ਮਹਾਕੁੰਭ ਦੀ ''ਵਾਇਰਲ ਗਰਲ'' ਮੋਨਾਲੀਸਾ ਦਾ ਵੱਡਾ ਧਮਾਕਾ; ਫਿਲਮ ਮੇਕਰ ਸਨੋਜ ਮਿਸ਼ਰਾ ''ਤੇ ਲਾਏ ਛੇੜਛਾੜ ਦੇ ਗੰਭੀਰ ਦੋਸ਼
Wednesday, Mar 25, 2026 - 05:18 PM (IST)
ਮੁੰਬਈ : ਮਹਾਕੁੰਭ ਰਾਹੀਂ ਰਾਤੋ-ਰਾਤ ਸੁਰਖੀਆਂ ਵਿੱਚ ਆਈ 'ਵਾਇਰਲ ਗਰਲ' ਮੋਨਾਲੀਸਾ ਭੋਸਲੇ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਹਾਲ ਹੀ ਵਿੱਚ ਮੁਸਲਿਮ ਨੌਜਵਾਨ ਫਰਮਾਨ ਖਾਨ ਨਾਲ ਵਿਆਹ ਕਰਵਾ ਕੇ ਸਭ ਨੂੰ ਹੈਰਾਨ ਕਰਨ ਵਾਲੀ ਮੋਨਾਲੀਸਾ ਨੇ ਹੁਣ ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ 'ਤੇ ਸਨਸਨੀਖੇਜ਼ ਦੋਸ਼ ਲਾਏ ਹਨ। ਮੋਨਾਲੀਸਾ ਦਾ ਕਹਿਣਾ ਹੈ ਫਿਲਮਾਂ ਦਾ ਲਾਲਚ ਦੇ ਕੇ ਉਸ ਦਾ ਸੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ।
"ਮੇਰੇ ਪਰਿਵਾਰ ਨੇ ਵੀ ਨਹੀਂ ਦਿੱਤਾ ਸਾਥ"
ਆਪਣੇ ਪਤੀ ਫਰਮਾਨ ਖਾਨ ਨਾਲ ਪ੍ਰੈੱਸ ਕਾਨਫਰੰਸ ਕਰਦਿਆਂ ਮੋਨਾਲੀਸਾ ਬਹੁਤ ਭਾਵੁਕ ਨਜ਼ਰ ਆਈ। ਉਸ ਨੇ ਦੋਸ਼ ਲਾਇਆ ਕਿ ਸਨੋਜ ਮਿਸ਼ਰਾ ਨੇ ਉਸ ਨੂੰ ਕਈ ਵਾਰ ਗਲਤ ਤਰੀਕੇ ਨਾਲ ਛੂਹਿਆ। ਮੋਨਾਲੀਸਾ ਨੇ ਕਿਹਾ, "ਜਦੋਂ ਮੈਂ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਉਨ੍ਹਾਂ ਨੇ ਮੇਰਾ ਸਾਥ ਦੇਣ ਦੀ ਬਜਾਏ ਮੈਨੂੰ ਚੁੱਪ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲੀ ਫਿਲਮ ਹੈ, ਇਸ ਲਈ ਕੁਝ ਨਾ ਬੋਲੋ। ਕੀ ਪਹਿਲੀ ਫਿਲਮ ਲਈ ਮੈਂ ਆਪਣਾ ਰੇਪ ਕਰਵਾ ਲੈਂਦੀ?"
ਇਹ ਵੀ ਪੜ੍ਹੋ: 'ਧੁਰੰਦਰ 2' ਦੀ ਸਫਲਤਾ ਦਰਮਿਆਨ ਅਰਜੁਨ ਰਾਮਪਾਲ ਦਾ ਵੱਡਾ ਧਮਾਕਾ, ਹੱਥ ਲੱਗਾ ਇਕ ਹੋਰ ਵੱਡਾ ਪ੍ਰੋਜੈਕਟ
ਧਮਕੀਆਂ ਅਤੇ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇ ਇਲਜ਼ਾਮ
ਮੋਨਾਲੀਸਾ ਨੇ ਅੱਗੇ ਕਿਹਾ ਕਿ ਸਨੋਜ ਮਿਸ਼ਰਾ ਇੱਕ ਗੰਦਾ ਇਨਸਾਨ ਹੈ ਜੋ ਘੱਟ ਉਮਰ ਦੀਆਂ ਕੁੜੀਆਂ ਨੂੰ ਫਿਲਮਾਂ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਛੇੜਛਾੜ ਕਰਦਾ ਹੈ। ਉਸ ਨੇ ਦੋਸ਼ ਲਾਇਆ ਕਿ ਫਰਮਾਨ ਨਾਲ ਵਿਆਹ ਕਰਨ ਤੋਂ ਬਾਅਦ ਸਨੋਜ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇ ਰਿਹਾ ਹੈ ਅਤੇ ਦੰਗੇ ਕਰਵਾਉਣਾ ਚਾਹੁੰਦਾ ਹੈ। ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਾਡੇ ਪੋਸਟਰ ਸਾੜੇ ਜਾ ਰਹੇ ਹਨ। ਕੀ ਪਿਆਰ ਕਰਨਾ ਕੋਈ ਗੁਨਾਹ ਹੈ? ਮੇਰੇ ਪਤੀ 'ਤੇ ਅੱਤਵਾਦੀ ਹੋਣ ਦੇ ਝੂਠੇ ਇਲਜ਼ਾਮ ਸਨੋਜ ਮਿਸ਼ਰਾ ਦੇ ਦਬਾਅ ਹੇਠ ਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਧੁੰਰਦਰ ਦੀ ਸਫਲਤਾ ਵਿਚਾਲੇ ਮੁਸ਼ਕਲ 'ਚ ਫ਼ਸੇ ਰਣਵੀਰ ਸਿੰਘ ! ਹਾਈਕੋਰਟ ਨੇ ਦਿੱਤੇ ਮੁਆਫ਼ੀ ਮੰਗਣ ਦੇ ਆਦੇਸ਼
ਸਰਕਾਰ ਤੋਂ ਮੰਗੀ ਮਦਦ
ਪੀੜਤ ਮੋਨਾਲੀਸਾ ਨੇ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਸ ਨੇ ਕਿਹਾ ਕਿ ਉਸ ਨੂੰ ਅਤੇ ਉਸ ਦੇ ਪਤੀ ਨੂੰ ਸਰੇਆਮ ਕੱਟ ਕੇ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਦਕਿ ਜਨਤਾ ਤਮਾਸ਼ਬੀਨ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਸਨੋਜ ਮਿਸ਼ਰਾ ਨੇ ਮੋਨਾਲੀਸਾ ਨੂੰ 2025 ਦੇ ਕੁੰਭ ਮੇਲੇ ਤੋਂ ਬਾਅਦ ਆਪਣੀ ਫਿਲਮ 'ਦਿ ਡਾਇਰੀ ਆਫ ਮਨੀਪੁਰ' ਰਾਹੀਂ ਬਾਲੀਵੁੱਡ ਵਿੱਚ ਲਾਂਚ ਕੀਤਾ ਸੀ। ਇਹ ਮੋਨਾਲੀਸਾ ਦੀ ਪਹਿਲੀ ਫਿਲਮ ਹੈ, ਪਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਇਹ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
