'ਅਸੀਂ ਸਿੱਖ ਕੌਮ ਦੇ ਨਾਲ ਹਾਂ..!' ਫਿਲਮ 'ਧੁਰੰਦਰ-2' 'ਚ ਸਿਗਰਟ ਪੀਣ ਵਾਲੇ ਸੀਨ 'ਤੇ ਆਰ. ਮਾਧਵਨ ਨੇ ਤੋੜੀ ਚੁੱਪੀ
Wednesday, Mar 25, 2026 - 12:03 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਆਰ. ਮਾਧਵਨ ਨੇ ਆਪਣੀ ਫਿਲਮ 'ਧੁਰੰਦਰ: ਦਿ ਰਿਵੈਂਜ' ਵਿੱਚ ਦਸਮ ਗ੍ਰੰਥ ਦੀ ਬਾਣੀ ਦੇ ਉਚਾਰਨ ਦੌਰਾਨ ਸਿਗਰਟ ਪੀਣ ਵਾਲੇ ਸੀਨ 'ਤੇ ਉੱਠੇ ਵਿਵਾਦ ਨੂੰ ਲੈ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਸੋਸ਼ਲ ਮੀਡੀਆ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀਆਂ ਖਬਰਾਂ ਤੋਂ ਬਾਅਦ ਅਦਾਕਾਰ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਸਾਰੀ ਸਥਿਤੀ ਸਪੱਸ਼ਟ ਕੀਤੀ ਹੈ।
ਇਹ ਵੀ ਪੜ੍ਹੋ: ਭਰੀ ਜਵਾਨੀ 'ਚ ਦੁਨੀਆ ਨੂੰ ਅਲਵਿਦਾ ਆਖ਼ ਗਈ ਖ਼ੂਬਸੂਰਤ ਅਦਾਕਾਰਾ ! ਭਿਆਨਕ ਹਾਦਸੇ 'ਚ ਨਿਕਲੀ ਜਾਨ
ਕੀ ਹੈ ਪੂਰਾ ਮਾਮਲਾ?
ਫਿਲਮ ਦੇ ਇਕ ਦ੍ਰਿਸ਼ ਵਿੱਚ ਮਾਧਵਨ ਦਾ ਕਿਰਦਾਰ ਸਿਗਰਟ ਪੀਂਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਮ ਗ੍ਰੰਥ ਦੀਆਂ ਕੁਝ ਪਵਿੱਤਰ ਪੰਕਤੀਆਂ ਦਾ ਉਚਾਰਨ ਕਰਦਾ ਦਿਖਾਈ ਦਿੰਦਾ ਹੈ। ਇਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: 5ਵੀਂ ਵਾਰ ਪਿਤਾ ਬਣਿਆ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ, ਪਹਿਲੀ ਪਤਨੀ ਨੇ ਦਿੱਤਾ ਧੀ ਨੂੰ ਜਨਮ
ਮਾਧਵਨ ਨੇ ਦਿੱਤੀ ਸਫ਼ਾਈ
ਆਪਣੇ ਸੰਬੋਧਨ ਵਿੱਚ ਮਾਧਵਨ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉਨ੍ਹਾਂ ਕਿਹਾ, "ਮੈਨੂੰ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਇਸ ਸੀਨ ਤੋਂ ਤਕਲੀਫ਼ ਹੋਈ ਹੈ, ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਇਹ ਗਲਤਫਹਿਮੀ ਹੈ। ਨਿਰਦੇਸ਼ਕ ਆਦਿਤਿਆ ਧਰ ਨੇ ਪਹਿਲਾਂ ਹੀ ਮੈਨੂੰ ਹਦਾਇਤ ਦਿੱਤੀ ਸੀ ਕਿ ਬਾਣੀ ਦੀਆਂ ਲਾਈਨਾਂ ਬੋਲਣ ਤੋਂ ਕਾਫੀ ਪਹਿਲਾਂ ਮੈਂ ਸਿਗਰਟ ਬੁਝਾ ਦੇਵਾਂ। ਜੇਕਰ ਤੁਸੀਂ ਸੀਨ ਨੂੰ ਧਿਆਨ ਨਾਲ ਦੇਖੋਗੇ, ਤਾਂ ਨਾ ਮੇਰੇ ਹੱਥ ਵਿੱਚ ਸਿਗਰਟ ਹੈ ਅਤੇ ਨਾ ਹੀ ਮੂੰਹ ਵਿੱਚੋਂ ਧੂੰਆਂ ਨਿਕਲ ਰਿਹਾ ਹੈ।"
ਸਿੱਖ ਕੌਮ ਪ੍ਰਤੀ ਪ੍ਰਗਟਾਇਆ ਸਤਿਕਾਰ
ਮਾਧਵਨ ਨੇ ਅੱਗੇ ਕਿਹਾ ਕਿ ਉਹ ਖੁਦ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ, "ਅਸੀਂ ਪੂਰੀ ਸਿੱਖ ਕੌਮ ਦੇ ਨਾਲ ਹਾਂ। ਮੈਂ ਆਪਣੀ ਹਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਨਤਮਸਤਕ ਹੋਣ ਜਾਂਦਾ ਹਾਂ। ਸਾਡਾ ਇਰਾਦਾ ਕਿਸੇ ਦਾ ਦਿਲ ਦੁਖਾਉਣ ਦਾ ਬਿਲਕੁਲ ਨਹੀਂ ਸੀ।"
ਇਹ ਵੀ ਪੜ੍ਹੋ: ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ ਦੇ ਹੋਸ਼
ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ ਫਿਲਮ
ਦੱਸਣਯੋਗ ਹੈ ਕਿ ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ 19 ਮਾਰਚ ਨੂੰ ਰਿਲੀਜ਼ ਹੋਈ ਸੀ ਅਤੇ ਹੁਣ ਤੱਕ ਦੁਨੀਆ ਭਰ ਵਿੱਚ 700 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ, ਸੰਜੇ ਦੱਤ ਅਤੇ ਅਰਜੁਨ ਰਾਮਪਾਲ ਵਰਗੇ ਦਿੱਗਜ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ 2025 ਦੀ ਸੁਪਰਹਿੱਟ ਫਿਲਮ 'ਧੁਰੰਦਰ' ਦਾ ਸੀਕਵਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
