ਮਾਨਿਅਤਾ ਦੱਤ ਨੇ ਸਾਂਝੀ ਕੀਤੀ ਖ਼ਾਸ ਤਸਵੀਰ, ਸ਼ੀਸ਼ੇ ’ਚੋਂ ਨਜ਼ਰ ਸੰਜੇ ਦੱਤ ਦੀ ਝਲਕ

07/03/2021 5:02:41 PM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਪਤਨੀ ਮਾਨਿਅਤਾ ਦੱਤ ਹਮੇਸ਼ਾ ਹੀ ਆਪਣੀਆਂ ਸੀਜ਼ਲਿੰਗ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ’ਚ ਰਹਿੰਦੀ ਹੈ। ਮਾਨਿਅਤਾ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਹੌਟ ਐਂਡ ਬਿਊਟੀਫੁੱਲ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨ ਦਾ ਇਕ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੀ।

ਇਸੇ ਦੌਰਾਨ ਮਾਨਿਅਤਾ ਨੇ ਆਪਣੀ ਇਕ ਹੋਰ ਤਸਵੀਰ ਸਾਂਝੀ ਕਰਕੇ ਆਪਣੇ ਚਾਹੁਣ ਵਾਲਿਆਂ ਨੂੰ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਇਸ ਤਸਵੀਰ ’ਚ ਉਸ ਦਾ ਲੁੱਕ ਕਾਫੀ ਕਾਤਿਲਾਨਾ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਤਸਵੀਰ ’ਚ ਇਕ ਖ਼ਾਸ ਸ਼ਖ਼ਸ ਵੀ ਨਜ਼ਰ ਆ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Maanayata Dutt (@maanayata)

ਮਾਨਿਅਤਾ ਦੱਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਇਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਉਹ ਆਰੇਂਜ ਕਲਰ ਦੀ ਸ਼ਾਰਟ ਡਰੈੱਸ ’ਚ ਨਜ਼ਰ ਆ ਰਹੀ ਹੈ। ਉਥੇ ਹੀ ਤਸਵੀਰ ’ਚ ਮਾਨਿਅਤਾ ਨੇ ਮਲਟੀ ਕਲਰ ਦੇ ਬੈਗ ਨਾਲ ਚਸ਼ਮਾ ਵੀ ਲਗਾ ਰੱਖਿਆ ਹੈ। ਉਥੇ ਹੀ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇਸ ’ਚ ਕਿਸੇ ਹੋਰ ਦੀ ਵੀ ਝਲਕ ਦਿਖਾਈ ਦੇਵੇਗੀ।

ਜ਼ਰਾ ਗ਼ੌਰ ਨਾਲ ਦੇਖੋ, ਪਿੱਛੇ ਲੱਗੇ ਕੱਚ ਦੇ ਦਰਵਾਜ਼ੇ ’ਚ ਤੁਹਾਨੂੰ ਸੰਜੇ ਦੱਤ ਦਿਖਾਈ ਦੇਣਗੇ। ਜੀ ਹਾਂ, ਇਸ ਤਸਵੀਰ ’ਚ ਮਾਨਿਅਤਾ ਨਾਲ ਉਨ੍ਹਾਂ ਦੇ ਪਤੀ ਸੰਜੇ ਵੀ ਹਨ। ਤਸਵੀਰ ਸਾਂਝੀ ਕਰਦਿਆਂ ਮਾਨਿਅਤਾ ਨੇ ਕੈਪਸ਼ਨ ’ਚ ਲਿਖਿਆ, ‘ਉਨ੍ਹਾਂ ਸਾਰਿਆਂ ਲਈ ਜੋ ਮੇਰੀ ਤੇ ਸੰਜੇ ਦੱਤ ਦੀ ਨਵੀਂ ਤਸਵੀਰ ਇਕੱਠੇ ਦੇਖਣ ਦੀ ਮੰਗ ਕਰ ਰਹੇ ਸਨ।’ ਉਥੇ ਹੀ ਇਸ ਦੇ ਅੱਗੇ ਮਾਨਿਅਤਾ ਨੇ ਲਿਖਿਆ, ‘ਪਿੱਛੇ ਤਾਂ ਦੇਖੋ’। ਮਾਨਿਅਤਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News