ਅਨੰਤ-ਰਾਧਿਕਾ ਦੇ ਵਿਆਹ ''ਚ ਗੀਤ ''ਚੋਲੀ ਕੇ ਪਿੱਛੇ ਕਯਾ ਹੈ'' ''ਤੇ ਮਾਧੁਰੀ ਨੇ ਕੀਤਾ ਸ਼ਾਨਦਾਰ ਡਾਂਸ

Saturday, Jul 13, 2024 - 01:04 PM (IST)

ਅਨੰਤ-ਰਾਧਿਕਾ ਦੇ ਵਿਆਹ ''ਚ ਗੀਤ ''ਚੋਲੀ ਕੇ ਪਿੱਛੇ ਕਯਾ ਹੈ'' ''ਤੇ ਮਾਧੁਰੀ ਨੇ ਕੀਤਾ ਸ਼ਾਨਦਾਰ ਡਾਂਸ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਵਿਆਹ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਸਾਰੇ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਦੇ ਵਿਆਹ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਖੂਬ ਮਸਤੀ ਕੀਤੀ। ਅਭਿਨੇਤਰੀ ਮਾਧੁਰੀ ਦੀਕਸ਼ਿਤ ਆਪਣੇ ਪਤੀ ਸ਼੍ਰੀਰਾਮ ਨੇਨੇ ਅਤੇ ਬੇਟੇ ਨਾਲ ਵਿਆਹ 'ਚ ਸ਼ਾਮਲ ਹੋਈ ਸੀ। ਇਸ ਦੌਰਾਨ ਅਦਾਕਾਰਾ ਆਪਣੇ ਗੀਤ 'ਚੋਲੀ ਕੇ ਪੀਚੇ' 'ਤੇ ਡਾਂਸ ਕਰਦੀ ਨਜ਼ਰ ਆਈ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ।

 

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਾਧੁਰੀ ਦੀਕਸ਼ਿਤ ਆਪਣੀ ਫਿਲਮ 'ਖਲਨਾਇਕ' (1993) ਦੇ ਸੁਪਰਹਿੱਟ ਗੀਤ 'ਚੋਲੀ ਕੇ ਪਿੱਛੇ ਕਯਾ ਹੈ' 'ਤੇ ਸ਼ਾਨਦਾਰ ਡਾਂਸ ਕਰ ਰਹੀ ਹੈ। ਮਾਧੁਰੀ ਨੇ ਜਿਵੇਂ ਹੀ ਗਾਣੇ 'ਤੇ ਡਾਂਸ ਕਰਨਾ ਸ਼ੁਰੂ ਕੀਤਾ ਤਾਂ ਕੋਲ ਖੜ੍ਹੇ ਉਸ ਦੇ ਪਤੀ ਸ਼੍ਰੀਰਾਮ ਨੇਨੇ ਖੁਦ ਨੂੰ ਰੋਕ ਨਹੀਂ ਸਕੇ ਅਤੇ ਉਸ ਨਾਲ ਡਾਂਸ ਕਰਨ ਲੱਗੇ। ਵੀਡੀਓ 'ਚ ਕਈ ਮਸ਼ਹੂਰ ਹਸਤੀਆਂ ਨੂੰ ਮਾਧੁਰੀ ਦੀਕਸ਼ਿਤ ਨਾਲ ਗੀਤ 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਵਿਆਹ 'ਚ ਸ਼ਾਮਲ ਹੋਏ ਕਈ ਮਹਿਮਾਨਾਂ ਨੇ ਆਪਣੇ ਮੋਬਾਈਲ ਫੋਨਾਂ ਨਾਲ ਅਦਾਕਾਰਾ ਦਾ ਡਾਂਸ ਵੀ ਰਿਕਾਰਡ ਕੀਤਾ।

ਇਹ ਵੀ ਪੜ੍ਹੋ :ਬੱਚਨ ਪਰਿਵਾਰ ਨਾਲ ਸ਼ਾਮਲ ਨਹੀਂ ਹੋਈ ਵਿਆਹ 'ਚ ਐਸ਼ਵਰਿਆ ਰਾਏ ਬੱਚਨ, ਕੀ ਹੋਣ ਜਾ ਰਿਹਾ ਹੈ ਅਭਿਸ਼ੇਕ ਨਾਲ ਤਲਾਕ

ਮਾਧੁਰੀ ਦੀਕਸ਼ਿਤ ਆਪਣੇ ਪਰਿਵਾਰ ਨਾਲ ਸਟਾਈਲਿਸ਼ ਅੰਦਾਜ਼ ਵਿੱਚ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਦਾਖਲ ਹੋਈ। ਉਸਨੇ ਪੇਸਟਲ ਲਹਿੰਗਾ ਪਾਇਆ ਸੀ ਅਤੇ ਰਵਾਇਤੀ ਲੁੱਕ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ। ਮਾਧੁਰੀ ਦੀਕਸ਼ਿਤ ਨੇ ਹੈਵੀ ਨੇਕਲੈਸ ਅਤੇ ਮੇਕਅੱਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ। ਇਸ ਦੌਰਾਨ ਸ਼੍ਰੀਰਾਮ ਨੇਨੇ ਅਤੇ ਉਨ੍ਹਾਂ ਦੇ ਬੇਟੇ ਰਵਾਇਤੀ ਪਹਿਰਾਵੇ ਵਿੱਚ ਸ਼ਾਨਦਾਰ ਨਜ਼ਰ ਆਏ।


author

Priyanka

Content Editor

Related News