ਅਦਾਕਾਰ ਧਨੁਸ਼ ਨੂੰ ਹਾਈ ਕੋਰਟ ਨੇ ਝਿੜਕਿਆ, ਕਿਹਾ- ਲਗਜ਼ਰੀ ਕਾਰ ''ਤੇ ਕਸਟਮ ਫੀਸ ਦੇਣ ਤੋਂ ਮਨ੍ਹਾਂ ਕਿਉਂ ਕਰਦੇ ਹੋ?

Friday, Aug 06, 2021 - 11:59 AM (IST)

ਅਦਾਕਾਰ ਧਨੁਸ਼ ਨੂੰ ਹਾਈ ਕੋਰਟ ਨੇ ਝਿੜਕਿਆ, ਕਿਹਾ- ਲਗਜ਼ਰੀ ਕਾਰ ''ਤੇ ਕਸਟਮ ਫੀਸ ਦੇਣ ਤੋਂ ਮਨ੍ਹਾਂ ਕਿਉਂ ਕਰਦੇ ਹੋ?

ਚੇਨਈ (ਬਿਊਰੋ) – ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਫਿਲਮ ਅਭਿਨੇਤਾ ਧਨੁਸ਼ ਨੂੰ 2015 ’ਚ ਬ੍ਰਿਟੇਨ ਤੋਂ ਬਰਾਮਦ ਰੋਲਸ ਰਾਇਸ ਕਾਰ ਦੀ ਕਸਟਮ ਫੀਸ ’ਤੇ ਛੋਟ ਦੀ ਮੰਗ ਸਬੰਧੀ ਪਟੀਸ਼ਨ ਨੂੰ ਲੈ ਕੇ ਝਿੜਕਿਆ। ਇਸ ਤੋਂ ਪਹਿਲਾਂ ਇਕ ਹੋਰ ਤਾਮਿਲ ਅਭਿਨੇਤਾ ਥਲਪਤੀ ਵਿਜੇ ਵੀ ਬਰਾਮਦ ਲਗਜ਼ਰੀ ਕਾਰ ਦੀ ਕਸਟਮ ਫੀਸ ਮੁਆਫ ਕਰਵਾਉਣ ਦੇ ਚੱਕਰ ’ਚ ਅਦਾਲਤ ਤੋਂ ਝਿੜਕਾਂ ਖਾ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ- Indian Womens Hockey Team ਦੀ ਹਾਰ ਵੇਖ Shah Rukh Khan ਨੇ ਕਿਹਾ 'ਇਹ ਆਪਣੇ ਆਪ 'ਚ ਹੀ ਬਹੁਤ ਵੱਡੀ ਜਿੱਤ ਹੈ'

ਜਸਟਿਸ ਐੱਸ. ਐੱਮ. ਸੁਬਰਾਮਣਿਅਮ ਨੇ ਧਨੁਸ਼ ਨੂੰ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੇ ਤੁਹਾਡੀ ਨੀਅਤ ਠੀਕ ਹੈ ਤਾਂ ਘੱਟੋ-ਘੱਟ ਤੁਹਾਨੂੰ 2018 ’ਚ ਸੁਪਰੀਮ ਕੋਰਟ ਵੱਲੋਂ ਇਸ ਮੁੱਦੇ ਦਾ ਨਿਪਟਾਰਾ ਕਰ ਦੇਣ ਤੋਂ ਬਾਅਦ ਟੈਕਸ ਦਾ ਭੁਗਤਾਨ ਕਰ ਦੇਣਾ ਚਾਹੀਦਾ ਸੀ। ਹੁਣ ਹਾਈ ਕੋਰਟ ਵੱਲੋਂ ਹੁਕਮ ਪਾਸ ਕਰਨ ਲਈ ਮਾਮਲੇ ਨੂੰ ਸੂਚੀਬੱਧ ਕਰਨ ਤੋਂ ਬਾਅਦ ਤੁਸੀਂ ਪਟੀਸ਼ਨ ਵਾਪਸ ਲੈਣ ਦੀ ਮੰਗ ਕਰ ਰਹੇ ਹੋ। 

ਇਹ ਖ਼ਬਰ ਵੀ ਪੜ੍ਹੋ- ਕਿਸਾਨਾਂ ਦੇ ਹੱਕ 'ਚ ਡਟਣ ਵਾਲੀ ਪੌਪ ਸਟਾਰ ਰਿਹਾਨਾ ਅਰਬਪਤੀਆਂ ਦੀ ਲਿਸਟ 'ਚ ਹੋਈ ਸ਼ਾਮਲ, ਜਾਣੋ ਕੁੱਲ ਪ੍ਰਾਪਰਟੀ

ਜਸਟਿਸ ਸੁਬਰਾਮਣਿਅਮ ਨੇ ਕਿਹਾ ਕਿ ਤੁਸੀਂ ਕਰਦਾਤਿਆਂ ਦੇ ਪੈਸਿਆਂ ਨਾਲ ਵਿਛਾਈਆਂ ਗਈਆਂ ਸੜਕਾਂ ’ਤੇ ਲਗਜ਼ਰੀ ਕਾਰ ਚਲਾਉਣ ਜਾ ਰਹੇ ਹੋ। ਇਕ ਦੁੱਧ ਵੇਚਣ ਵਾਲਾ ਅਤੇ ਇਕ ਦਿਹਾੜੀਦਾਰ ਮਜ਼ਦੂਰ ਵੀ ਪੈਟਰੋਲ ਖਰੀਦਣ ਲਈ ਟੈਕਸ ਦੇ ਰਿਹਾ ਹੈ ਅਤੇ ਉਹ ਅਜਿਹੀ ਕਿਸੇ ਛੋਟ ਲਈ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਂਦੇ। ਜਦ ਆਮ ਲੋਕ ਟੈਕਸ ਭਰਦੇ ਹਨ ਤਾਂ ਤੁਸੀਂ ਲਗਜ਼ਰੀ ਕਾਰ ਖਰੀਦਣ ਤੋਂ ਬਾਅਦ ਕਸਟਮ ਫੀਸ ਦੇਣ ਤੋਂ ਮਨਾ ਕਿਉਂ ਕਰਦੇ ਹੋ। ਉਨ੍ਹਾਂ ਨੇ ਧਨੁਸ਼ ਨੂੰ ਟੈਕਸਾਂ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ।

 

ਨੋਟ - ਧਨੁਸ਼ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News