ਸਿਧਾਰਥ ਮਲਹੋਤਰਾ ਤੇ ਤਮੰਨਾ ਭਾਟੀਆ ਦੀ ਫਿਲਮ ''Vvan'' ਦੀ ਰਿਲੀਜ਼ ਦਾ ਹੋਇਆ ਐਲਾਨ
Wednesday, Mar 25, 2026 - 01:03 PM (IST)
ਮੁੰਬਈ (ਏਜੰਸੀ) : ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਤਮੰਨਾ ਭਾਟੀਆ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੀ ਆਉਣ ਵਾਲੀ ਫਿਲਮ 'Vvan' ਦੀ ਰਿਲੀਜ਼ ਡੇਟ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਇਹ ਫਿਲਮ ਇਸ ਸਾਲ ਰੱਖੜੀ ਦੇ ਖਾਸ ਮੌਕੇ 'ਤੇ 28 ਅਗਸਤ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਮਸ਼ਹੂਰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 'Vvan' ਇੱਕ ਲੋਕ-ਕਥਾਵਾਂ 'ਤੇ ਅਧਾਰਿਤ ਥ੍ਰਿਲਰ ਫਿਲਮ ਹੈ। ਏਕਤਾ ਕਪੂਰ ਅਤੇ TVF ਦੀ ਭਾਈਵਾਲੀ ਹੇਠ ਬਣੀ ਇਹ ਫਿਲਮ ਮੱਧ ਭਾਰਤ ਦੇ ਸੰਘਣੇ ਜੰਗਲਾਂ, ਪ੍ਰਾਚੀਨ ਮਾਨਤਾਵਾਂ ਅਤੇ ਲੁਕੇ ਹੋਏ ਮੰਦਰਾਂ ਦੀ ਇੱਕ ਰੋਮਾਂਚਕ ਕਹਾਣੀ ਪੇਸ਼ ਕਰੇਗੀ।
ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਸਿਧਾਰਥ ਅਤੇ ਤਮੰਨਾ ਦੀ ਇੱਕ 'ਬੀਹਾਈਂਡ ਦਾ ਸੀਨ' (BTS) ਤਸਵੀਰ ਵਾਇਰਲ ਹੋਈ ਸੀ, ਜਿਸ ਵਿੱਚ ਦੋਵਾਂ ਦੀ ਕਿਊਟ ਕੈਮਿਸਟਰੀ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਫਿਲਮ ਦਾ ਨਿਰਦੇਸ਼ਨ ਦੀਪਕ ਮਿਸ਼ਰਾ ਅਤੇ ਅਰੁਣਭ ਕੁਮਾਰ ਨੇ ਕੀਤਾ ਹੈ। ਇਸ ਨੂੰ ਬਾਲਾਜੀ ਮੋਸ਼ਨ ਪਿਕਚਰਜ਼ ਅਤੇ 'ਦਿ ਵਾਇਰਲ ਫੀਵਰ' (TVF) ਵੱਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ 15 ਮਈ 2026 ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਮੇਕਰਸ ਨੇ ਇਸ ਨੂੰ ਤਿਉਹਾਰੀ ਸੀਜ਼ਨ ਦੇ ਮਦੇਨਜ਼ਰ ਅਗਸਤ ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਸਿਧਾਰਥ ਮਲਹੋਤਰਾ ਆਖਰੀ ਵਾਰ ਫਿਲਮ 'ਪਰਮ ਸੁੰਦਰੀ' ਵਿੱਚ ਜਾਨ੍ਹਵੀ ਕਪੂਰ ਨਾਲ ਨਜ਼ਰ ਆਏ ਸਨ।
