ਰਣਵੀਰ ਸਿੰਘ ਦੀ ਫਿਲਮ ''ਧੁਰੰਦਰ 2'' ਦੇ ਮੁਰੀਦ ਹੋਏ ਸੁਪਰਸਟਾਰ ਨਾਗਾ ਅਰਜੁਨ
Monday, Mar 23, 2026 - 03:30 PM (IST)
ਮੁੰਬਈ (ਏਜੰਸੀ) : ਆਦਿਤਿਆ ਧਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਧੁਰੰਦਰ: ਦਿ ਰੀਵੈਂਜ' ਇਨੀਂ ਦਿਨੀਂ ਬਾਕਸ ਆਫਿਸ 'ਤੇ ਧੂਮ ਮਚਾ ਰਹੀ ਹੈ। 19 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਇਸ ਫਿਲਮ ਨੂੰ ਦਰਸ਼ਕਾਂ ਦੇ ਨਾਲ-ਨਾਲ ਫਿਲਮੀ ਹਸਤੀਆਂ ਵਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਹੇਸ਼ ਬਾਬੂ, ਰਾਮ ਚਰਨ ਅਤੇ ਅੱਲੂ ਅਰਜੁਨ ਵਰਗੇ ਦਿੱਗਜਾਂ ਤੋਂ ਬਾਅਦ ਹੁਣ ਤੇਲਗੂ ਸੁਪਰਸਟਾਰ ਨਾਗਾਰਜੁਨ ਅੱਕੀਨੇਨੀ ਨੇ ਵੀ ਫਿਲਮ ਦੀ ਰੱਜ ਕੇ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: ਧੁਰੰਦਰ ਨੇ ਤੀਲ੍ਹਿਆਂ ਵਾਂਗ ਉਡਾ'ਤੇ ਸਾਰੇ ਰਿਕਾਰਡ ! ਸਿਰਫ਼ 4 ਦਿਨਾਂ 'ਚ ਛਾਪ'ਤਾ 750 ਕਰੋੜ
ਨਾਗਾ ਅਰਜੁਨ ਨੇ ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਜਜ਼ਬਾਤ
ਨਾਗਾਰਜੁਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਫਿਲਮ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਲਿਖਿਆ ਕਿ ਇਸ ਫਿਲਮ ਨੇ ਉਨ੍ਹਾਂ ਦੇ ਹੋਸ਼ ਉਡਾ ਦਿੱਤੇ ਹਨ। ਉਨ੍ਹਾਂ ਲਿਖਿਆ, "ਮੈਂ 'ਧੁਰੰਦਰ: ਦਿ ਰੀਵੈਂਜ' ਦੇਖੀ! ਇਹ ਬਹੁਤ ਹੀ ਸ਼ਾਨਦਾਰ ਫਿਲਮ ਹੈ। ਇਸ ਨੇ ਮੇਰਾ ਦਿਮਾਗ ਹਿਲਾ ਕੇ ਰੱਖ ਦਿੱਤਾ ਹੈ ਅਤੇ ਮੈਂ ਇਸ ਬਾਰੇ ਸੋਚਣਾ ਬੰਦ ਨਹੀਂ ਕਰ ਪਾ ਰਿਹਾ। ਇਹ ਉਨ੍ਹਾਂ ਫਿਲਮਾਂ ਵਿੱਚੋਂ ਇੱਕ ਹੈ ਜੋ ਫਿਲਮ ਨਿਰਮਾਣ ਦੇ ਤਰੀਕੇ ਨੂੰ ਬਦਲਣ ਦੀ ਸਮਰੱਥਾ ਰੱਖਦੀ ਹੈ।"

ਡਾਇਰੈਕਟਰ ਆਦਿਤਿਆ ਧਰ ਨੂੰ ਦੱਸਿਆ 'ਪ੍ਰੇਰਨਾਦਾਇਕ'
ਨਾਗਾਰਜੁਨਨੇ ਫਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ 'ਪ੍ਰੇਰਨਾਦਾਇਕ' ਦੱਸਿਆ। ਉਨ੍ਹਾਂ ਨੇ ਨਾ ਸਿਰਫ ਨਿਰਦੇਸ਼ਕ, ਬਲਕਿ ਫਿਲਮ ਦੀ ਪੂਰੀ ਟੈਕਨੀਕਲ ਟੀਮ—ਜਿਸ ਵਿੱਚ ਕੈਮਰਾ, ਸੰਗੀਤ, ਸਾਊਂਡ ਡਿਜ਼ਾਈਨ ਅਤੇ ਐਕਸ਼ਨ ਸ਼ਾਮਲ ਹੈ—ਦੀ ਵੀ ਪਿੱਠ ਥਾਪੜੀ। ਉਨ੍ਹਾਂ ਅੱਗੇ ਲਿਖਿਆ, "ਸਾਰੇ ਕਲਾਕਾਰਾਂ ਨੂੰ ਵੱਡੀ ਸ਼ਾਬਾਸ਼, ਤੁਸੀਂ ਸਾਰਿਆਂ ਨੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ।"
ਇਹ ਵੀ ਪੜ੍ਹੋ: ਜਦੋਂ ਨਰਿੰਦਰ ਚੰਚਲ ਨੂੰ ਮਾਤਾ ਰਾਣੀ ਨੇ ਸਿਖਾਇਆ ਸਬਕ ! ਹੰਕਾਰ ਕਾਰਨ ਰਾਤੋ-ਰਾਤ ਚਲੀ ਗਈ ਸੀ ਆਵਾਜ਼
ਫਿਲਮ ਦੀ ਸਟਾਰ ਕਾਸਟ
ਦੱਸਣਯੋਗ ਹੈ ਕਿ 'ਧੁਰੰਦਰ: ਦਿ ਰੀਵੈਂਜ' ਸਾਲ 2025 ਵਿੱਚ ਆਈ ਫਿਲਮ 'ਧੁਰੰਦਰ' ਦਾ ਸੀਕਵਲ ਹੈ। ਇਸ ਫਿਲਮ ਵਿੱਚ ਰਣਵੀਰ ਸਿੰਘ ਮੁੱਖ ਭੂਮਿਕਾ ਵਿੱਚ ਹਨ ਅਤੇ ਉਨ੍ਹਾਂ ਦੇ ਨਾਲ ਅਰਜੁਨ ਰਾਮਪਾਲ, ਸੰਜੇ ਦੱਤ, ਆਰ. ਮਾਧਵਨ, ਸਾਰਾ ਅਰਜੁਨ ਅਤੇ ਮਾਨਵ ਗੋਹਿਲ ਵਰਗੇ ਦਿੱਗਜ ਕਲਾਕਾਰ ਅਹਿਮ ਕਿਰਦਾਰ ਨਿਭਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
