ਮਾਧੁਰੀ ਦੀਕਸ਼ਿਤ ਦੇ ਜਨਮਦਿਨ ''ਤੇ ਰੋਮਾਂਟਿਕ ਹੋਏ ਪਤੀ ਨੇਨੇ, ਖਾਸ ਅੰਦਾਜ਼ ''ਚ ਦਿੱਤੀ ਵਧਾਈ

Sunday, May 15, 2022 - 04:11 PM (IST)

ਮਾਧੁਰੀ ਦੀਕਸ਼ਿਤ ਦੇ ਜਨਮਦਿਨ ''ਤੇ ਰੋਮਾਂਟਿਕ ਹੋਏ ਪਤੀ ਨੇਨੇ, ਖਾਸ ਅੰਦਾਜ਼ ''ਚ ਦਿੱਤੀ ਵਧਾਈ

ਮੁੰਬਈ-ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ 15 ਮਈ ਨੂੰ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਇਸ ਸਪੈਸ਼ਲ ਦਿਨ 'ਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਮਾਧੁਰੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਮੌਕਾ ਖਾਸ ਹੈ ਤਾਂ ਉਨ੍ਹਾਂ ਦੇ ਪਤੀ ਡਾ. ਸ਼੍ਰੀਰਾਮ ਨੇਨੇ ਕਿੰਝ ਪਿੱਛੇ ਰਹਿ ਸਕਦੇ ਹਨ। 

PunjabKesari

ਡਾ. ਨੇਨੇ ਨੇ ਪਤਨੀ ਦੇ ਇਸ ਖ਼ਾਸ ਦਿਨ 'ਤੇ ਇਕ ਪਿਆਰੀ ਜਿਹੀ ਤਸਵੀਰ ਸਾਂਝੀ ਕਰ ਆਪਣੀ ਦਿਲ ਦੀ ਗੱਲ ਨੂੰ ਇਕ ਵਾਰ ਫਿਰ ਤੋਂ ਬਿਆਨ ਕੀਤਾ। ਨੇਨੇ ਨੇ ਇੰਸਟਾ 'ਤੇ ਮਾਧੁਰੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। 

PunjabKesari
ਤਸਵੀਰ 'ਚ ਦੋਵੇਂ ਇਕ-ਦੂਜੇ ਦੀਆਂ ਅੱਖਾਂ 'ਚ ਡੁੱਬੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਦੇ ਨਾਲ ਕੈਪਸ਼ਨ 'ਚ ਲਿਖਿਆ-'ਦੁਨੀਆ ਦੀ ਸਭ ਤੋਂ ਖੂਬਸੂਰਤ ਮਹਿਲਾ ਨੂੰ ਜਨਮਦਿਨ ਦੀ ਵਧਾਈ, ਮੇਰੀ ਪਤਨੀ, ਮੇਰੀ ਆਤਮਾ, ਮੇਰੀ ਸਭ ਤੋਂ ਚੰਗੀ ਦੋਸਤ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਨੂੰ ਜ਼ਿੰਦਗੀ 'ਚ ਚੰਗਾ ਮਿਲੇ। ਤੁਹਾਨੂੰ ਸ਼ਾਨਦਾਰ ਜਨਮਦਿਨ ਅਤੇ ਆਉਣ ਵਾਲੇ ਕਈ ਅਦਭੁੱਤ ਸਾਲਾਂ ਦੀਆਂ ਸ਼ੁੱਭਕਾਮਨਾਵਾਂ'।

PunjabKesari
ਮਾਧੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਅਬੋਧ' ਨਾਲ ਕੀਤੀ ਸੀ ਅਤੇ ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਲੁੱਟ ਲਿਆ ਸੀ। 'ਅਬੋਧ' ਫਿਲਮ ਨਾਲ ਡੈਬਿਊ ਕਰਨ ਤੋਂ ਬਾਅਦ ਅਦਾਕਾਰਾ ਨੇ 'ਤੇਜ਼ਾਬ', 'ਰਾਮ ਲਖਨ', 'ਸਾਜਨ', 'ਖਲਨਾਇਕ', 'ਹਮ ਆਪਕੇ ਹੈ ਕੌਣ', 'ਦੇਵਦਾਸ', 'ਦਿਲ ਤੋ ਪਾਗਲ ਹੈ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ। 

PunjabKesari
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਮਾਧੁਰੀ ਨੇ 17 ਅਕਤੂਬਰ 1999 'ਚ ਸ਼੍ਰੀਰਾਮ ਨੇਨੇ ਨਾਲ ਵਿਆਹ ਕੀਤਾ। ਨੇਨੇ ਪੇਸ਼ ਤੋਂ ਕੈਲੀਫੋਰਨੀਆ ਦੇ ਲਾਸ ਏਜੰਲਸ 'ਚ ਇਕ ਕਾਰਡੀਓਵੈਸਕੁਲਰ ਸਰਜਨ ਹਨ। ਜੋੜੇ ਦੇ ਦੋ ਪੁੱਤਰ ਹਨ ਅਰਿਨ ਨੇਨੇ ਅਤੇ ਰਿਆਨ ਨੇਨੇ ।


author

Aarti dhillon

Content Editor

Related News