'ਪੰਜਾਬ ਬੰਦ' ਦੌਰਾਨ ਬਠਿੰਡਾ 'ਚ ਸੜਕਾਂ ਕੀਤੀਆਂ ਗਈਆਂ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

Monday, Dec 30, 2024 - 10:54 AM (IST)

'ਪੰਜਾਬ ਬੰਦ' ਦੌਰਾਨ ਬਠਿੰਡਾ 'ਚ ਸੜਕਾਂ ਕੀਤੀਆਂ ਗਈਆਂ ਜਾਮ, ਦੇਖੋ ਮੌਕੇ ਦੀਆਂ ਤਸਵੀਰਾਂ

ਬਠਿੰਡਾ : ਕਿਸਾਨਾਂ ਵਲੋਂ ਅੱਜ 'ਪੰਜਾਬ ਬੰਦ' ਦੀ ਕਾਲ ਦੇ ਮੱਦੇਨਜ਼ਰ ਬਠਿੰਡਾ ਜ਼ਿਲ੍ਹੇ 'ਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ। ਇੱਥੇ ਸਬਜ਼ੀ ਮੰਡੀ ਨੂੰ ਬੰਦ ਰੱਖਿਆ ਗਿਆ। ਇਸ ਦੇ ਨਾਲ ਹੀ ਬੱਸ ਅੱਡਿਆਂ 'ਤੇ ਖੜ੍ਹੀਆਂ ਬੱਸਾਂ ਕਾਰਨ ਯਾਤਰੀਆਂ ਦੀ ਵੱਡੀ ਭੀੜ ਦੇਖਣ ਨੂੰ ਮਿਲੀ ਕਿਉਂਕਿ ਸਰਕਾਰੀ ਬੱਸਾਂ ਸੜਕਾਂ 'ਤੇ ਨਹੀਂ ਦੌੜਨਗੀਆਂ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਹੋ ਗਿਆ ਔਖਾ! ਬਚਣ ਲਈ ਪੜ੍ਹ ਲਓ ਇਹ Advisory

PunjabKesari

ਕਿਸਾਨਾਂ ਵਲੋਂ ਥਾਂ-ਥਾਂ 'ਤੇ ਸੜਕਾਂ ਜਾਮ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕਿਸਾਨਾਂ ਵਲੋਂ ਬੰਦ ਦੇ ਦਿੱਤੇ ਸੱਦੇ ਤਹਿਤ ਅੱਜ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਮੁਕੰਮਲ ਬੰਦ ਹੇਗਾ। ਇਸ 'ਚ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਰਾਹਤ ਹੋਵੇਗੀ। ਰੇਲਵੇ ਅਤੇ ਸੜਕੀ ਆਵਾਜਾਈ ਜਾਮ ਰਹੇਗੀ, ਦੁਕਾਨਾਂ ਵੀ ਬੰਦ ਰਹਿਣਗੀਆਂ, ਗੈਸ ਸਟੇਸ਼ਨ, ਪੈਟਰੋਲ ਪੰਪ, ਸਬਜ਼ੀ ਮੰਡੀ, ਦੁੱਧ ਦੀ ਸਪਲਾਈ ਸਮੇਤ ਹਰ ਚੀਜ਼ ਬੰਦ ਰੱਖੀ ਜਾਵੇਗੀ।  

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਸੋਚ-ਸਮਝ ਕੇ ਨਿਕਲਣ ਲੋਕ

PunjabKesari

ਜ਼ਿਲ੍ਹੇ ਅੰਦਰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਵੀ ਬੰਦ ਰਹੀ। ਬੱਸ ਅੱਡੇ ਤੋਂ ਇਲਾਵਾ ਸ਼ਹਿਰ ਦੀਆਂ ਮੁੱਖ ਥਾਵਾਂ 'ਤੇ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ। ਬਠਿੰਡਾ 'ਚ ਕਿਸਾਨਾਂ ਨੇ ਭਾਈ ਕਨ੍ਹਈਆ ਚੌਂਕ 'ਤੇ ਧਰਨਾ ਦਿੱਤਾ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਠੱਪ ਕੀਤਾ ਗਿਆ। ਪੁਲਸ ਨੇ ਕਈ ਸੜਕਾਂ 'ਤੇ ਬੈਰੀਕੇਡ ਲਾ ਕੇ ਆਵਾਜਾਈ ਨੂੰ ਹੋਰ ਸੜਕਾਂ ਵੱਲ ਡਾਇਵਰਟ ਕੀਤਾ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News