ਅਫਸਾਨਾ ਦੇ ਹੱਥਾਂ 'ਤੇ ਲੱਗੀ ਪਿਆਰ ਸਾਜ਼ ਦੇ ਨਾਂ ਦੀ ਮਹਿੰਦੀ, ਦੇਖੋ ਖੂਬਸੂਰਤ ਤਸਵੀਰਾਂ
Saturday, Feb 19, 2022 - 11:53 AM (IST)
ਮੁੰਬਈ- ਪੰਜਾਬੀ ਗਾਇਕਾ ਅਤੇ ਬਿਗ ਬੌਸ 15 ਦੀ ਮੁਕਾਬਲੇਬਾਜ਼ ਅਫਸਾਨਾ ਖਾਨ ਦੀ ਜ਼ਿੰਦਗੀ ਦਾ ਨਵਾਂ ਚੈਪਟਰ ਸ਼ੁਰੂ ਹੋਣ ਵਾਲਾ ਹੈ। ਅਫਸਾਨਾ ਆਪਣੇ ਪਿਆਰ ਸਾਜ਼ ਦੇ ਨਾਲ 19 ਫਰਵਰੀ ਭਾਵ ਅੱਜ ਵਿਆਹ ਦੇ ਬੰਧਣ 'ਚ ਬੱਝਣ ਜਾ ਰਹੀ ਹੈ। ਅਜਿਹੇ 'ਚ ਅਫਸਾਨਾ ਖਾਨ ਅਤੇ ਸਾਜ਼ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ।
ਬੀਤੀ ਰਾਤ ਅਫਸਾਨਾ ਖਾਨ ਦੀ ਮਹਿੰਦੀ ਸੈਰੇਮਨੀ ਸੀ ਜਿਸ 'ਚ ਬਿਗ ਬੌਸ ਦੇ ਦੋਸਤਾਂ ਨੇ ਵੀ ਹਿੱਸਾ ਲਿਆ ਅਤੇ ਵਿਆਹ ਦੀਆਂ ਰਸਮਾਂ 'ਚ ਖੂਬ ਰੰਗ ਜਮਾਇਆ।
ਅਫਸਾਨਾ ਦੇ ਹੱਥਾਂ 'ਤੇ ਪੀਆ ਸਾਜ਼ ਦੇ ਨਾਂ ਦੀ ਮਹਿੰਦੀ ਰਚ ਚੁੱਕੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੈਂਡ ਪ੍ਰੀ-ਵੈਡਿੰਗ ਸੈਰੇਮਨੀ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸੈਰੇਮਨੀ 'ਚ ਅਫਸਾਨਾ ਮਹਿੰਦੀ ਰੰਗ ਦੇ ਫਲੋਰਲ ਪ੍ਰਿਟਿੰਡ ਸੂਟ 'ਚ ਖੂਬਸੂਰਤ ਦਿਖੀ। ਅਫਸਾਨਾ ਸੂਟ ਦੇ ਨਾਲ ਉਨ੍ਹਾਂ ਨੇ ਰੈੱਡ ਦੁਪੱਟਾ ਕੈਰੀ ਕੀਤਾ ਸੀ। ਕੰਨਾਂ 'ਚ ਗੋਲਡਨ ਝੁਮਕੇ, ਮਿਨੀਮਲ ਮੇਕਅਪ ਅਫਸਾਨਾ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਸਨ। ਪਿਆਰ ਦੇ ਨਾਂ ਦੀ ਮਹਿੰਦੀ ਲੱਗਦੇ ਹੀ ਅਫਸਾਨਾ ਦਾ ਚਿਹਰਾ ਖਿਲ ਉਠਿਆ। ਜੇ ਸਾਜ਼ ਦੀ ਗੱਲ ਕਰੀਏ ਤਾਂ ਉਸ ਨੇ ਵੀ ਅਫਸਾਨਾ ਦਾ ਨਾਲ ਮੈਚਿੰਗ ਡਰੈੱਸ ਪਾਈ ਸੀ ਜਿਸ 'ਚ ਉਹ ਕਾਫੀ ਸੁੰਦਰ ਲੱਗ ਰਹੇ ਸਨ।
ਰਾਜਸਥਾਨੀ ਸਟਾਈਲ ਡੈਕੋਰੇਸ਼ਨ ਅਤੇ ਚਾਹੁਣ ਵਾਲਿਆਂ ਦੇ ਨਾਲ ਮਹਿੰਦੀ ਸੈਰੇਮਨੀ 'ਚ ਚਾਰ ਚੰਨ ਤਾਂ ਲੱਗਣੇ ਹੀ ਸਨ। ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ 'ਚ ਦੇਖੀਏ ਤਾਂ ਅਫਸਾਨਾ ਦੇ ਨਾਲ ਹਿਮਾਂਸ਼ੀ ਖੁਰਾਨਾ, ਰਾਖੀ ਸਾਵੰਤ, ਸ਼ੇਫਾਲੀ ਬੰਗਾ, ਡੋਨਲ ਵੀ ਨਜ਼ਰ ਆ ਰਹੀ ਸੀ।
ਰਾਖੀ ਸਾਵੰਤ ਨੇ ਅਫਸਾਨਾ ਦੀ ਮਹਿੰਦੀ 'ਚ ਖ਼ੂਬ ਡਾਂਸ ਕੀਤਾ। ਉਹ ਯੈਲੋ ਰੰਗ ਦੇ ਲਹਿੰਗਾ-ਚੋਲੀ 'ਚ ਨਜ਼ਰ ਆਈ। ਉਧਰ ਹਿਮਾਂਸ਼ੀ ਖੁਰਾਨਾ ਬਲੈਕ ਆਊਟਫੁੱਟ 'ਚ ਕਹਿਰ ਢਾਹ ਰਹੀ ਸੀ।