ਇਮਰਾਨ ਹਾਸ਼ਮੀ ਨਾਲ ਕੁਝ ਖ਼ਾਸ ਲਿਆ ਰਹੇ ਨੇ ਬੀ2ਗੈਦਰਪਰੋਸ ਵਾਲੇ ਮਾਹੀ ਸੰਧੂ

11/22/2021 2:35:41 PM

ਚੰਡੀਗੜ੍ਹ (ਬਿਊਰੋ)– ਬੀ2ਗੈਦਰਪਰੋਸ ਨੇ ਪੰਜਾਬੀ ਤੇ ਹਿੰਦੀ ਸੰਗੀਤ ਜਗਤ ਦੇ ਕਈ ਸੁਪਰਹਿੱਟ ਗੀਤ ਡਾਇਰੈਕਟ ਕੀਤੇ ਹਨ। ਉਥੇ ਬੀ2ਗੈਦਰਪਰੋਸ ਦੇ ਮਾਹੀ ਸੰਧੂ ਗੀਤਾਂ ’ਚ ਅਦਾਕਾਰੀ ਕਰਦੇ ਵੀ ਦੇਖੇ ਜਾਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : DSGMC ਨੇ ਕੰਗਨਾ ਰਣੌਤ ਖ਼ਿਲਾਫ਼ ਮੁੰਬਈ ’ਚ ਦਰਜ ਕਰਵਾਈ FIR, ਗ੍ਰਿਫ਼ਤਾਰੀ ਦੀ ਕੀਤੀ ਮੰਗ

ਹਾਲ ਹੀ ’ਚ ਮਾਹੀ ਸੰਧੂ ਨੇ ਬਾਲੀਵੁੱਡ ਸੁਪਰਸਟਾਰ ਇਮਰਾਨ ਹਾਸ਼ਮੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ’ਚ ਮਾਹੀ ਸੰਧੂ ਨੇ ਲਿਖਿਆ, ‘ਖ਼ੁਸ਼ਕਿਸਮਤ ਹਾਂ, ਇਹ ਬੀ2ਗੈਦਰਪਰੋਸ ਤੇ ਇਮਰਾਨ ਹਾਸ਼ਮੀ ਦਾ ਮੇਲ ਹੈ।’

ਇਸ ਤਸਵੀਰ ਤੋਂ ਕਿਆਸ ਲਗਾਈ ਜਾ ਰਹੀ ਹੈ ਕਿ ਬੀ2ਗੈਦਰਪਰੋਸ ਵਾਲੇ ਇਮਰਾਨ ਹਾਸ਼ਮੀ ਨਾਲ ਕਿਸੇ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਉਥੇ ਚਰਚਾ ਇਹ ਵੀ ਹੈ ਕਿ ਇਸ ਗੀਤ ’ਚ ਮਾਹੀ ਸੰਧੂ ਵੀ ਇਮਰਾਨ ਹਾਸ਼ਮੀ ਨਾਲ ਨਜ਼ਰ ਆ ਸਕਦੇ ਹਨ।

ਬੀ2ਗੈਦਰਪਰੋਸ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਬਾਦਸ਼ਾਹ ਦਾ ‘ਜੁਗਨੂ’, ਖ਼ਾਨ ਭੈਣੀ ਦਾ ‘ਚੂਰੀ’, ਅਰਜਨ ਢਿੱਲੋਂ ਦਾ ‘ਪਹਿਲੀ ਪੇਸ਼ੀ’, ‘ਪਾਣੀ ਪਾਣੀ’, ਕਰਨ ਔਜਲਾ ਦਾ ‘ਅਧੀਆ’ ਸਮੇਤ ਅਣਗਿਣਤ ਗੀਤ ਸ਼ਾਮਲ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News