ਸ਼ਾਹਰੁਖ ਦੀ ''ਰਈਸ'' ਦੇ ਸੈੱਟ ਤੋਂ ਮਾਹਿਰਾ ਖਾਨ ਦਾ ਫਸਰਟ ਲੁੱਕ ਆਇਆ ਸਾਹਮਣੇ

Tuesday, Feb 16, 2016 - 03:05 PM (IST)

ਸ਼ਾਹਰੁਖ ਦੀ ''ਰਈਸ'' ਦੇ ਸੈੱਟ ਤੋਂ ਮਾਹਿਰਾ ਖਾਨ ਦਾ ਫਸਰਟ ਲੁੱਕ ਆਇਆ ਸਾਹਮਣੇ

ਨਵੀਂ ਦਿੱਲੀ- ਸ਼ਾਹਰੁਖ ਖਾਨ ਦੀ ਫ਼ਿਲਮ ''ਰਈਸ'' ਈਦ ਦੇ ਮੌਕੇ ''ਤੇ ਸਿਨੇਮਾਘਰਾਂ ''ਚ ਦਸਤਕ ਦੇਣ ਜਾ ਰਹੀ ਹੈ। ਫ਼ਿਲਮ ''ਚ ਸ਼ਾਹਰੁਖ ਇਕ ਕ੍ਰਿਮੀਨਲ ਦੀ ਭੂਮਿਕਾ ''ਚ ਨਜ਼ਰ ਆਉਣਗੇ। ਇਸ ਫ਼ਿਲਮ ''ਚ ਨਵਾਜ਼ੁਦੀਨ ਸਿੱਦੀਕੀ ਪੁਲਸ ਆਫਿਸਰ ਦੇ ਰੋਲ ''ਚ ਹੋਣਗੇ। ਹਾਲ ਹੀ ''ਚ ਦੋਹਾਂ ਦਾ ਫਸਰਟ ਲੁੱਕ ਸਾਹਮਣੇ ਆਇਆ ਸੀ। ਹੁਣ ਫ਼ਿਲਮ ਦੀ ਅਦਾਕਾਰਾ ਮਾਹਿਰਾ ਖਾਨ ਦਾ ਫਸਰਟ ਲੁੱਕ ਸਾਹਮਣੇ ਆ ਗਿਆ ਹੈ, ਜੋ ਫ਼ਿਲਮ ''ਚ ਸ਼ਾਹਰੁਖ ਖਾਨ ਨਾਲ ਇਸ਼ਕ ਫਰਮਾਉਂਦੀ ਨਜ਼ਰ ਆਵੇਗੀ। ਫ਼ਿਲਮ ''ਚ ਮਾਹਿਰਾ ਕੁਝ ਰਵਾਇਤੀ ਲੁੱਕ ''ਚ ਨਜ਼ਰ ਆਵੇਗੀ।

ਤੁਹਾਨੂੰ ਦੱਸ ਦਈਏ ਕਿ ਮਾਹਿਰਾ ਪਾਕਿਸਤਾਨੀ ਅਦਾਕਾਰਾ ਹੈ। ਸਰਹੱਦ ਪਾਰ ਮਾਹਿਰਾ ਦੇ ਲੱਖਾਂ ਫੈਂਸ ਹਨ ਅਤੇ ਹੁਣ ਉਸ ਨੇ ਫ਼ਿਲਮ ''ਰਈਸ'' ਨਾਲ ਬਾਲੀਵੁੱਡ ''ਚ ਐਂਟਰੀ ਕੀਤੀ ਹੈ। ਹਾਲ ਹੀ ''ਚ ਸਾਹਰੁਖ ਨੇ ਮਾਹਿਰਾ ਦੀ ਤਾਰੀਫ ਕਰਦੇ ਹੋਏ ਕਿਹਾ ਹੈ,''''ਉਹ ਕਾਫੀ ਸਾਫਟ ਬੋਲਦੀ ਹੈ ਅਤੇ ਪਿਆਰੀ ਹੈ। ਉਨ੍ਹਾਂ ਦਾ ਅਭਿਨੈ ਕਾਫੀ ਵੱਖ ਅਤੇ ਵਧੀਆ ਹੈ।''''
 


author

Anuradha Sharma

News Editor

Related News