕ ਆਉਟਫ਼ਿਟ ’ਚ ਨਜ਼ਰ ਆਈ ਉਰਵਸ਼ੀ

ਇਸ ਦੇ ਨਾਲ ਹੀ ਇਕ ਵਾਰ ਫ਼ਿਰ ਮਾਹਿਰਾ ਨੂੰ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਉਸ ਦਾ ਸ਼ਾਨਦਾਰ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਮਾਹਿਰਾ ਵਾਈਟ ਟੀ-ਸ਼ਰਟ ਅਤੇ ਬਲੂ ਡੈਨਿਮ ਸ਼ਾਰਟ ’ਚ ਨਜ਼ਰ ਆਈ। ਡੈਨਿਮ ਸ਼ਾਰਟ ’ਚ ਮਾਹਿਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਆਪਣੀ ਸੁੰਦਰਤਾ ਨੂੰ ਦਿਖਾਉਣ ਲਈ ਮਾਹਿਰਾ ਨੇ ਮੇਕਅੱਪ ਕੀਤਾ ਸੀ। ਏਅਰਪੋਰਟ 'ਤੇ ਮਾਹਿਰਾ ਨੇ ਹਮੇਸ਼ਾ ਦੀ ਤਰ੍ਹਾਂ ਮੁਸਕਰਾਹਟ ਨਾਲ ਪੋਜ਼ ਦਿੱਤੇ।

PunjabKesari

 ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ਤੋਂ ਘਰ ਪਰਤਦੇ ਹੀ ਅਭਿਸ਼ੇਕ ਬੱਚਨ ਨੂੰ ਮਿਲੀ ਬੁਰੀ ਖ਼ਬਰ,ਕਰੀਬੀ ਦੋਸਤ ਹੀ ਹੋਈ ਮੌਤ

ਮਾਹਿਰਾ ਅਕਸਰ ਫ਼ੈਟ ਸ਼ੇਮਿੰਗ ਦਾ ਸਾਹਮਣਾ ਕਰਨਾ ਪਿਆ ਪਰ ਹੱਦ ਉਦੋਂ ਹੋ ਗਈ ਜਦੋਂ ਇਕ ਰਿਪੋਰਟਰ ਨੇ ਮਾਹਿਰਾ ਦੇ ਵਜ਼ਨ ਨੂੰ ਲੈ ਕੇ ਸਵਾਲ ਕੀਤੇ ਸੀ।  ਦਰਅਸਲ ਮਾਹਿਰਾ ਲਈ ਇਕ ਇੰਟਰਵਿਊ ਆਯੋਜਿਤ ਕੀਤਾ ਗਿਆ ਸੀ। ਜਿਸ ਇੰਟਰਵਿਊ ਦੌਰਾਨ ਰਿਪੋਰਟਰ ਪੰਜਾਬੀ ’ਚ ਕਹਿੰਦਾ ਹੈ ‘ਲੋਕ ਸੈਲੀਬ੍ਰਿਟੀਜ਼ ਨੂੰ ਕਿਸੇ ਵੀ ਤਰ੍ਹਾਂ ਨਹੀਂ ਰਹਿਣ ਦਿੰਦੇ ਲੋਕ ਕਹਿੰਦੇ ਹਨ ਕਿ ਉਹ ਬਹੁਤ ਪਤਲੇ ਹੋ ਗਏ ਹਨ ਅਤੇ ਕਈ ਵਾਰ ਲੋਕ ਕਹਿੰਦੇ ਹਨ ਕਿ ਉਹ ਬਹੁਤ ਮੋਟੇ ਹੋ ਗਏ ਹਨ।

PunjabKesari

 ਇਹ ਵੀ ਪੜ੍ਹੋ: ਕਾਰਤਿਕ ਆਰੀਅਨ ਪ੍ਰਸ਼ੰਸਕਾਂ ਦੀ ਭੀੜ ਨਾਲ ਘਿਰੇ ਗਏ, ਬਾਈਕ ਰਾਹੀਂ ਗੇਟੀ ਗਲੈਕਸੀ ਪਹੁੰਚੇ

ਰਿਪੋਟਰਸ ਨੇ ਕਿਹਾ ਕਿ ਇਸ ਦੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋ ਰਿਹਾ ਹੈ ਜੋ ਮੇਰੇ ਨਾਲ ਹੈ ਮਾਹਿਰਾ ਸ਼ਰਮਾ। ਰਿਪੋਟਰ ਅੱਗੇ ਸਵਾਲ ਕਰਨ ਹੀ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਮਾਹਿਰਾ ਗੁੱਸੇ ’ਚ ਭੜਕ ਗਈ ਸੀ। ਮਾਹਿਰਾ ਨੇ ਕਿਹਾ ਸੀ ਕਿ ਮੈਨੂੰ ਸਵਾਲ ਪਸੰਦ ਨਹੀਂ ਆਇਆ ਇਹ ਕਹਿ ਕੇ ਉਹ ਚੱਲੀ ਗਈ।

PunjabKesari

ਕੰਮ ਦੀ ਗੱਲ ਕਰੀਏ ਤਾਂ ਮਾਹਿਰਾ ਜਲਦੀ ਹੀ ਪੰਜਾਬੀ ਇੰਡਸਟਰੀ ’ਚ ਡੈਬੀਊ ਕਰਨ ਵਾਲੀ ਹੈ। ਮਾਹਿਰਾ ਸਿੰਗਰ ਰਣਜੀਤ ਬਾਵਾ ਦੇ ਨਾਲ ਫ਼ਿਲਮ ਲੈਂਬਰਗਿਨੀ ’ਚ ਨਜ਼ਰ ਆਵੇਗੀ।

PunjabKesari


Anuradha

Content Editor

Related News